ਭਰਾ ਦੀ ਅੰਤਿਮ ਅਰਦਾਸ ’ਚੋਂ ਪਰਤ ਰਹੀਆਂ ਚਾਰ ਭੈਣਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ

Sunday, Oct 03, 2021 - 06:06 PM (IST)

ਭਰਾ ਦੀ ਅੰਤਿਮ ਅਰਦਾਸ ’ਚੋਂ ਪਰਤ ਰਹੀਆਂ ਚਾਰ ਭੈਣਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਮੇਨ ਗੇਟ ’ਤੇ ਬਿਜਲੀ ਦਾ ਖੰਭਾ ਡਿੱਗਣ ਕਾਰਨ ਤਿੰਨ ਔਰਤਾਂ ਦੇ ਜ਼ਖ਼ਮੀ ਅਤੇ ਇਕ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੱਸ ਸਟੈਂਡ ਦੇ ਮੁੱਖ ਗੇਟ ’ਤੇ ਠੇਕੇਦਾਰ ਵੱਲੋਂ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਇਸ ਦੌਰਾਨ ਅਚਾਨਕ ਬੱਸ ਸਟੈਂਡ ਦੇ ਗੇਟ ਦੇ ਬਾਹਰ ਲੱਗਾ ਖੰਭਾ ਡਿੱਗ ਗਿਆ ਅਤੇ ਉੱਥੇ ਪਿੰਡ ਜਾਣ ਲਈ ਬੱਸ ਦੀ ਉਡੀਕ ਕਰ ਰਹੀਆਂ 4 ਚਚੇਰੀਆਂ ਭੈਣਾਂ, ਜੋ ਆਪਣੇ ਮ੍ਰਿਤਕ ਭਰਾ ਦੀ ਅੰਤਿਮ ਅਰਦਾਸ ਦੀ ਰਸਮ ’ਚ ਸ਼ਾਮਿਲ ਹੋਣ ਤੋਂ ਬਾਅਦ ਪਿੰਡ ਜਵਾਹਰਕੇ ਤੋਂ ਬੁਢਲਾਡਾ ਬੱਸ ਸਟੈਂਡ ’ਤੇ ਪਹੁੰਚੀਆ ਸਨ ਅਤੇ ਪਿੰਡ ਰੱਲੀ ਜਾਣ ਲਈ ਸਾਧਨ ਦੀ ਉਡੀਕ ਕਰ ਰਹੀਆ ਸਨ ਕਿ ਅਚਾਨਕ ਬੱਸ ਸਟੈਂਡ ਗੇਟ ’ਤੇ ਇਕ ਪਾਸੇ ਖੜ੍ਹੀਆਂ ਚਾਰੋਂ ਭੈਣਾਂ ’ਤੇ ਅਚਾਨਕ ਖੰਭਾ ਡਿੱਗ ਗਿਆ।

PunjabKesari

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ’ਚ ਹੋਣ ਲੱਗੀ ਸੀ ਬੇਅਦਬੀ ਦੀ ਘਟਨਾ, ਪਿੰਡ ਵਾਸੀਆਂ ਨੇ ਵਿਅਕਤੀ ਨੂੰ ਕੀਤਾ ਕਾਬੂ (ਵੀਡੀਓ)

ਇਸ ਹਾਦਸੇ ’ਚ ਬਲਜੀਤ ਕੌਰ (45) ਪਤਨੀ ਰਾਮ ਸਿੰਘ ਰੱਲੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸਦੀਆਂ ਚਚੇਰੀਆਂ ਭੈਣਾਂ ਮਨਜੀਤ ਕੌਰ (45), ਵੀਰਪਾਲ ਕੌਰ (50) ਅਤੇ ਰਾਜਵੀਰ ਕੌਰ (40) ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖ਼ਮੀ ਮਨਜੀਤ ਕੌਰ ਨੇ ਦੱਸਿਆ ਕਿ ਅਚਾਨਕ ਖੰਭਾ ਉਨ੍ਹਾਂ ਉੱਪਰ ਡਿੱਗਿਆ ਅਤੇ ਉਨ੍ਹਾਂ ਨੂੰ ਕਰੰਟ ਵੀ ਲੱਗਾ। ਮੇਰੀ ਵੱਡੀ ਭੈਣ ਬਲਜੀਤ ਕੌਰ ਖੰਭੇ ਦੇ ਹੇਠਾਂ ਦੱਬ ਗਈ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਏ. ਐੱਸ. ਪੀ. ਬੁਢਲਾਡਾ ਮਨਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Manoj

Content Editor

Related News