ਲੁਧਿਆਣੇ ਵਾਲਿਓ ਸਾਵਧਾਨ! ਖਤਰੇ ''ਚ ਹੈ ਜਾਨ
Monday, Jul 08, 2019 - 03:06 PM (IST)
ਲੁਧਿਆਣਾ (ਨਰਿੰਦਰ) : ਪੰਜਾਬ 'ਚ ਬਿਜਲੀ ਦੀਆਂ ਦਰਾਂ ਹੋਰਨਾਂ ਸੂਬਿਆਂ ਤੋਂ ਕਿਤੇ ਜ਼ਿਆਦਾ ਹਨ ਪਰ ਇਸ ਦੇ ਬਾਵਜੂਦ ਜੋ ਹਾਲਾਤ ਬਿਜਲੀ ਮਹਿਕਮੇ ਅਤੇ ਬਿਜਲੀ ਦੀਆਂ ਤਾਰਾਂ ਦੇ ਹਨ, ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਖਾਸ ਕਰਕੇ ਲੁਧਿਆਣਾ ਦੇ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਇਹ ਤਾਰਾਂ ਲੋਕਾਂ ਦੇ ਸਿਰਾਂ ਤੇ ਅਤੇ ਕਈ ਵਾਰ ਸਿਰਾਂ ਤੋਂ ਹੇਠਾਂ ਲਮਕ ਰਹੀਆਂ ਹੁੰਦੀਆਂ ਹਨ। ਇਹ ਹਾਈ ਵੋਲਟੇਜ ਤਾਰਾਂ ਨਿੱਤ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਪਰ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਜਦੋਂ 'ਜਗਬਾਣੀ' ਦੀ ਟੀਮ ਨੇ ਚੌੜਾ ਬਾਜ਼ਾਰ ਦਾ ਦੌਰਾ ਕੀਤਾ ਤਾਂ ਬਿਜਲੀ ਦੀਆਂ ਤਾਰਾਂ ਆਪਸ 'ਚ ਸਪਾਰਕ ਹੋ ਰਹੀਆਂ ਸਨ ਅਤੇ ਇਨ੍ਹਾਂ 'ਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ ਪਰ ਮਹਿਕਮੇ ਨੂੰ ਕੋਈ ਪਤਾ ਨਹੀਂ ਸੀ, ਜੋ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਸੀ। ਇਸ ਸਬੰਧੀ ਸ਼ਹਿਰ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਵਾਰ ਇੱਥੇ ਤਾਰਾ ਜੁੜਨ ਨਾਲ ਹਾਦਸੇ ਵੀ ਹੋ ਚੁੱਕੇ ਹਨ, ਜਦੋਂ ਕਿ ਪ੍ਰਸ਼ਾਸਨ ਇਸ ਮਾਮਲੇ 'ਚ ਲਾਪਰਵਾਹੀ ਵਰਤ ਰਿਹਾ ਹੈ।