ਚੰਡੀਗੜ੍ਹ ਨੂੰ ਹੁਣ 31 ਜੁਲਾਈ ਤੱਕ ਮਿਲਣਗੀਆਂ 19 ਇਲੈਕਟ੍ਰਿਕ ਬੱਸਾਂ, ਨਹੀਂ ਪੁੱਜੀ ਪਹਿਲੀ ਖ਼ੇਪ

07/23/2022 3:54:30 PM

ਚੰਡੀਗੜ੍ਹ (ਰਜਿੰਦਰ ਸ਼ਰਮਾ) : ਸ਼ਹਿਰ 'ਚ ਇਲੈਕਟ੍ਰਿਕ ਬੱਸਾਂ ਦੀ ਡਲਿਵਰੀ ਦੀ ਪਹਿਲੀ ਸਮਾਂ ਹੱਦ ਨਿਕਲ ਗਈ ਹੈ। ਇਲੈਕਟ੍ਰਿਕ ਬੱਸਾਂ ਦੀ ਪਹਿਲੀ ਖ਼ੇਪ 20 ਜੁਲਾਈ ਤੱਕ ਪੁੱਜਣੀ ਸੀ, ਜੋ ਕਿ ਕੁੱਝ ਕਾਰਨਾਂ ਕਰਕੇ ਨਹੀਂ ਪਹੁੰਚ ਸਕੀ। ਹੁਣ 31 ਜੁਲਾਈ ਤੱਕ 19 ਬੱਸਾਂ ਦੀ ਪਹਿਲੀ ਖ਼ੇਪ ਆ ਜਾਵੇਗੀ। 28 ਜੂਨ ਨੂੰ ਪਹਿਲੀ ਬੱਸ ਚੰਡੀਗੜ੍ਹ ਪੁੱਜੀ ਸੀ, ਜਿਸ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋਂ ਬਾਅਦ ਕਿਹਾ ਗਿਆ ਕਿ ਬੱਸਾਂ ਦੀ ਪਹਿਲੀ ਖ਼ੇਪ 20 ਜੁਲਾਈ ਤੱਕ ਪਹੁੰਚ ਜਾਵੇਗੀ। ਟਰਾਂਸਪੋਰਟ ਵਿਭਾਗ ਨੇ 40 ਈ-ਬੱਸਾਂ ਲਈ ਵਾਲਵੋ-ਆਈਸ਼ਰ ਨਾਲ ਸਮਝੌਤਾ ਕੀਤਾ ਹੈ।

ਪਹਿਲੀ ਬੱਸ 28 ਜੂਨ ਨੂੰ ਹੀ ਪਹੁੰਚੀ ਸੀ, ਜਿਸ ਨੂੰ ਅਗਲੇ 20 ਦਿਨਾਂ ਲਈ ਟ੍ਰਾਇਲ ’ਤੇ ਚਲਾਇਆ ਗਿਆ ਸੀ। ਇਹ ਬੱਸ ਨਿਊ ਮਲੋਆ ਕਾਲੋਨੀ ਤੋਂ ਮਨੀਮਾਜਰਾ ਤੱਕ ਟ੍ਰਾਇਲ ’ਤੇ ਚੱਲੀ। ਪਹਿਲੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਕਿ 20 ਜੁਲਾਈ ਤੱਕ 19 ਬੱਸਾਂ ਪੁੱਜ ਜਾਣਗੀਆਂ। ਇਸ ਤੋਂ ਬਾਅਦ ਬਾਕੀ 20 ਬੱਸਾਂ 20 ਅਗਸਤ ਤੱਕ ਪਹੁੰਚ ਜਾਣਗੀਆਂ। ਹਾਲਾਂਕਿ ਹੁਣ 19 ਬੱਸਾਂ ਇਸ ਮਹੀਨੇ ਦੇ ਅਖ਼ੀਰ ਤੱਕ ਅਤੇ ਅਗਲੀਆਂ 20 ਅਗਸਤ ਦੇ ਅਖ਼ੀਰ ਤੱਕ ਪਹੁੰਚ ਜਾਣਗੀਆਂ।


Babita

Content Editor

Related News