PSPCL ਵੱਲੋਂ ਬਿਜਲੀ ਬਿੱਲ ਭਰਨ ਲਈ ਕੋਈ ਲਿੰਕ ਆਉਂਦੈ ਤਾਂ ਸਾਵਧਾਨ! ਕਿਤੇ ਅਜਿਹਾ ਤੁਹਾਡੇ ਨਾਲ ਵੀ ਨਾ ਹੋ ਜਾਵੇ

12/13/2021 10:22:17 AM

ਲੁਧਿਆਣਾ (ਰਾਜ) : ਜੇਕਰ ਤੁਹਾਡੇ ਮੋਬਾਇਲ ’ਤੇ ਜਾਂ ਈ-ਮੇਲ ’ਤੇ ਬਿਜਲੀ ਦਾ ਬਿੱਲ ਭਰਨ ਲਈ ਪੀ. ਐੱਸ. ਪੀ. ਸੀ. ਐੱਲ. ਵੱਲੋਂ ਕੋਈ ਬਿਜਲੀ ਬਿੱਲ ਦਾ ਮੈਸੇਜ ਆਉਂਦਾ ਹੈ। ਉਸ ਦੇ ਹੇਠਾਂ ਪੇਅ-ਯੂ ਦਾ ਕੋਈ ਲਿੰਕ ਦੇ ਕੇ ਪੈਸੇ ਭਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਵੈਰੀਫਾਈ ਕਰ ਲਓ, ਨਹੀਂ ਤਾਂ ਤੁਸੀਂ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਸਕਦੇ ਹੋ। ਅੱਜ-ਕੱਲ੍ਹ ਅਜਿਹੇ ਫਰਜ਼ੀ ਲਿੰਕ ਭੇਜ ਕੇ ਸਾਈਬਰ ਠੱਗ ਕਾਰੋਬਾਰੀਆਂ ਦੀਆਂ ਜੇਬਾਂ ’ਤੇ ਡਾਕਾ ਮਾਰ ਰਹੇ ਹਨ। ਸਾਈਬਰ ਠੱਗਾਂ ਨੇ ਅਜਿਹੇ ਕਈ ਕਾਰੋਬਾਰੀਆਂ ਨੂੰ ਫਰਜ਼ੀ ਲਿੰਕ ਭੇਜ ਕੇ ਲੱਖਾਂ ਰੁਪਏ ਵੀ ਠੱਗ ਲਏ ਹਨ। ਹਾਲਾਂਕਿ ਇਨ੍ਹਾਂ ’ਚੋਂ 7 ਅਜਿਹੇ ਕਾਰੋਬਾਰੀ ਹਨ, ਜਿਨ੍ਹਾਂ ਨੇ ਸਮੇਂ ’ਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਅਤੇ ਸਾਈਬਰ ਸੈੱਲ ਦੀ ਪੁਲਸ ਨੇ ਟੈਕਨੀਕਲ ਤੌਰ ’ਤੇ ਜਾਂਚ ਕਰ ਕੇ ਉਨ੍ਹਾਂ ਕਾਰੋਬਾਰੀਆਂ ਦੇ ਲੱਖਾਂ ਰੁਪਏ ਇਕ-ਡੇਢ ਮਹੀਨੇ ਦੇ ਅੰਦਰ-ਅੰਦਰ ਵਾਪਸ ਵੀ ਦਿਵਾ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ 'ਗਜ਼ਟਿਡ ਛੁੱਟੀਆਂ' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ

