ਬਜ਼ੁਰਗ ਦਿਹਾੜੇ ’ਤੇ ਵਿਸ਼ੇਸ਼ : ‘ਬਜ਼ੁਰਗ ਘਰ ਨੂੰ ਸਵਾਰਦੇ ਹਨ, ਕੋਈ ਵਿਗਾੜਦੇ ਥੋੜ੍ਹੀ ਨੇ’

Thursday, Oct 01, 2020 - 11:27 AM (IST)

ਬਜ਼ੁਰਗ ਦਿਹਾੜੇ ’ਤੇ ਵਿਸ਼ੇਸ਼ : ‘ਬਜ਼ੁਰਗ ਘਰ ਨੂੰ ਸਵਾਰਦੇ ਹਨ, ਕੋਈ ਵਿਗਾੜਦੇ ਥੋੜ੍ਹੀ ਨੇ’

ਸੰਜੀਵ ਸਿੰਘ ਸੈਣੀ ਮੋਹਾਲੀ

ਆਏ ਦਿਨ ਅਖ਼ਬਾਰਾਂ ਵਿਚ ਇਹ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਬੱਚਿਆਂ ਨੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਿਛਲੇ ਕਾਫੀ ਸਮਾਂ ਪਹਿਲਾਂ ਮੁਕਤਸਰ ਸਾਹਿਬ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰੇ ਲੋਕਾਂ ਨੂੰ ਝੰਜੋੜ ਕਰ ਰੱਖ ਦਿੱਤਾ। ਇਕ ਪੁੱਤ ਲੀਡਰ, ਦੂਜਾ ਸਰਕਾਰੀ ਕਰਮਚਾਰੀ, ਪੋਤਾ ਜੱਜ ਤੇ ਪੋਤਰੀ ਉਪ ਮੰਡਲ ਮੈਜਿਸਟਰੇਟ। ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਨੇ ਆਪਣੀ ਹੀ ਮਾਂ ਨੂੰ ਘਰ ਵਿਚ ਦੋ ਗ਼ਜ਼ ਜਗਾ ਨਹੀਂ ਦਿੱਤੀ, ਜਿਸ ਕਾਰਨ ਮਾਂ ਨੂੰ ਘੁਰਨੇ ਵਿਚ ਰਹਿਣਾ ਪਿਆ। ਉਸ ਦੇ ਸਿਰ ਵਿਚ ਕੀੜੇ ਪੈ ਗਏ, ਜਿਸ ਦਾ ਪਤਾ ਲੱਗਣ ’ਤੇ ਉਸ ਨੂੰ ਕਿਸੇ ਨੇ ਹਸਪਤਾਲ ਭਰਤੀ ਕਰਾਇਆ। ਸਿਹਤ ਵਿਗੜਨ ਕਾਰਨ ਉਸ ਬਜ਼ੁਰਗ ਮਾਤਾ ਦੀ ਮੌਤ ਹੋ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਆਮ ਜਨਤਾ ਜਿਨ੍ਹਾਂ ਲੋਕਾਂ ਕੋਲ ਆਪਣੀਆਂ ਸਮੱਸਿਆਵਾਂ ਨੂੰ ਠੀਕ ਕਰਨ ਦੀ ਫਰਿਆਦ ਲੈ ਕੇ ਜਾਂਦੀ ਹੈ, ਉਹੀ ਅੱਜ ਆਪਣੇ ਪਰਿਵਾਰ ਵਿੱਚ ਬਜੁਰਗਾਂ ਨਾਲ ਅਜਿਹਾ ਵਤੀਰਾ ਕਰ ਰਹੇ ਹਨ। ਅਜਿਹੇ ਅਫਸਰਾਂ ਤੋਂ ਅਸੀਂ ਕੀ ਉਮੀਦ ਲਗਾ ਸਕਦੇ ਹਾਂ ਕਿ ਉਹ ਸਾਡੀ ਮਦਦ ਕਰਨਗੇ ਜਾਂ ਨਹੀਂ ? ਇਹ ਸਮਾਜ ਨੂੰ ਕੀ ਸੇਧ ਦੇਣਗੇ। ਜੋ ਅਫਸਰ ਆਪਣੇ ਘਰ ਵਿੱਚ ਹੀ ਬਜ਼ੁਰਗਾਂ ਦਾ ਮਾਣ-ਸਨਮਾਨ ਨਹੀਂ ਕਰਦਾ, ਉਹ ਜ਼ਿਲੇ ਵਿੱਚ ਕਿਸੇ ਬਜ਼ੁਰਗ ਜੋੜੇ ਦੀ ਸਮੱਸਿਆ ਨੂੰ ਕੀ ਹੱਲ ਕਰੇਗਾ? ਅਜਿਹੇ ਲੋਕਾਂ ਖ਼ਿਲਾਫ਼ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨੂੰ ਸਮਝ ਆ ਜਾਵੇ ਕਿ ਬਜ਼ੁਰਗਾਂ ਦੀ ਕੀ ਕਦਰ ਹੁੰਦੀ ਹੈ? ਜੇ ਅਫਸਰਾਂ ਕੋਲ ਘਰ ਵਿੱਚ ਬਜ਼ੁਰਗਾਂ ਲਈ ਸਮਾਂ ਨਹੀਂ ਹੈ ਤਾਂ ਘਰ ਵਿੱਚ ਉਹ ਨੌਕਰ ਰੱਖ ਸਕਦੇ ਹਨ, ਜੋ ਉਨ੍ਹਾਂ ਦੇ ਬਜ਼ੁਰਗਾਂ ਦਾ ਸਤਿਕਾਰ ਕਰਨ।

