ਬਿਜਲੀ ਦਾ ਆਨਲਾਈਨ ਬਿੱਲ ਭਰਨ ਵਾਲੇ ਜ਼ਰਾ ਬਚ ਕੇ!, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

Thursday, Sep 02, 2021 - 09:10 AM (IST)

ਬਿਜਲੀ ਦਾ ਆਨਲਾਈਨ ਬਿੱਲ ਭਰਨ ਵਾਲੇ ਜ਼ਰਾ ਬਚ ਕੇ!, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ

ਲੁਧਿਆਣਾ (ਰਾਜ) : ਆਨਲਾਈਨ ਬਿਜਲੀ ਦਾ ਬਿੱਲ ਭਰਨ ਵਾਲੇ ਹੁਣ ਸਾਵਧਾਨ ਹੋ ਜਾਣ ਕਿਉਂਕਿ ਸਾਈਬਰ ਠੱਗਾਂ ਦੀ ਨਜ਼ਰ ਉਨ੍ਹਾਂ ’ਤੇ ਹੈ। ਸਾਈਬਰ ਠੱਗਾਂ ਨੇ ਆਨਲਾਈਨ ਬਿੱਲ ਭਰਨ ਵਾਲਿਆਂ ਨਾਲ ਠੱਗੀ ਦਾ ਨਵਾਂ ਤਰੀਕਾ ਲੱਭ ਲਿਆ ਹੈ। ਪੇ-ਯੂ ਦਾ ਲਿੰਕ ਭੇਜ ਕੇ ਹੁਣ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਸਾਈਬਰ ਠੱਗਾਂ ਵੱਲੋਂ ਭੇਜੇ ਗਏ ਪੇ-ਯੂ. ਦੇ ਲਿੰਕ ਦੀ ਵਰਤੋਂ ਕਰ ਕੇ ਲੁਧਿਆਣਾ ਦੇ ਦੋ ਵਪਾਰੀ ਲੱਖਾਂ ਰੁਪਏ ਗੁਆ ਚੁੱਕੇ ਹਨ। ਇਨ੍ਹਾਂ ਦੋ ਕੇਸਾਂ ਵਿਚ ਸਾਈਬਰ ਸੈੱਲ ਦੀ ਪੁਲਸ ਜਾਂਚ ਕਰ ਰਹੀ ਹੈ ਅਤੇ ਸੈੱਲ ਨੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਮੁਲਾਜ਼ਮ ਪੁੱਜੇ ਕਾਂਗਰਸ ਦਿੱਲੀ ਦਰਬਾਰ, ਮੋੜਿਆ 2017 ਦਾ ਚੋਣ ਮੈਨੀਫੈਸਟੋ

ਸਾਈਬਰ ਸੈੱਲ-2 ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਹਨ, ਜਿਨ੍ਹਾਂ ਵਿਚ ਸਾਈਬਰ ਠੱਗਾਂ ਨੇ ਪੇ-ਯੂ ਦਾ ਲਿੰਕ ਭੇਜ ਕੇ ਦੋ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਠੱਗ ਗਏ। ਉਨ੍ਹਾਂ ਨੂੰ ਪਤਾ ਉਸ ਸਮੇਂ ਲੱਗਾ, ਜਦੋਂ ਅਗਲੇ ਬਿੱਲ ’ਤੇ ਪਿਛਲੀ ਪੇਮੈਂਟ ਐਡ ਹੋ ਕੇ ਆਈ। ਪਹਿਲੇ ਕੇਸ ’ਚ ਕਾਰੋਬਾਰੀ ਕਪਿਲ ਗੁਪਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੇ ਆਪਣੀ ਫੈਕਟਰੀ ਦਾ ਕਰੀਬ 2 ਲੱਖ 48 ਹਜ਼ਾਰ ਬਿਜਲੀ ਦਾ ਬਿੱਲ ਉਸ ਦੇ ਮੋਬਾਇਲ ’ਤੇ ਆਏ ਪੇ-ਯੂ ਦੇ ਲਿੰਕ ’ਤੇ ਭਰ ਦਿੱਤਾ ਸੀ ਪਰ ਉਸ ਨੂੰ ਇਕ ਮਹੀਨੇ ਬਾਅਦ ਪਤਾ ਲੱਗਾ ਕਿ ਉਸ ਦੀ ਅਦਾਇਗੀ ਬਿਜਲੀ ਵਿਭਾਗ ਨੂੰ ਨਹੀਂ ਹੋਈ। ਇਸੇ ਤਰ੍ਹਾਂ ਦੂਜੀ ਸ਼ਿਕਾਇਤ ਪਰਮਜੀਤ ਸਿੰਘ ਦੀ ਮਿਲੀ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਨੇ ਕਰੀਬ 3 ਲੱਖ 50 ਹਜ਼ਾਰ ਰੁਪਏ ਬਿੱਲ ਪੇ-ਯੂ ਦੇ ਲਿੰਕ ਨਾਲ ਭਰਿਆ ਸੀ, ਜੋ ਉਸ ਦੇ ਬਿਜਲੀ ਵਿਭਾਗ ਦੇ ਅਕਾਊਂਟ ’ਚ ਜਮ੍ਹਾ ਨਹੀਂ ਹੋਇਆ।

ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਸਮਾਜਿਕ ਸੁਰੱਖਿਆ ਤਹਿਤ ਵਧਾਈ ਪੈਨਸ਼ਨ ਦੀ ਸ਼ੁਰੂਆਤ

ਐੱਸ. ਆਈ. ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੋਵੇਂ ਕੇਸਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾ ਦੇ ਮੋਬਾਇਲ ’ਤੇ ਆਇਆ ਪੇ-ਯੂ ਦਾ ਲਿੰਕ ਸਾਈਬਰ ਠੱਗਾਂ ਵੱਲੋਂ ਭੇਜਿਆ ਗਿਆ ਸੀ, ਜੋ ਆਨਲਾਈਨ ਬਿਜਲੀ ਬਿੱਲ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ।

ਇਹ ਵੀ ਪੜ੍ਹੋ : ਜਦੋਂ ਜੇਲ੍ਹ ਅੰਦਰ ਗਸ਼ ਖਾ ਕੇ ਡਿੱਗੇ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ... (ਵੀਡੀਓ)

ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਹੋਰ ਵਿਅਕਤੀ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਵੇ, ਇਸ ਲਈ ਪੁਲਸ ਕਮਿਸ਼ਨਰ ਦੇ ਆਫੀਸ਼ੀਅਲ ਫੇਸਬੁੱਕ ਅਤੇ ਹੋਰ ਸੋਸ਼ਲ ਪੇਜ ’ਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇੰਚਾਰਜ ਜਤਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਬਾਇਲ ’ਤੇ ਆਏ ਕਿਸੇ ਤਰ੍ਹਾਂ ਦੇ ਪੇ-ਯੂ ਲਿੰਕ ਰਾਹੀਂ ਬਿਜਲੀ ਬਿੱਲ ਦੇ ਪੈਸੇ ਜਮ੍ਹਾਂ ਨਾ ਕਰਵਾਉਣ, ਸਗੋਂ ਬਿਜਲੀ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ ’ਤੇ ਜਾ ਕੇ ਹੀ ਆਨਲਾਈਨ ਬਿੱਲ ਜਮ੍ਹਾਂ ਕਰਵਾਉਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News