ਬਜ਼ੁਰਗ ਨੇ ਆਟੋ ’ਚ ਬੱਚੀ ਨਾਲ ਕੀਤਾ ਜਬਰ-ਜ਼ਨਾਹ, ਕਾਬੂ

Friday, May 10, 2019 - 08:36 PM (IST)

ਬਜ਼ੁਰਗ ਨੇ ਆਟੋ ’ਚ ਬੱਚੀ ਨਾਲ ਕੀਤਾ ਜਬਰ-ਜ਼ਨਾਹ, ਕਾਬੂ

ਚੰਡੀਗਡ਼੍ਹ- ਬਾਪੂਧਾਮ ’ਚ ਆਟੋ ’ਚ ਖੇਡ ਰਹੀ ਪੰਜ ਸਾਲਾ ਬੱਚੀ ਨਾਲ ਬਜ਼ੁਰਗ ਨੇ ਜਬਰ-ਜ਼ਨਾਹ ਕਰ ਦਿੱਤਾ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤੇ ਮੁਲਜ਼ਮ ਨੂੰ ਫਡ਼ਕੇ ਪੁਲਸ ਦੇ ਹਵਾਲੇ ਕੀਤਾ। ਸੈਕਟਰ-26 ਥਾਣਾ ਪੁਲਸ ਨੇ ਬਾਪੂਧਾਮ ਨਿਵਾਸੀ 65 ਸਾਲਾ ਛਕੌਰੀ ਲਾਲ ਖਿਲਾਫ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਘਟਨਾ ਵੀਰਵਾਰ ਰਾਤ ਦਸ ਵਜੇ ਦੀ ਹੈ। ਪੰਜ ਸਾਲ ਦੀ ਬੱਚੀ ਘਰ ਤੋਂ ਥੋਡ਼੍ਹੀ ਦੂਰ ਆਟੋ ’ਚ ਖੇਡ ਰਹੀ ਸੀ। ਇਸ ਦੌਰਾਨ 65 ਸਾਲ ਦਾ ਬਜ਼ੁਰਗ ਆਟੋ ’ਚ ਜਾ ਕੇ ਬੈਠ ਗਿਆ। ਰਾਤ ਨੂੰ ਹਨੇਰੇ ਦਾ ਫਾਇਦਾ ਚੁੱਕ ਕੇ ਬਜ਼ੁਰਗ ਨੇ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰੇ ਲੋਕ ਆਟੋ ਵੱਲ ਭੱਜੇ। ਆਟੋ ’ਚ ਛਕੌਰੀ ਲਾਲ ਨੇ ਬੱਚੀ ਨੂੰ ਫਡ਼ਿਆ ਹੋਇਆ ਸੀ। ਲੋਕਾਂ ਨੇ ਬਜ਼ੁਰਗ ਦੀ ਕੁੱਟ-ਮਾਰ ਕਰ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਬਾਪੂਧਾਮ ਚੌਕੀ ਅਤੇ ਸੈਕਟਰ-26 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤੇ ਬੱਚੀ ਦਾ ਮੈਡੀਕਲ ਕਰਵਾ ਕੇ ਬਜ਼ੁਰਗ ’ਤੇ ਮਾਮਲਾ ਦਰਜ ਕਰ ਲਿਆ।


author

DILSHER

Content Editor

Related News