ਅਮਨ-ਅਮਾਨ ਨਾਲ ਜ਼ਿਲ੍ਹਾ ਮਾਨਸਾ ''ਚ ਹੋਈਆਂ ਚੋਣਾਂ, ਪ੍ਰਸ਼ਾਸ਼ਨ ਨੇ ਕੀਤਾ ਧੰਨਵਾਦ

Sunday, Feb 14, 2021 - 10:43 PM (IST)

ਅਮਨ-ਅਮਾਨ ਨਾਲ ਜ਼ਿਲ੍ਹਾ ਮਾਨਸਾ ''ਚ ਹੋਈਆਂ ਚੋਣਾਂ, ਪ੍ਰਸ਼ਾਸ਼ਨ ਨੇ ਕੀਤਾ ਧੰਨਵਾਦ

ਮਾਨਸਾ, (ਮਨਜੀਤ)- ਸਬ-ਡਵੀਜਨ ਮਾਨਸਾ ਅਤੇ ਜੋਗਾ ਵਿਖੇ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ। ਇਸ ਸੰਬੰਧੀ ਐੱਸ.ਡੀ.ਐੱਮ ਮਾਨਸਾ ਡਾ. ਸਿਖਾ ਭਗਤ ਨੇ ਦੱਸਿਆ ਕਿ ਮਾਨਸਾ ਦੇ 27 ਵਾਰਡਾਂ ਵਿੱਚ 24671 ਵਿਅਕਤੀਆਂ ਵੱਲੋਂ, 21630 ਔਰਤਾਂ ਵੱਲੋਂ ਕੁੱਲ 46301 (73.95%), ਜੋਗਾ ਦੇ 13 ਵਾਰਡਾਂ ਵਿੱਚ 3322 ਵਿਅਕਤੀਆਂ ਵੱਲੋਂ, 2977 ਔਰਤਾਂ ਵੱਲੋਂ ਕੁੱਲ 6299 (87.12%) ਵੋਟਾਂ ਦਾ ਭੁਗਤਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਗਿਆ ਇਸ ਵਿੱਚ ਲੜਾਈ-ਝਗੜੇ ਅਤੇ ਮਨ ਮਿਟਾਪ ਵਾਲੀ ਕੋਈ ਗੱਲ ਨਹੀਂ। ਆਪਣੀ ਵੋਟ ਰਾਹੀਂ ਆਪਣੀ ਮਨ ਪਸੰਦ ਦੇ ਉਮੀਦਵਾਰ ਚੁਣਨ ਲਈ ਵੋਟਾਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 26 ਵਾਰਡਾਂ ਵਿੱਚ ਚੋਣਾਂ ਕਰਵਾਈਆਂ ਗਈਆਂ। ਜਦਕਿ ਇੱਕ ਵਿਅਕਤੀ ਬਿਨ੍ਹਾਂ ਮੁਕਾਬਲੇ ਜੇਤੂ ਰਿਹਾ। ਪਰ ਕਿਸੇ ਵੀ ਪਾਸਿਓ ਮਾਨਸਾ ਵਿੱਚ ਕੋਈ ਲੜਾਈ-ਝਗੜਾ ਅਤੇ ਅਹਿੰਸਾ ਨਹੀਂ ਹੋਈ ਅਤੇ ਸ਼ਹਿਰ ਵਾਸੀਆਂ ਨੇ ਪਿਆਰ ਬਣਾਈ ਰੱਖਿਆ। ਉਨ੍ਹਾਂ ਮਾਨਸਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਤੀਜਿਆਂ ਦੇ ਦਿਨ ਜੇਤੂ ਉਮੀਦਵਾਰ ਆਪਣੀ ਜਿੱਤ ਦਾ ਜਸ਼ਨ ਜਰੂਰ ਮਨਾਉਣ। ਪਰ ਕਿਸੇ ਦਾ ਵਿਰੋਧ ਨਾ ਕਰਨ। ਜਿਸ ਨਾਲ ਲੜਾਈ ਝਗੜੇ ਦੀ ਕੋਈ ਨੋਬਤ ਨਾ ਆਵੇ। ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਆਤਮਜੀਤ ਸਿੰਘ ਕਾਲਾ, ਸਮਾਜ ਸੇਵੀ ਮਨਜੀਤ ਸਿੰਘ ਸਦਿਓੜਾ, ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆਂ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ,  ਨੇ ਕਿਹਾ ਕਿ ਚੋਣਾਂ ਸ਼ਾਂਤਮਈ ਢੰਗ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਵਧਾਈ ਦਾ ਪਾਤਰ ਹੈ। ਜਿਸ ਨੇ ਆਪਣੀ ਡਿਊਟੀ ਨਿਭਾਉਂਦਿਆਂ ਅਮਨ-ਅਮਾਨ ਨਾਲ ਚੋਣਾਂ ਨੇਪਰੇ ਚਾੜ੍ਹੀਆਂ। 


author

Bharat Thapa

Content Editor

Related News