ਸੁਖਬੀਰ ਦੇ ਪੈਰ ਛੂਹਣ ਵਾਲੇ ਕਰਨਸ਼ੇਰ ਦੀ ਥਾਂ ਕਰਨਵੀਰ ਬਣੇ ਡੀ. ਐੱਸ. ਪੀ.

Friday, Apr 12, 2019 - 11:57 AM (IST)

ਸੁਖਬੀਰ ਦੇ ਪੈਰ ਛੂਹਣ ਵਾਲੇ ਕਰਨਸ਼ੇਰ ਦੀ ਥਾਂ ਕਰਨਵੀਰ ਬਣੇ ਡੀ. ਐੱਸ. ਪੀ.

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਨੇ ਇਕ ਹੁਕਮ ਜਾਰੀ ਕਰਕੇ ਕਰਨਵੀਰ ਸਿੰਘ, ਪੀ. ਪੀ. ਐੱਸ. ਨੂੰ ਡੀ.ਐੱਸ.ਪੀ. ਸਿਟੀ-2 ਬਠਿੰਡਾ ਨਿਯੁਕਤ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਕਰਨਵੀਰ ਸਿੰਘ, ਪੀ. ਪੀ. ਐੱਸ. ਨੂੰ ਡੀ.ਐੱਸ.ਪੀ. ਸਿਟੀ-2 ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਕਰਨਸ਼ੇਰ ਸਿੰਘ ਢਿੱਲੋਂ, ਪੀ.ਪੀ.ਐੱਸ. ਦੀ ਥਾਂ 'ਤੇ ਕੀਤੀ ਗਈ ਹੈ। ਅਧਿਕਾਰੀ ਨੂੰ ਤੁਰੰਤ ਅਹੁਦਾ ਸੰਭਾਲਣ ਅਤੇ ਹੁਕਮਾਂ ਦੀ ਪਾਲਣਾ ਸਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਨਸ਼ੇਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬਠਿੰਡਾ ਦੌਰੇ ਸਮੇਂ ਡਿਊਟੀ ਦੌਰਾਨ ਪੈਰ ਛੂਹਣ ਕਾਰਨ ਚੋਣ ਜ਼ਾਬਤੇ ਦੇ ਉਲੰਘਣ ਦੇ ਦੋਸ਼ਾਂ 'ਚ ਤਬਦੀਲ ਕੀਤਾ ਗਿਆ ਹੈ।


author

Babita

Content Editor

Related News