ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 7 ਆਈ. ਜੀਜ਼ ਸਮੇਤ 10 ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ

Tuesday, Jan 18, 2022 - 08:30 PM (IST)

ਚੰਡੀਗੜ੍ਹ (ਬਿਊਰੋ)-ਭਾਰਤੀ ਚੋਣ ਕਮਿਸ਼ਨ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੰਜਾਬ ਦੇ 7 ਇੰਸਪੈਕਟਰ ਜਨਰਲ ਆਫ ਪੁਲਸ (ਆਈ.ਜੀ.ਪੀ.) ਅਤੇ ਤਿੰਨ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਆਈ. ਜੀ. ਪੀ. ਗੁਰਿੰਦਰ ਸਿੰਘ ਢਿੱਲੋਂ, ਆਈ. ਜੀ. ਪੀ. ਜਸਕਰਨ ਸਿੰਘ ਅਤੇ ਆਈ. ਜੀ. ਪੀ. ਮੁਖਵਿੰਦਰ ਸਿੰਘ ਛੀਨਾ ਦੇ ਤਬਾਦਲੇ ਪੰਜਾਬ ਪੁਲਸ ਹੈੱਡਕੁਆਰਟਰ ਵਿਖੇ ਕਰ ਦਿੱਤੇ ਹਨ, ਜਦਕਿ ਅਰੁਣ ਪਾਲ ਸਿੰਘ ਨੂੰ ਆਈ.ਜੀ.ਪੀ. ਜਲੰਧਰ ਰੇਂਜ, ਸ਼ਿਵੇ ਕੁਮਾਰ ਵਰਮਾ ਨੂੰ ਆਈ. ਜੀ. ਪੀ. ਬਠਿੰਡਾ ਰੇਂਜ, ਰਾਕੇਸ਼ ਅਗਰਵਾਲ ਨੂੰ ਆਈ. ਜੀ. ਪੀ. ਪਟਿਆਲਾ ਰੇਂਜ ਅਤੇ ਪਰਦੀਪ ਕੁਮਾਰ ਯਾਦਵ ਨੂੰ ਆਈ. ਜੀ. ਪੀ. ਫਰੀਦਕੋਟ ਰੇਂਜ ਵਜੋਂ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

ਇਸੇ ਤਰ੍ਹਾਂ ਸੁਰਜੀਤ ਸਿੰਘ ਨੂੰ ਡੀ. ਆਈ. ਜੀ. ਵਿਜੀਲੈਂਸ ਬਿਊਰੋ ਅਤੇ ਕੁਲਜੀਤ ਸਿੰਘ ਨੂੰ ਏ. ਆਈ. ਜੀ. ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਲਾਇਆ ਗਿਆ ਹੈ, ਜਦਕਿ ਜੁਗਰਾਜ ਸਿੰਘ ਨੂੰ ਸਹਾਇਕ ਕਮਾਂਡੈਂਟ 75ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਤਾਇਨਾਤ ਕੀਤਾ ਗਿਆ ਹੈ। ਡਾ. ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਪੰਜਾਬ ’ਚ ਡੀ.ਐੱਸ.ਪੀ. ਰੈਂਕ ਦੇ 19 ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਹਨ। 


Manoj

Content Editor

Related News