ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ ''ਚ ਮਿਲੀ ਲਾਸ਼

Saturday, Jul 25, 2020 - 05:51 PM (IST)

ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ ''ਚ ਮਿਲੀ ਲਾਸ਼

ਅਮਰਗੜ੍ਹ (ਜੋਸ਼ੀ): ਥਾਣਾ ਅਮਰਗੜ੍ਹ (ਸੰਗਰੂਰ) ਅਧੀਨ ਪੈਂਦੇ ਪਿੰਡ ਗੁਆਰਾ ਵਿਖੇ ਘਰ 'ਚ ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਰਾਤ ਸਮੇਂ ਚੋਰਾਂ ਵਲੋਂ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਦੋਂ ਸਵੇਰ ਵੇਲੇ ਗਵਾਂਢੀਆਂ ਨੇ ਵੇਖਿਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਘਰ ਅੰਦਰ ਬਜੁਰਗ ਮਾਤਾ ਦੀ ਲਾਸ਼ ਨਗਨ ਹਾਲਤ ਵਿਚ ਪਈ ਸੀ। ਚੋਰਾਂ ਵਲੋਂ ਘਰ ਦਾ ਸਮਾਨ ਪੂਰੀ ਤਰ੍ਹਾਂ ਫਰੋਲਿਆ ਪਿਆ ਸੀ । ਬਜੁਰਗ ਮਾਤਾ ਦੀ ਉਮਰ 80-85 ਸਾਲ ਦੱਸੀ ਜਾ ਰਹੀ ਹੈ , ਦੋ ਧੀਆਂ ਨੂੰ ਵਿਆਹੁਣ ਅਤੇ ਪਤੀ ਦੀ ਮੌਤ ਉਪਰੰਤ ਇਹ ਦਲਿਤ ਵਿਧਵਾ ਬੀਬੀ ਘਰ ਦੇ ਗੁਜ਼ਾਰੇ ਲਈ 2-3 ਮੱਝਾਂ ਰੱਖਿਆ ਕਰਦੀ ਸੀ। ਥਾਣਾ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ।

ਇਹ ਵੀ ਪੜ੍ਹੋ:  ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ

ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ

ਦੱਸਣਯੋਗ ਹੈ ਕਿ ਪੰਜਾਬ 'ਚ ਦਿਨ-ਬ-ਦਿਨ ਲਗਾਤਾਰ ਕਤਲ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਪੁਲਸ ਵਲੋਂ ਇਸ ਸਬੰਧੀ ਕੋਈ ਸਖ਼ਤੀ ਨਹੀਂ ਵਰਤੀ ਜਾ ਰਹੀ। ਜੇ ਇਸ ਸਬੰਧੀ ਪੁਲਸ ਵਲੋਂ ਥੋੜੀ ਸਖਤੀ ਵਰਤੀ ਜਾਵੇ ਤਾਂ ਜੇਕਰ ਪੁਲਸ ਪ੍ਰਸ਼ਾਸਨ ਸਤਰਕ ਰਹੇ ਤਾਂ ਅਜਿਹੀਆਂ ਘਟਨਾਵਾਂ ਤੇ ਰੋਕ ਲਗਾਈ ਸਕਦੀ ਹੈ


author

Shyna

Content Editor

Related News