ਚੋਣ ਪ੍ਰਚਾਰ ਗੱਡੀ ਨੂੰ ਰੋਕ ਸਾੜੇ ਬੈਨਰ, ਝੰਡੇ: ਅਣਪਛਾਤੇ ਕਿਸਾਨ ਆਗੂਆਂ ਵਿਰੁੱਧ ਕੇਸ ਦਰਜ
Monday, Feb 14, 2022 - 10:10 AM (IST)
ਬਟਾਲਾ (ਬੇਰੀ) - ਬਟਾਲਾ ਵਿਖੇ ਚੋਣ ਪ੍ਰਚਾਰ ਕਰਨ ਜਾ ਰਹੀ ਇਕ ਗੱਡੀ ਨੂੰ ਕਿਸਾਨ ਯੂਨੀਅਨ ਵਲੋਂ ਰੋਕਣ ਅਤੇ ਗੱਡੀ ’ਚ ਪਏ ਬੈਨਰ, ਝੰਡੇ, ਚੋਣ ਪੰਪਲੇਟ ਕੱਢ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕਾਦੀਆਂ ਦੇ ਏ. ਐੱਸ. ਆਈ. ਸਰਵਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਨਾਰਾਇਣ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਭੰਗਵਾਂ ਨੇ ਲਿਖਵਾਇਆ ਕਿ ਉਹ ਬਤੌਰ ਪੀ. ਏ. ਫਤਿਹਜੰਗ ਸਿੰਘ ਬਾਜਵਾ ਨਾਲ ਕੰਮ ਕਰਦਾ ਹੈ। ਉਹ ਅਤੇ ਹੋਰ ਵਿਅਕਤੀ ਬਾਜਵਾ ਦੀ ਪਾਰਟੀ ਦਾ ਪ੍ਰਚਾਰ ਕਰਨ ਲਈ ਇਨੋਵਾ ਗੱਡੀ ਪੀ.ਬੀ.13.ਬੀ.ਐੱਫ.0550 ’ਤੇ ਡਰਾਈਵਰ ਸੰਨੀ ਮਸੀਹ ਪੁੱਤਰ ਡੇਵਿਡ ਮਸੀਹ ਵਾਸੀ ਜਮਜਾ ਨਾਲ ਬਟਾਲਾ ਨੂੰ ਜਾ ਰਹੇ ਸਨ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੱਤੇ ਦੇ ਮੂੰਹ ’ਚੋਂ ਮਿਲੀ ਨਵਜੰਮੇ ਬੱਚੇ ਦੀ ਵੱਢੀ ਹੋਈ ਲਾਸ਼
ਉਨ੍ਹਾਂ ਦੱਸਿਆ ਕਿ ਸਾਡੀ ਗੱਡੀ ਦੇ ਅੱਗੇ-ਅੱਗੇ ਅਰਜਨ ਪ੍ਰਤਾਪ ਸਿੰਘ ਬਾਜਵਾ ਆਪਣੀ ਗੱਡੀ ’ਤੇ ਜਾ ਰਹੇ ਸਨ। ਇਸ ਦੌਰਾਨ ਕਰੀਬ ਸਵੇਰੇ 11:30 ਵਜੇ ਜਦ ਉਹ ਡੱਲਾ ਮੋੜ ਦੇ ਨਜ਼ਦੀਕ ਪਹੁੰਚੇ ਤਾਂ ਕਰੀਬ 25-30 ਵਿਅਕਤੀ ਹੱਥਾਂ ’ਚ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਖੜ੍ਹੇ ਸਨ। ਉਨ੍ਹਾਂ ਨੇ ਪਹਿਲਾਂ ਅਰਜਨ ਪ੍ਰਤਾਪ ਸਿੰਘ ਬਾਜਵਾ ਦੀ ਗੱਡੀ ਰੋਕੀ ਅਤੇ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸਾਡੀ ਗੱਡੀ ਦੇ ਅੱਗੇ ਲੱਗਾ ਪਾਰਟੀ ਦਾ ਝੰਡਾ ਉਤਾਰ ਲਿਆ ਅਤੇ ਗੱਡੀ ’ਚ ਪਏ ਬੈਨਰ, ਝੰਡੇ, ਚੋਣ ਪੰਪਲੇਟ ਕੱਢ ਕੇ ਸਾੜ ਦਿੱਤੇ। ਪੁਲਸ ਨੇ ਨਾਰਾਇਣ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਿਸਾਨ ਯੂਨੀਅਨ ਦੇ ਕਰੀਬ 25-30 ਅਣਪਛਾਤੇ ਵਿਅਕਤੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਪਤੰਗ ਉਡਾਉਣ ਨੂੰ ਲੈ ਕੇ ਹੋਈ ਲੜਾਈ, ਨੌਜਵਾਨ ਦਾ ਗਲਾ ਵੱਢ ਕੀਤਾ ਕਤਲ