ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਨੂੰ ਐੱਨ. ਓ. ਸੀ. ਜ਼ਰੂਰੀ ਨਹੀਂ
Wednesday, Jan 27, 2021 - 12:00 PM (IST)

ਨਾਭਾ (ਜੈਨ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਕਿ ਨਗਰ ਕੌਂਸਲ ਚੋਣਾਂ ਲਈ ਕਿਸੇ ਵੀ ਉਮੀਦਵਾਰ ਲਈ ਐੱਨ. ਓ. ਸੀ. ਲੈਣਾ ਜ਼ਰੂਰੀ ਨਹੀਂ ਹੈ। ਇਸ ਬਿਨਾਂ ਹੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਇਸ ਤੋਂ ਪਹਿਲਾਂ ਉਮੀਦਵਾਰਾਂ ਨੂੰ ਆਪਣੀ ਜਾਇਦਾਦ, ਵਾਟਰ ਸਪਲਾਈ, ਸੀਵਰੇਜ ਆਦਿ ਟੈਕਸਾਂ ਦੀ ਅਦਾਇਗੀ ਸਬੰਧੀ ਸਰਟੀਫਿਕੇਟ ਪ੍ਰਾਪਤ ਕਰ ਕੇ ਨਾਮਜ਼ਦਗੀ ਫਾਰਮ ਨਾਲ ਅਟੈਚ ਕਰਨਾ ਪੈਂਦਾ ਸੀ।
ਅਕਸਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਹ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾਂਦੇ ਸਨ, ਜਿਸ ਕਰ ਕੇ ਉਮੀਦਵਾਰ ਇਨਸਾਫ਼ ਲਈ ਅਦਾਲਤ ’ਚ ਜਾਂਦੇ ਸਨ।