ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਦੋ ਧਿਰਾਂ ਦੀ ਲੜਾਈ ਦੌਰਾਨ ਬਜ਼ੁਰਗ ਦੀ ਮੌਤ
Tuesday, Jul 19, 2022 - 12:55 PM (IST)

ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਪਿੰਡ ਗੋਲੇਵਾਲਾ ਵਿਖੇ ਦੋ ਘਰਾਂ ਦੀ ਮਾਮੂਲੀ ਗੱਲ ਤੋਂ ਹੋਈ ਲੜਾਈ ਦੌਰਾਨ ਇੱਕ ਬਜ਼ੁਰਗ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਪਿੰਡ ਗੋਲੇਵਾਲਾ ਵਿਖੇ ਦੋ ਘਰਾਂ ਜੋ ਆਪਸ ਵਿਚ ਚਾਚੇ-ਤਾਏ ਦੇ ਪੁੱਤ ਹਨ, ਦੀ ਕਿਸੇ ਘਰੇਲੂ ਗੱਲ ਕਾਰਨ ਆਪਸ ਵਿਚ ਬਹਿਸ ਹੋ ਗਈ।
ਇਹ ਵੀ ਪੜ੍ਹੋ- ਪਟਿਆਲਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਅਲੜ ਉਮਰ ਦਾ ਮੁੰਡਾ, ਕਰਤੂਤ ਸੁਣ ਉੱਡਣਗੇ ਹੋਸ਼
ਜਿਸ ਤੋਂ ਬਾਅਦ ਇਸ ਮਾਮੂਲੀ ਝਗੜੇ ਨੇ ਖੂਨੀ ਰੂਪ ਧਾਰ ਲਿਆ ਅਤੇ ਇਸ ਦੌਰਾਨ ਇੱਕ ਵਿਅਕਤੀ ਨੇ ਘਰੋਂ ਡਾਂਗ ਕੱਢ ਲਿਆਂਦੀ ਅਤੇ ਵਾਰ ਕਰ ਦਿੱਤਾ। ਜੋ ਕਿ ਦੂਜੇ ਧਿਰ ਦੇ ਬਜ਼ੁਰਗ ਜਰਨੈਲ ਸਿੰਘ ਦੀ ਧੌਣ 'ਚ ਲਗੀ, ਜਿਸ ਨਾਲ ਜਰਨੈਲ ਸਿੰਘ ਦੀ ਮੌਤ ਹੋ ਗਈ। ਫਿਲਹਾਲ ਇਸ ਮਾਮਲੇ 'ਚ ਪੁਲਸ ਵੱਲੋਂ ਮ੍ਰਿਤਕ ਜਰਨੈਲ ਸਿੰਘ ਦੇ ਮੁੰਡੇ ਲਖਵੀਰ ਸਿੰਘ ਦੇ ਬਿਆਨਾਂ 'ਤੇ ਦੋ ਭਰਾਵਾਂ ਕਰਮ ਸਿੰਘ ਅਤੇ ਕਸ਼ਮੀਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ, ਜਦਕਿ ਦੋਸ਼ੀ ਧਿਰ ਦੇ ਦੋਵੇ ਭਰਾ ਵੀ ਹਸਪਤਾਲ ਦਾਖ਼ਲ ਹਨ ।
ਇਹ ਵੀ ਪੜ੍ਹੋ- ਵੱਡੀ ਵਾਰਦਾਤ : ਕੋਠੀ ਮਾਲਕ ਦੇ ਘਰ 14 ਸਾਲਾ ਕੁੜੀ ਦੀ ਫ਼ਾਹੇ ਨਾਲ ਲਟਕਦੀ ਮਿਲੀ ਲਾਸ਼, ਭੜਕ ਉੱਠੇ ਲੋਕ (ਤਸਵੀਰਾਂ)
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।