ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...

Thursday, Sep 11, 2025 - 11:06 AM (IST)

ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...

ਮਾਨਸਾ (ਜੱਸਲ)- ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਨੇ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਸਾਲ 2025-26 ਦੇ ਫਾਇਰ ਸੇਫਟੀ ਤੇ ਬਿਲਡਿੰਗ ਸੇਫਟੀ ਸਰਟੀਫਿਕੇਟ 30 ਸਤੰਬਰ 2025 ਤਕ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਆਰ.ਟੀ.ਈ. ਐਕਟ ਦੇ ਨਿਯਮਾਂ ਅਨੁਸਾਰ ਹਰੇਕ ਸਕੂਲ ਨੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ’ਤੇ ਹਰ ਸਾਲ ਇਹ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਹੁੰਦੇ ਹਨ। ਅਜਿਹਾ ਨਾ ਕਰਨ ਦੀ ਸੂਰਤ ਵਿਚ ਮਾਨਤਾ ਰੱਦ ਜਾਂ ਜੁਰਮਾਨਾ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਦਾ ਵਿਧਾਇਕ ਗ੍ਰਿਫ਼ਤਾਰ! ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

ਉਨ੍ਹਾਂ ਦੱਸਿਆ ਕਿ ਨੈਸ਼ਨਲ ਪਬਲਿਕ ਸਕੂਲ ਬੱਛੋਆਣਾ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਕੋਟ ਧਰਮੁ, ਮਦਰ ਡਿਵਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਪ੍ਰੋਫੈਸਰ ਯੋਗੇਸ਼ ਮੈਮੋਰੀਅਲ ਸਕੂਲ ਮਾਨਸਾ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਡੇਅ ਬੋਰਡਿੰਗ ਸਕੂਲ ਦਿਆਲਪੁਰਾ, ਆਦਰਸ਼ ਮਾਡਲ ਸਕੂਲ ਬੁਢਲਾਡਾ, ਬੀ. ਐੱਨ. ਗੁਰੂਕੂਲ ਇੰਟਰਨੈਸ਼ਨਲ ਸਕੂਲ ਬੁਢਲਾਡਾ, ਪਟਿਆਲਾ ਕਾਨਵੈਂਟ ਸਕੂਲ ਬੋਹਾ, ਸੰਤ ਕਬੀਰ ਪਬਲਿਕ ਸਕੂਲ ਜੋਗਾ, ਬਰਾਈਟ ਫਿਊਚਰ ਮਿਡਲ ਸਕੂਲ ਮਾਨਸਾ, ਹੌਲੀ ਹਾਰਟ ਮਿਡਲ ਸਕੂਲ ਮਾਨਸਾ ਖੁਰਦ, ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਮੁਨਸ਼ੀ ਮੈਮੋਰੀਅਲ ਪਬਲਿਕ ਸਕੂਲ ਖੈਰਾ ਖੁਰਦ, ਬੀ. ਐੱਸ. ਡੀ. ਪਬਲਿਕ ਸਕੂਲ ਮੀਰਪੁਰ ਖੁਰਦ, ਪੁਲਿਸ ਪਬਲਿਕ ਸਕੂਲ ਤਾਮਕੋਟ, ਮੈਰੀ ਇੰਟਰਨੈਸ਼ਨਲ ਪਬਲਿਕ ਸਕੂਲ ਮੱਤੀ, ਬਾਬਾ ਜੋਗੀ ਪੀਰ ਸਕੂਲ ਰੱਲਾ, ਐੱਸ.ਆਰ.ਐੱਸ.ਐੱਮ. ਪਬਲਿਕ ਸਕੂਲ ਘੁਰਕਣੀ, ਅਨਮੋਲ ਪਬਲਿਕ ਸਕੂਲ ਸਰਦੂਲਗੜ੍ਹ, ਗਿਆਨ ਦੀਪ ਸੈਕੰਡਰੀ ਸਕੂਲ ਸਰਦੂਲਗੜ੍ਹ, ਹੌਲੀ ਹਾਰਟ ਹਾਈ ਸਕੂਲ ਮਾਨਸਾ, ਰੋਜ਼ੀ ਕਿੰਡਰਗਾਰਟਨ ਸਕੂਲ ਮਾਨਸਾ, ਬੀ. ਐੱਚ. ਐੱਸ. ਸੈਕੰਡਰੀ ਸਕੂਲ ਬਰਨਾਲਾ ਵੱਲੋਂ ਅਪਡੇਟਡ ਫਾਇਰ ਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾ ਨਹੀਂ ਕਰਵਾਏ ਗਏ ਹਨ। ਉਨ੍ਹਾਂ ਉਕਤ ਸਕੂਲਾਂ ਨੂੰ 30 ਸਤੰਬਰ, 2025 ਤਕ ਇਹ ਸਰਟੀਫਿਕੇਟ ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News