ਅਸਲ ਵਿਚ ਸਾਈਬਰ ਠੱਗਾਂ ਨੇ ਇਕ ਕਾਰੋਬਾਰੀਆਂ ਨੂੰ ਠੱਗਣ ਦਾ ਨਵਾਂ ਤਰੀਕਾ ਕੱਢਿਆ ਹੈ। ਪਹਿਲਾਂ ਉਨ੍ਹਾਂ ਦੀਆਂ ਫੈਕਟਰੀਆਂ ਦਾ ਬਿੱਲ ਪਤਾ ਕਰਦੇ ਹਨ। ਜ਼ਿਆਦਾਤਰ ਜਿਨ੍ਹਾਂ ਦਾ ਬਿੱਲ ਲੱਖਾਂ ’ਚ ਹੁੰਦਾ ਹੈ, ਉਨ੍ਹਾਂ ਕਾਰੋਬਾਰੀਆਂ ਨੂੰ ਪੀ. ਐੱਸ. ਪੀ. ਸੀ. ਐੱਲ. ਦੇ ਨਾਂ ’ਤੇ ਬਿਜਲੀ ਬਿੱਲ ਦਾ ਮੈਸੇਜ ਭੇਜਦੇ ਹਨ। ਫਿਰ ਹੇਠਾਂ ਇਕ ਪੇਅ-ਯੂ ਦੇ ਨਾਂ ਨਾਲ ਫਰਜ਼ੀ ਲਿੰਕ ਬਣਾ ਕੇ ਭੇਜਿਆ ਜਾਂਦਾ ਹੈ ਅਤੇ ਜਿਸ ਵਿਚ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ, ਜਿਸ ਕਿਸੇ ਵਿਅਕਤੀ ਦੇ ਮੋਬਾਇਲ ’ਤੇ ਜਾਂ ਈ-ਮੇਲ ’ਤੇ ਇਹ ਲਿੰਕ ਆਉਂਦਾ ਹੈ, ਉਹ ਜੁਰਮਾਨੇ ਤੋਂ ਬਚਣ ਲਈ ਉਸ ਲਿੰਕ ’ਤੇ ਕਲਿੱਕ ਕਰ ਕੇ ਪਾਵਰਕਾਮ ਦਾ ਬਿੱਲ ਪੇਅ ਕਰ ਦਿੰਦਾ ਹੈ ਪਰ ਫਰਜ਼ੀ ਲਿੰਕ ਨਾਲ ਭਰਿਆ ਹੋਇਆ ਬਿਜਲੀ ਦਾ ਬਿੱਲ ਪਾਵਰਕਾਮ ਨੂੰ ਨਾ ਜਾ ਕੇ ਸਾਈਬਰ ਠੱਗਾਂ ਦੇ ਵੈਲਟ ਜਾਂ ਅਕਾਊਂਟ ’ਚ ਚਲਾ ਜਾਂਦਾ ਹੈ। ਸਾਈਬਰ ਠੱਗ ਅਜਿਹੇ ਲਿੰਕ ਭੇਜ ਕੇ ਹੁਣ ਤੱਕ ਕਈ ਲੋਕਾਂ ਨਾਲ ਠੱਗੀ ਮਾਰ ਚੁੱਕੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ
7 ਕਾਰੋਬਾਰੀਆਂ ਤੋਂ ਠੱਗੇ ਕਰੀਬ ਸਾਢੇ 19 ਲੱਖ ਰੁਪਏ ਦਿਵਾਏ ਵਾਪਸ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲ ਵੱਲੋਂ ਅਜਿਹੇ ਸਾਈਬਰ ਠੱਗਾਂ ਖ਼ਿਲਾਫ਼ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਸਾਈਬਰ ਸੈੱਲ ਦੀ ਪੁਲਸ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਹੋਏ ਹਨ ਕਿ ਅਜਿਹੀ ਸਾਈਬਰ ਠੱਗੀ ਦੀ ਸ਼ਿਕਾਇਤ ਆਉਣ ’ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਤਹਿਤ ਸਾਈਬਰ ਸੈੱਲ ਦੀ ਪੁਲਸ ਅਜਿਹੇ ਠੱਗਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੀ ਹੈ। ਕੁੱਝ ਮਹੀਨਿਆਂ ਵਿਚ ਅਜਿਹੀ ਠੱਗੀ ਦੇ ਸ਼ਿਕਾਰ ਹੋਏ 7 ਵਿਅਕਤੀਆਂ ਨੂੰ ਸਾਈਬਰ ਸੈੱਲ ਦੀ ਪੁਲਸ ਉਨ੍ਹਾਂ ਦੇ ਪੈਸੇ ਵਾਪਸ ਦਿਵਾ ਚੁੱਕੀ ਹੈ। ਪੀੜਤਾਂ ਨੂੰ ਵਾਪਸ ਦਿਵਾਈ ਗਈ ਕੁੱਲ ਰਕਮ 19 ਲੱਖ 61 ਹਜ਼ਾਰ 717 ਰੁਪਏ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਵਾਪਰੇ ਭਿਆਨਕ ਹਾਦਸੇ 'ਚ ਮਾਸੂਮ ਸਣੇ 3 ਲੋਕਾਂ ਦੀ ਮੌਤ, ਖ਼ੌਫ਼ਨਾਕ ਮੰਜ਼ਰ ਦੇਖ ਦਹਿਲ ਗਏ ਲੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News