ਪੜ੍ਹੋ ਇਹ ਵੀ ਖਬਰ - ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਪੰਜਾਬ ਨੇ ਕੀਤਾ ਰੱਦ, ਕਿਸਾਨ ਨੂੰ ਨਹੀਂ ਮਿਲੇਗੀ ਆਰਥਿਕ ਰਾਹਤ
 
ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ । ਉਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਆਪ ਤੰਗੀਆਂ ਕੱਟ ਕੇ ਔਲਾਦ ਨੂੰ ਪੜ੍ਹਾਉਂਦੇ ਹਨ ਤਾਂ ਕਿ ਸਾਡੇ ਬੱਚੇ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਵੇ। ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ। ਘਰ ਦੇ ਜਿੰਦਰੇ ਹੁੰਦੇ ਹਨ। ਦਿਨੋ ਦਿਨ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਘੱਟ ਹੋ ਰਿਹਾ ਹੈ । ਬਜ਼ੁਰਗਾਂ ਦੀ ਟੋਕਾ ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਈ ਬੱਚਿਆਂ ਨੇ ਤਾਂ ਮਾਂ ਬਾਪ ਬਿਰਧ ਆਸ਼ਰਮ ’ਚ ਭੇਜ ਦਿੱਤੇ ਹਨ। ਚਾਹੇ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ ,ਜੇ ਘਰ ਦੇ ਬਜ਼ੁਰਗ ਦੁਖੀ ਹਨ ਕੋਈ ਫ਼ਾਇਦਾ ਨਹੀਂ ਗੁਰੂ ਘਰ ਸੇਵਾ ਕਰਨ ਦਾ । 

ਪੜ੍ਹੋ ਇਹ ਵੀ ਖਬਰ - ਲੇਖ : ‘ਬਜ਼ੁਰਗ ਸਾਡੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ, ਇਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ’

ਕਈਆਂ ਨੇ ਤਾਂ ਬਜ਼ੁਰਗਾਂ ਨੂੰ ਇੱਕ ਘਰ ਦੇ ਕੋਨੇ ਵਿੱਚ ਸੁੱਟ ਰੱਖਿਆ ਹੈ। ਅੱਜ ਕੱਲ੍ਹ ਦੀਆਂ ਨੂੰਹਾਂ ਤੋਂ ਤਾਂ ਰੱਬ ਬਖਸ਼ੇ ,ਉਨ੍ਹਾਂ ਦੀ ਇਹ ਸੋਚ ਹੈ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਮਾਂ ਬਾਪ ਦੀ ਚੰਗੀ ਸੇਵਾ ਕਰੇ। ਪਰ ਆਪ ਉਨ੍ਹਾਂ ਨੂੰ ਸੱਸ ਸਹੁਰਾ ਦੀ ਸੇਵਾ ਨਾ ਕਰਨੀ ਪਏ। ਕਈਆਂ ਨੂੰਹ ਤਾਂ ਸੱਸ ਸਹੁਰੇ ਨੂੰ ਜੂਠੀ ਥਾਲੀ ਵਿੱਚ ਖਾਣਾ ਦਿੰਦੀਆਂ ਹਨ ।ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ ,ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ। ਮਹੀਨੇ ਦੇ ਪਹਿਲੇ ਹਫ਼ਤੇ ਦਾ ਪਾਪਾ ਜੀ ਮੰਮੀ ਜੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਲੈਣੀ ਹੁੰਦੀ ਹੈ ਜਦੋਂ ਪੈਨਸ਼ਨ ਹੱਥ ਵਿੱਚ ਆ ਜਾਂਦੀ ਹੈ ਫਿਰ ਬੁੱਢਾ ਬੁੱਢੀ ਹੋ ਜਾਂਦੇ ਹਨ। ਨੂੰਹਾਂ ਇਹ ਸੋਚਦੀਆਂ ਹਨ ਕਿ ਸੱਸ ਮੂੰਹ ਬੰਦ ਰੱਖੇ ਤੇ ਮੁੱਠੀ ਖੁੱਲ੍ਹੀ ਰੱਖੇ। ਟੋਕਾ ਟਾਕੀ ਨਾ ਕਰੇ । ਬਜ਼ੁਰਗ ਘਰ ਨੂੰ ਸਵਾਰਦੇ ਹੀ ਹਨ। ਕੋਈ ਵਿਗਾੜ ਦੇ ਥੋੜ੍ਹੀ ਹਨ। ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇ। 

ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਸਮਾਂ ਕਿਹੋ ਜਿਹਾ ਆ ਗਿਆ ਹੈ, ਬਜ਼ੁਰਗਾਂ ਨੂੰ ਘਰ ਵਿੱਚ ਰਹਿਣ ਲਈ ਜਗ੍ਹਾ ਨਹੀਂ ਹੈ। ਮੁੰਡਾ ਨੂੰਹ ਨੂੰ ਚਾਹੀਦਾ ਹੈ ਕਿ ਘਰ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਵੋ, ਕੋਲ ਬੈਠੋ। ਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਬਜ਼ੁਰਗ ਆਪਣਾ ਮਨ ਵੀ ਹੌਲਾ ਕਰ ਲੈਂਦੇ ਹਨ, ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਕਈ ਵਾਰ ਅਜਿਹੀਆਂ ਗੱਲਾਂ ਹੁੰਦੀਆਂ ਹਨ ਕਿ ਉਹ ਆਪਣੇ ਪੁੱਤ ਨਾਲ ਸਾਂਝੀਆਂ ਕਰ ਲੈਂਦੇ ਹਨ ।ਫਿਰ ਇਹੀ ਬਜ਼ੁਰਗ ਬਾਹਰ ਜਾ ਕੇ ਦੱਸਦੇ ਹਨ ਕਿ ਸਾਡਾ ਪੁੱਤ ਤੇ ਨੂੰਹ ਬਹੁਤ ਚੰਗੇ ਹਨ। ਸਾਡੀ ਬਹੁਤ ਸੇਵਾ ਕਰਦੇ ਹਨ। ਜੋ ਵੀ ਅਸੀਂ ਕਹਿੰਦੇ ਹਨ ਸਾਨੂੰ ਉਹ ਚੀਜ਼ ਜਦੇ ਮੁਹੱਈਆ ਕਰਵਾ ਦਿੰਦੇ ਹਨ । ਕੱਲ ਨੂੰ ਉਨ੍ਹਾਂ ਨੇ ਵੀ ਬਜ਼ੁਰਗ ਬਣਨਾ ਹੈ। ਕਿਉਂਕਿ ਸਮਾਂ ਤਾਂ ਉਨ੍ਹਾਂ ’ਤੇ ਵੀ ਆਉਣਾ ਹੈ। ਜਿਹਾ ਜਾਂ ਵਰਤਾਵ ਅਸੀਂ ਆਪਣੇ ਮਾਂ ਬਾਪ ਨਾਲ ਕਰਾਂਗੇ ,ਕੱਲ੍ਹ ਨੂੰ ਸਾਡੀ ਔਲਾਦ ਸਾਡੇ ਨਾਲ ਵੀ ਉਦਾਂ ਦਾ ਵਰਤਾਵ ਕਰੇਗੀ। ਕਹਿੰਦੇ ਹਨ ਪ੍ਰਮਾਤਮਾ ਹਰ ਜਗ੍ਹਾ ਨਹੀਂ ਜਾ ਸਕਦਾ। ਇਸ ਲਈ ਬਜ਼ੁਰਗਾਂ ਦਾ ਸਤਿਕਾਰ ਕਰੀਏ ਇਨ੍ਹਾਂ ਦੀ ਕਦਰ ਕਰੀਏ ।

ਪੜ੍ਹੋ ਇਹ ਵੀ ਖਬਰ - ਕੀ ਹਨ ਖੇਤੀ ਬਿੱਲ? ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਤੇ ਖਪਤਕਾਰਾਂ ’ਤੇ ਕੀ ਹੈ ਇਸ ਦਾ ਅਸਰ


author

rajwinder kaur

Content Editor

Related News