ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

Thursday, Jun 17, 2021 - 06:40 PM (IST)

ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਕਾਠਗੜ੍ਹ (ਰਾਜੇਸ਼ ਸ਼ਰਮਾ)- ਜਦੋਂ ਕਿਸੇ ਦੇ ਦਿਮਾਗ 'ਤੇ ਇਸ਼ਕ ਦਾ ਭੂਤ ਸਵਾਰ ਹੋ ਜਾਂਦਾ ਹੈ ਤਾਂ ਫ਼ਿਰ ਉਮਰ ਅਤੇ ਜਾਤਾਂ ਪਾਤਾਂ ਦੇ ਬੰਧਨ ਵੀ ਟੁੱਟਦਿਆਂ ਦੇਰ ਨਹੀਂ ਲੱਗਦੀ। ਅਜਿਹਾ ਹੀ ਇਕ ਮਾਮਲਾ ਦੰਦਾਂ ਥੱਲੇ ਜੀਭ ਰੱਖ ਕੇ ਚਰਚਾ ਦਾ ਵਿਸ਼ਾ ਉਦੋਂ ਬਣ ਗਿਆ ਜਦੋਂ ਕਾਠਗੜ੍ਹ ਹਲਕੇ ਦੇ ਇਕ ਪਿੰਡ ਵਿਚ ਇਕ 21 ਸਾਲਾ ਨੌਜਵਾਨ ਇਸ਼ਕ ਵਿਚ ਕਮਲਾ ਹੋਇਆ ਆਪਣੀ ਮਾਂ ਦੀ ਉਮਰ ਤੋਂ ਵੱਧ ਦੀ 50 ਸਾਲਾ ਔਰਤ ਨੂੰ ਘਰ ਲੈ ਆਇਆ।

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਕਥਿਤ ਜਾਣਕਾਰੀ ਮੁਤਾਬਕ ਇਕ ਪਿੰਡ ਦਾ ਇਕ 21 ਸਾਲਾ ਨੌਜਵਾਨ ਕੁਝ ਸਾਲ ਪਹਿਲਾਂ ਹਿਮਾਚਲ ