ਉਡੀਕ ਹੋਵੇਗੀ ਖ਼ਤਮ : ਸਤੰਬਰ ਤੋਂ ਚੱਲੇਗੀ ਦਾਦਰ-ਅੰਮ੍ਰਿਤਸਰ ਇਲੈਕਟ੍ਰਿਕ ਟਰੇਨ

Tuesday, Jul 09, 2019 - 10:04 AM (IST)

ਪਟਿਆਲਾ (ਪ੍ਰਤਿਭਾ)—ਪਟਿਆਲਾ ਤੋਂ ਇਲੈਕਟਰੀਫਾਈ ਟਰੇਨ ਚੱਲਣ ਦੀ ਉਡੀਕ ਹੁਣ ਖਤਮ ਹੋਣ ਨੂੰ ਹੈ। ਸਤੰਬਰ 'ਚ ਦਾਦਰ-ਅੰਮ੍ਰਿਤਸਰ ਟਰੇਨ ਇਲੈਕਟਰੀਫਾਈ ਇੰਜਣ 'ਤੇ ਅੰਬਾਲਾ-ਧੂਰੀ ਮਾਰਗ 'ਤੇ ਚੱਲੇਗੀ। ਅਗਸਤ ਵਿਚ ਪਟਿਆਲਾ ਤੋਂ ਧੂਰੀ ਤੱਕ ਲਾਈਨ ਇਲੈਕਟਰੀਫਾਈ ਹੋ ਜਾਵੇਗੀ। ਉਸੇ ਮਹੀਨੇ ਇੰਸਪੈਕਸ਼ਨ ਦੀ ਤਾਰੀਖ ਤੈਅ ਹੈ। ਇੰਸਪੈਕਸ਼ਨ 31 ਅਗਸਤ ਜਾਂ ਇਸ ਤੋਂ ਵੀ ਪਹਿਲਾਂ ਹੋ ਜਾਵੇਗੀ। ਇਸ ਲਈ ਚੀਫ ਕਮਿਸ਼ਨਰ ਆਫ ਰੇਲਵੇ ਸੇਫਟੀ (ਸੀ. ਸੀ. ਆਰ. ਐੱਸ.) ਆ ਕੇ ਸਾਰੀ ਜਾਂਚ ਕਰਨ ਤੋਂ ਬਾਅਦ ਆਪਣੀ ਰਿਪੋਰਟ ਸੌਂਪੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਸਤੰਬਰ ਤੋਂ ਹੀ ਇਲੈਕਟ੍ਰਿਕ ਟਰੇਨ ਹੁਣ ਇਸ ਰੂਟ 'ਤੇ ਚੱਲੇਗੀ। ਇਲੈਕਟਰੀਫਿਕੇਸ਼ਨ ਹੋਣ ਤੋਂ ਬਾਅਦ ਹੁਣ ਅੰਬਾਲਾ ਡਵੀਜ਼ਨ ਐਮਰਜੈਂਸੀ ਪੈਣ 'ਤੇ ਇਸ ਰੂਟ ਤੋਂ ਟਰੇਨਾਂ ਨੂੰ ਡਾਇਵਰਟ ਵੀ ਕਰ ਸਕੇਗੀ।

ਵਰਨਣਯੋਗ ਹੈ ਕਿ 2013 ਤੋਂ ਮਨਜ਼ੂਰ ਪ੍ਰਾਜੈਕਟ ਅਤੇ ਇੰਨੇ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਪਟਿਆਲਾ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਇਲੈਕਟਰੀਫਾਈ ਹੋ ਗਿਆ। ਇਸ ਲਈ ਮਾਰਚ 'ਚ ਇਕ ਸੀ. ਆਰ. ਐੱਸ. ਯਾਨੀ ਇੰਸਪੈਕਸ਼ਨ ਹੋ ਚੁੱਕੀ ਹੈ। ਇਸ ਤੋਂ ਬਾਅਦ ਤੋਂ ਹੁਣ ਧੂਰੀ ਤੱਕ ਇਲੈਕਟਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। ਉਹ ਵੀ ਲਗਭਗ ਪੂਰਾ ਹੋ ਗਿਆ ਹੈ। ਇਸ ਤੋਂ ਬਾਅਦ ਧੂਰੀ ਤੱਕ ਇਲੈਕਟ੍ਰਿਕ ਟਰੇਨ ਚੱਲ ਸਕੇਗੀ ਜੋ ਕਿ ਧੂਰੀ ਤੋਂ ਡਾਇਵਰਟ ਹੋਣ ਤੋਂ ਬਾਅਦ ਜਾਖਲ-ਲੁਧਿਆਣਾ ਤੋਂ ਹੁੰਦੀ ਹੋਈ ਅੰਮ੍ਰਿਤਸਰ ਜਾਵੇਗੀ। ਹੁਣ ਦਾਦਰ-ਅੰਮ੍ਰਿਤਸਰ ਲਈ ਇੰਜਣ ਬਦਲਣ ਦਾ ਕਸ਼ਟ ਨਹੀਂ ਉਠਾਉਣਾ ਪਵੇਗਾ। ਪਹਿਲਾਂ ਅੰਬਾਲਾ 'ਚ ਇਲੈਕਟ੍ਰਿਕ ਇੰਜਣ ਬਦਲ ਕੇ ਡੀਜ਼ਲ ਇੰਜਣ ਲਾਇਆ ਜਾਂਦਾ ਸੀ ਕਿਉਂਕਿ ਇਲੈਕਟ੍ਰੀਫਿਕੇਸ਼ਨ ਨਹੀਂ ਸੀ ਪਰ ਹੁਣ ਇੰਜਣ ਬਦਲਿਆ ਨਹੀਂ ਜਾਵੇਗਾ।

ਅਗਲੇ ਸਾਲ ਮਾਰਚ ਤੱਕ ਲਹਿਰਾ ਮੁਹੱਬਤ ਤੱਕ ਹੋਵੇਗੀ ਲਾਈਨ ਇਲੈਕਟਰੀਫਾਈ
ਜਾਣਕਾਰੀ ਅਨੁਸਾਰ ਵੀ ਸਿਰਫ ਧੂਰੀ ਤੱਕ ਹੀ ਲਾਈਨ ਨੂੰ ਇਲੈਕਟਰੀਫਾਈ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਹਿਰਾ ਮੁਹੱਬਤ ਤੱਕ ਲਾਈਨ ਨੂੰ ਇਲੈਕਟਰੀਫਾਈ ਕੀਤਾ ਜਾਵੇਗਾ ਜੋ ਕਿ ਅਗਲੇ ਸਾਲ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਅੰਬਾਲਾ ਤੋਂ ਸਿੱਧੇ ਬਠਿੰਡਾ ਤੱਕ ਲਈ ਇਲੈਕਟ੍ਰਿਕ ਇੰਜਣ ਨਾਲ ਟਰੇਨ ਚੱਲੇਗੀ। ਫਿਰ ਸਾਰਾ ਰੂਟ ਇਲੈਕਟਰੀਫਾਈ ਹੋ ਜਾਵੇਗਾ। ਅੰਬਾਲਾ ਤੋਂ ਪਟਿਆਲਾ ਹੁੰਦੇ ਹੋਏ ਬਠਿੰਡਾ ਤੱਕ ਲਗਭਗ ਸਾਰੀਆਂ ਟਰੇਨਾਂ ਨੂੰ ਇਲੈਕਟ੍ਰਿਕ ਇੰਜਣ ਰਾਹੀਂ ਹੀ ਚਲਾਇਆ ਜਾਵੇਗਾ। ਪਟਿਆਲਾ ਤੱਕ ਇਲੈਕਟਰੀਫਿਕੇਸ਼ਨ ਹੋਣ ਤੋਂ ਬਾਅਦ ਅੰਬਾਲਾ ਤੋਂ ਪਟਿਆਲਾ ਤੱਕ ਆਉਣ ਵਾਲੀ ਪੈਸੇਂਜਰ ਟਰੇਨ ਨੂੰ ਇਲੈਕਟ੍ਰਿਕ ਇੰਜਣ 'ਤੇ ਚਲਾਏ ਜਾਣ ਦੀ ਮੰਗ ਉੱਠੀ ਸੀ। ਕਈ ਤਕਨੀਕੀ ਕਾਰਣਾਂ ਕਰ ਕੇ ਅਜੇ ਇਹ ਟਰੇਨ ਇਲੈਕਟਿਨ੍ਰਕ ਇੰਜਣ 'ਤੇ ਨਹੀਂ ਚਲਾਈ ਜਾ ਸਕੀ ਹੈ। ਲੋਕਾਂ ਦੀ ਮੰਗ ਹੈ ਕਿ ਜਦੋਂ ਇਲੈਕਟਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਇਲੈਕਟ੍ਰਿਕ ਇੰਜਣ 'ਤੇ ਹੀ ਪੈਸੇਂਜਰ ਟਰੇਨ ਚਲਾਈ ਜਾਣੀ ਚਾਹੀਦੀ ਹੈ। ਇਸ ਨਾਲ ਟਰੇਨ ਦੀ ਸਪੀਡ ਵੀ ਵਧੇਗੀ ਅਤੇ ਲੋਕ ਘੱਟ ਸਮੇਂ ਵਿਚ ਦੂਰੀ ਤਹਿ ਕਰ ਲੈਣਗੇ।


Related News