ਲਾਪਤਾ ਬਜ਼ੁਰਗ ਦੀ ਸਿਰ ਕੱਟੀ ਲਾਸ਼ ਮਿਲੀ, ਇਲਾਕੇ ''ਚ ਦਹਿਸ਼ਤ

Tuesday, Dec 11, 2018 - 05:54 PM (IST)

ਲਾਪਤਾ ਬਜ਼ੁਰਗ ਦੀ ਸਿਰ ਕੱਟੀ ਲਾਸ਼ ਮਿਲੀ, ਇਲਾਕੇ ''ਚ ਦਹਿਸ਼ਤ

ਬਟਾਲਾ/ਜੈਂਤੀਪੁਰ (ਬੇਰੀ, ਬਲਜੀਤ)— ਕਕਸਬੇ ਜੈਂਤੀਪੁਰ ਦੇ ਨਜ਼ਦੀਕੀ ਪੈਂਦੇ ਪਿੰਡ ਭੰਗਾਲੀ ਖੁਰਦ ਦੇ ਲਾਪਤਾ ਬਜ਼ੁਰਗ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਬਜ਼ੁਰਗ ਮਲੂਕ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਭੰਗਾਲੀ ਖੁਰਦ ਜੋ ਬੀਤੇ 4 ਦਿਨਾਂ ਤੋਂ ਲਾਪਤਾ ਸੀ ਦੀ ਲਾਸ਼ ਪਿੰਡ ਦੇ ਨਜ਼ਦੀਕੀ ਨਿਕਾਸੀ ਨਾਲੇ 'ਚ ਪਈ ਮਿਲੀ। ਇਸ ਮੌਕੇ ਮ੍ਰਿਤਕ ਬਜ਼ੁਰਗ ਮਲੂਕ ਸਿੰਘ ਦੇ ਭਤੀਜੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਜੋ ਕਿ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸਨ ਜਿਨ੍ਹਾਂ ਦੀ ਭਾਲ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਸੀ ਇਸ ਸਬੰਧੀ ਪੁਲਸ ਚੌਕੀ ਭੰਗਾਲੀ ਕਲਾਂ ਵਿਖੇ ਵੀ ਦਰਖਾਸਤ ਦਿੱਤੀ ਗਈ ਸੀ ਪਰ ਬੀਤੇ ਕੱਲ ਲਾਸ਼ ਮਿਲਣ ਦੀ ਸੂਚਨਾ ਮਿਲੀ ਜਿਸ 'ਤੇ ਐੱਸ. ਐੱਚ. ਓ. ਮਜੀਠਾ ਇੰਸਪੈਕਟਰ ਸੁਖਰਾਜ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਇਸ ਮੌਕੇ ਐੱਸ.ਐੱਚ.ਓ. ਸੁਖਰਾਜ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ ਤੇ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਦੌਰਾਨ ਇਕੱਤਰ ਹੋਏ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ।


Related News