ਪਿੰਡ ਭੋਰਾ ਵਿਖੇ ਬਜ਼ੁਰਗ ਅੌਰਤ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ

Saturday, Mar 26, 2022 - 07:31 PM (IST)

ਪਿੰਡ ਭੋਰਾ ਵਿਖੇ ਬਜ਼ੁਰਗ ਅੌਰਤ ਦਾ ਬੇਰਹਿਮੀ ਨਾਲ ਕਤਲ, ਫੈਲੀ ਸਨਸਨੀ

ਬੰਗਾ (ਚਮਨ ਲਾਲ/ਰਾਕੇਸ਼)-ਇਥੋਂ ਨਜ਼ਦੀਕ ਪੈਂਦੇ ਪਿੰਡ ਭੋਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 65 ਸਾਲਾ ਬਜ਼ੁਰਗ ਅੌਰਤ ਦਾ ਸਿਰ ’ਚ ਸੱਟ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪਿੰਡ ਭੋਰਾ ਦੇ ਸਰਪੰਚ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਇਕ 65 ਸਾਲਾ ਬਜ਼ੁਰਗ ਅੌਰਤ ਹਰਬੰਸ ਕੌਰ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਪੁਲਸ ਪਾਰਟੀ ਨੂੰ ਨਾਲ ਲੈ ਕੇ ਮੌਕੇ ’ਤੇ ਪੁੱਜੇ ਤੇ ਇਸ ਦੀ ਜਾਣਕਾਰੀ ਡੀ. ਐੱਸ. ਪੀ. ਬੰਗਾ ਗੁਰਪ੍ਰੀਤ ਸਿੰਘ ਤੇ ਉੱਚ ਅਧਿਕਾਰੀਆ ਨੂੰ ਦਿੱਤੀ। ਜਾਣਕਾਰੀ ਮਿਲਦਿਆਂ ਹੀ ਡੀ. ਐੱਸ. ਪੀ. ਬੰਗਾ ਦੇ ਨਾਲ-ਨਾਲ ਉੱਚ ਅਧਿਕਾਰੀ, ਫਿੰਗਰ ਮਾਹਿਰ ਅਤੇ ਡਾਗ ਸਕੁਐਡ ਦੀ ਟੀਮ ਮੌਕੇ ’ਤੇ ਪੁੱਜ ਗਈ ਤੇ ਕਤਲ ਦੀ ਜਾਂਚ-ਪੜਤਾਲ ’ਚ ਲੱਗ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਜੇਲ੍ਹ ਮੰਤਰੀ ਬੈਂਸ ਦਾ ਵੱਡਾ ਐਕਸ਼ਨ, ਪਟਿਆਲਾ ਜੇਲ੍ਹ ਦਾ ਬਦਲਿਆ ਸੁਪਰਡੈਂਟ

PunjabKesari

ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਪਤਾ ਲੱਗਾ ਹੈ ਕਿ ਪਿੰਡ ਦਾ ਇਕ ਵਿਅਕਤੀ, ਜੋ ਮ੍ਰਿਤਕ ਅੌਰਤ ਦੇ ਘਰ ਆਇਆ ਸੀ, ਜਿਸ ਨੇ ਘਰ ਦੇ ਦਰਵਾਜ਼ੇ ’ਤੇ ਖੂਨ ਡੱੁਲ੍ਹਿਆ ਦੇਖਿਆ। ਇਸ ਬਾਰੇ ਉਨ੍ਹਾਂ ਮ੍ਰਿਤਕ ਅੌਰਤ ਦੀ ਵਿਦੇਸ਼ ਰਹਿੰਦੀ ਲੜਕੀ ਨੂੰ ਫੋਨ ’ਤੇ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਦੀ ਲੜਕੀ ਨੇ ਇਸ ਬਾਰੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਦੱਸਿਆ ਤੇ ਕੁਝ ਦੇਰ ਮਗਰੋਂ ਉਹ ਮੌਕੇ ’ਤੇ ਪੁੱਜ ਗਏ। ਰਿਸ਼ਤੇਦਾਰਾਂ ਨੇ ਸਰਪੰਚ ਰਾਹੀਂ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਸਿਰ ’ਚ ਕਿਸੇ ਖੁੰਢੇ ਹਥਿਆਰ ਨਾਲ ਵਾਰ ਕੀਤਾ ਹੋਇਆ ਹੈ, ਜਿਸ ਕਾਰਨ ਅੌਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਹਾਜ਼ਰ ਪਿੰਡ ਵਾਸੀਆ ਨੇ ਦੱਸਿਆ ਕਿ ਮ੍ਰਿਤਕ ਬਜ਼ੁਰਗ ਅੌਰਤ ਆਪਣੇ ਪੁੱਤਰ ਤਰਸੇਮ ਸਿੰਘ ਦੇ ਨਾਲ ਘਰ ’ਚ ਰਹਿੰਦੀ ਸੀ, ਜੋ ਅੱਜ ਸਵੇਰੇ 6 ਵਜੇ ਤੜਕਸਾਰ ਆਪਣੇ ਖੇਤਾਂ ’ਚ ਕੰਮ ’ਤੇ ਗਿਆ ਹੋਇਆ ਸੀ, ਜਿਸ ਤੋਂ ਬਾਅਦ ਹੀ ਉਕਤ ਬਜ਼ੁਰਗ ਅੌਰਤ ਦਾ ਕਤਲ ਹੋਣ ਦਾ ਸ਼ੱਕ ਕੀਤਾ ਜਾ ਰਿਹਾ ਹੈ। ਉਕਤ ਹੋਏ ਕਤਲ ਤੋਂ ਬਾਅਦ ਪਿੰਡ ਭੋਰਾ ਤੇ ਨਾਲ ਦੇ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋੋਇਆ ਨਜ਼ਰ ਆ ਰਿਹਾ ਸੀ।

ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ


author

Manoj

Content Editor

Related News