ਚੋਣਾਂ ''ਚ 50 ਹਜ਼ਾਰ ਤੋਂ ਜ਼ਿਆਦਾ ਨਹੀਂ ਲੈ ਕੇ ਜਾ ਸਕੋਗੇ ਕੈਸ਼

Monday, Mar 11, 2019 - 04:15 PM (IST)

ਚੰਡੀਗੜ੍ਹ : ਲੋਕਸਭਾ ਚੋਣਾਂ 'ਚ ਹਮੇਸ਼ਾ ਪਹਿਲੇ ਪੜਾਅ 'ਚ ਵੋਟ ਪਾਉਣ ਵਾਲੇ ਪੰਜਾਬੀ ਇਸ ਵਾਰ ਅੰਤਿਮ ਪੜਾਅ 'ਚ ਵੋਟ ਪਾਉਣਗੇ। ਸੂਬੇ 'ਚ 2 ਕਰੋੜ ਤੋਂ ਜ਼ਿਆਦਾ ਵੋਟਰ 13 ਸੀਟਾਂ 'ਤੇ ਸੰਸਦ ਮੈਂਬਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 17ਵੀਂ ਲੋਕ ਸਭਾ ਦੀਆਂ 543 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ 7 ਪੜਾਵਾਂ 'ਚ ਵੋਟਾਂ ਪੈਣਗੀਆਂ। 11 ਅਪ੍ਰੈਲ, 18 ਅਪ੍ਰੈਲ, 23 ਅਪ੍ਰੈਲ, 29 ਅਪ੍ਰੈਲ, 6 ਮਈ, 12 ਮਈ ਅਤੇ 19 ਮਈ ਨੂੰ ਪੋਲਿੰਗ ਹੋਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਆਿ ਕਿ ਇਸ ਵਾਰ ਚੋਣਾਂ 'ਚ ਹਰ ਉਮੀਦਵਾਰ ਦੇ ਚੋਣਾਵੀ ਖਰਚ ਦੀ ਮਿਆਦ 70 ਲੱਖ ਰੁਪਏ ਰੱਖੀ ਗਈ ਹੈ। ਚੋਣਾਂ 'ਚ 50 ਹਜ਼ਾਰ ਤੋਂ ਜ਼ਿਆਦਾ ਕੈਸ਼ ਲੈ ਕੇ ਜਾਣ 'ਤੇ ਪਾਬੰਦੀ ਰਹੇਗੀ। 

ਪੰਜਾਬ 'ਚ 14,460 ਥਾਵਾਂ 'ਤੇ ਪੈਣਗੀਆਂ ਵੋਟਾਂ
ਦੱਸ ਦਈਏ ਕਿ ਸੂਬੇ ਅੰਦਰ ਕੁੱਲ 2 ਕਰੋੜ 3 ਲੱਖ 74 ਹਜ਼ਾਰ 375 ਵੋਟਰ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਚ ਵੋਟਾਂ ਪਾਉਣ ਦਾ ਕੰਮ ਈ. ਵੀ. ਐੱਮ. ਅਤੇ ਵੀ. ਵੀ. ਪੈਟ ਦੀ ਮਦਦ ਨਾਲ ਕੀਤਾ ਜਾਵੇਗਾ। ਉਨਵੰ ਅੱਗੇ ਦੱਸਿਆ ਕਿ ਰਾਜ ਅੰਦਰ ਕੁੱਲ 14 ਹਜ਼ਾਰ 460 ਸਥਾਨਾਂ 'ਤੇ 23213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੀ ਵਜਿਲ ਨਾਮੀ ਐਪ ਲਾਂਚ ਕੀਤਾ ਗਿਆ ਹੈ। ਇਸ ਐਪ ਰਾਹੀਂ ਰਜਿਸਟਰ ਕੀਤੀ ਗਈ ਸ਼ਿਕਾਇਤ ਨੂੰ 10 ਮਿੰਟ ਵਿਚ ਹੱਲ ਕੀਤਾ ਜਾਵੇਗਾ। ਡਾ. ਰਾਜੂ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। 

 


Anuradha

Content Editor

Related News