ਰੇਲਵੇ ਗੈਂਗ ਮੈਨ ਵੱਲੋਂ ਬਜ਼ੁਰਗ ਦੀ ਕੁੱਟਮਾਰ, ਹਸਪਤਾਲ 'ਚ ਹੋਈ ਮੌਤ

Saturday, Jul 08, 2023 - 04:46 PM (IST)

ਰੇਲਵੇ ਗੈਂਗ ਮੈਨ ਵੱਲੋਂ ਬਜ਼ੁਰਗ ਦੀ ਕੁੱਟਮਾਰ, ਹਸਪਤਾਲ 'ਚ ਹੋਈ ਮੌਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ, ਕੁਲਦੀਸ਼)-ਰੇਲਵੇ ਸਟੇਸ਼ਨ ਚੌਲਾਂਗ ’ਤੇ ਕੁਆਰਟਰਾਂ ’ਚ ਰਹਿੰਦੇ ਰੇਲਵੇ ਗੈਂਗ ਮੈਨ ਵੱਲੋਂ ਕੀਤੀ ਕੁੱਟਮਾਰ ਕਾਰਨ ਇਕ 60 ਸਾਲਾ ਵਿਆਕਤੀ ਦੀ ਮੌਤ ਹੋ ਗਈ। ਕਤਲ ਕੀਤੇ ਵਿਅਕਤੀ ਦੀ ਪਛਾਣ ਬਾਬਾ ਅਸ਼ਵਨੀ ਕੁਮਾਰ ਪੁੱਤਰ ਖਰੈਤੀ ਲਾਲ ਵਾਸੀ ਤਿਲਕ ਨਗਰ ਦਿੱਲੀ ਦੇ ਰੂਪ ’ਚ ਹੋਈ ਹੈ, ਜੋ ਅੱਡਾ ਚੌਲਾਂਗ ਸਥਿਤ ਬਾਬਾ ਹਜ਼ਾਰਾ ਜੀ ਦੇ ਦਰਬਾਰ ’ਤੇ ਪਿਛਲੇ 20 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਕੁੱਟਮਾਰ ਦੌਰਾਨ ਗੰਭੀਰ ਜ਼ਖ਼ਮੀ ਹੋਏ ਅਸ਼ਵਨੀ ਕੁਮਾਰ ਦੀ ਮੌਤ ਤੋਂ ਬਾਅਦ ਟਾਂਡਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ

ਪੁਲਸ ਨੇ ਇਹ ਮਾਮਲਾ ਜੀ. ਆਰ. ਪੀ. ਚੌਕੀ ਚੌਲਾਂਗ ਸਟੇਸ਼ਨ ’ਤੇ ਤਾਇਨਾਤ ਥਾਣੇਦਾਰ ਹਰਜਿੰਦਰ ਸਿੰਘ ਦੀ ਸੂਚਨਾ ਦੇ ਆਧਾਰ ’ਤੇ ਮਨਜੀਤ ਕੁਮਾਰ ਪੁੱਤਰ ਬਲਵਾਨ ਸਿੰਘ ਵਾਸੀ ਦੂਵਲ ਦਮਾਦਰਾ ਖ਼ਿਲਾਫ਼ ਦਰਜ ਕੀਤਾ ਹੈ। ਥਾਣਾ ਮੁਖੀ ਐੱਸ. ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸੂਚਨਾ ’ਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਅਸ਼ਵਨੀ ਕੁਮਾਰ ਅਕਸਰ ਮਨਜੀਤ ਕੁਮਾਰ ਕੋਲ ਉਸ ਦੇ ਕੁਆਰਟਰ ’ਚ ਆਉਂਦਾ ਰਹਿੰਦਾ ਸੀ। 5 ਜੁਲਾਈ ਨੂੰ ਵੀ ਦੋਵਾਂ ਨੇ ਇਕੱਠਿਆਂ ਸ਼ਰਾਬ ਪੀਤੀ। ਮਨਜੀਤ ਡਿਊਟੀ ਤੋਂ ਗੈਰ ਹਾਜ਼ਰ ਸੀ ਅਤੇ ਦੋਵੇਂ ਪਿਛਲੇ ਕਈ ਦਿਨਾਂ ਤੋਂ ਸ਼ਰਾਬ ਪੀ ਰਹੇ ਸਨ। 6 ਜੁਲਾਈ ਦੀ ਦੁਪਹਿਰ ਨੂੰ ਕੁਆਰਟਰ ’ਚ ਰੌਲਾ ਸੁਣ ਕੇ ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਮਨਜੀਤ ਬਾਬੇ ਦੀ ਲੱਕੜ ਦੇ ਡੰਡੇ ਨਾਲ ਕੁੱਟਮਾਰ ਕਰ ਰਿਹਾ ਸੀ। ਇਸ ਦੌਰਾਨ ਅੱਡਾ ਚੌਲਾਂਗ ਦੇ ਪਤਵੰਤੇ ਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਵਿਜੇ ਕੁਮਾਰ ਪੁੱਤਰ ਗੁਰਬਚਨ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਲੋਕ ਇਕੱਠੇ ਹੁੰਦੇ ਵੇਖ ਮਨਜੀਤ ਮੌਕੇ ਤੋਂ ਫਰਾਰ ਹੋ ਗਿਆ। ਗੰਭੀਰ ਜ਼ਖ਼ਮੀ ਅਸ਼ਵਨੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਸ਼ਾਮ ਨੂੰ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-  ਕੈਨੇਡਾ ਦੀ ਧਰਤੀ 'ਤੇ ਨੌਜਵਾਨ ਪੰਜਾਬੀ ਮਾਡਲ ਦੀ ਮੌਤ, ਦੋ ਦਿਨ ਪਹਿਲਾਂ ਚਾਵਾਂ ਨਾਲ ਮਨਾਇਆ ਸੀ ਜਨਮਦਿਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News