ਚੰਡੀਗੜ੍ਹ ਦੀਆਂ ਸੜਕਾਂ ''ਤੇ ਜਲਦ ਦੌੜਨਗੀਆਂ ''ਇਲੈਕਟ੍ਰਿਕ ਬੱਸਾਂ''

Saturday, Nov 28, 2020 - 11:34 AM (IST)

ਚੰਡੀਗੜ੍ਹ ਦੀਆਂ ਸੜਕਾਂ ''ਤੇ ਜਲਦ ਦੌੜਨਗੀਆਂ ''ਇਲੈਕਟ੍ਰਿਕ ਬੱਸਾਂ''

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੀਆਂ ਸੜਕਾਂ ’ਤੇ ਛੇਤੀ ਹੀ ਇਲੈਕਟ੍ਰਿਕ ਬੱਸਾਂ ਦੌੜਦੀਆਂ ਹੋਈਆਂ ਦਿਖਾਈ ਦੇਣਗੀਆਂ ਕਿਉਂਕਿ ਕੇਂਦਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਨੇ ਸ਼ਹਿਰ 'ਚ 40 ਇਲੈਕਟ੍ਰਿਕ ਬੱਸਾਂ ਚਲਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਯੋਗ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਫਾਈਨਲ ਕੰਪਨੀ ਸ਼ਹਿਰ 'ਚ ਕਿਲੋਮੀਟਰ ਆਧਾਰ ’ਤੇ ਇਲੈਕਟ੍ਰਿਕ ਬੱਸਾਂ ਚਲਾਏਗੀ। ਕੇਂਦਰ ਸਰਕਾਰ ਨੇ ਸਤੰਬਰ 'ਚ ਚੰਡੀਗੜ੍ਹ ਨੂੰ 80 ਇਲੈਕਟ੍ਰਿਕ ਬੱਸਾਂ ਦੇਣ ਦਾ ਐਲਾਨ ਕੀਤਾ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਫਾਸਟਰ ਐਡਾਪਸ਼ਨ ਐਂਡ ਮੈਨੀਊਫੈਕਚਰਿੰਗ ਆਫ ਹਾਈਬਰਿੱਡ ਐਂਡ ਇਲੈਕਟ੍ਰਿਕ ਵ੍ਹੀਕਲ ਮਤਲਬ ਫੇਮ ਇੰਡੀਆ ਸਕੀਮ ਫੇਜ਼-ਦੋ ਤਹਿਤ ਉਨ੍ਹਾਂ ਸ਼ਹਿਰਾਂ ਦੇ ਨਾਮਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਈ-ਬੱਸਾਂ ਦਿੱਤੀਆਂ ਜਾਣੀਆਂ ਹਨ।
ਫਰੈੱਸ਼ ਟੈਂਡਰ ਜਾਰੀ ਕਰ ਦਿੱਤਾ
ਇਸ ਸਬੰਧ 'ਚ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਲੈਕਟ੍ਰਿਕ ਬੱਸਾਂ ਲਈ ਪ੍ਰਸ਼ਾਸਨ ਵੱਲੋਂ ਇਕ ਫਰੈਸ਼ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਛੇਤੀ ਹੀ ਕੰਪਨੀ ਫਾਈਨਲ ਕਰ ਲਈ ਜਾਵੇਗੀ। ਕੰਪਨੀ ਵੱਲੋਂ ਬੱਸ ਚਾਰਜਿੰਗ ਸਟੇਸ਼ਨ ਵੀ ਤਿਆਰ ਕੀਤਾ ਜਾਵੇਗਾ। ਪ੍ਰਸ਼ਾਸਨ ਨੂੰ ਕੇਂਦਰ ਵੱਲੋਂ ਇਨ੍ਹਾਂ ਬੱਸਾਂ ਨੂੰ ਹਾਇਰ ਕਰਨ ਲਈ ਸਬਸਿਡੀ ਮਿਲਣੀ ਹੈ। ਇਹੀ ਕਾਰਣ ਹੈ ਕਿ ਨੀਤੀ ਕਮਿਸ਼ਨ ਦੇ ਮਾਡਲ ਕੰਸੇਸ਼ਨ ਐਗਰੀਮੈਂਟ ਦੀ ਪਾਲਣਾ ਕੀਤੀ ਗਈ ਹੈ, ਜਿਸ ਨੂੰ ਰਿਕਵੈਸਟ ਫਾਰ ਪ੍ਰੋਪੋਜ਼ਲ ਦੇ ਨਾਲ ਵੀ ਲਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਤੈਅ ਨਿਯਮਾਂ ਤਹਿਤ ਹਰ ਇਕ ਬੱਸ ਚੱਲਣ ਦੀ ਸਮਰੱਥਾ ਘੱਟ ਤੋਂ ਘੱਟ ਸਾਲਾਨਾ 64195 ਹੋਣੀ ਚਾਹੀਦੀ ਹੈ।


 


author

Babita

Content Editor

Related News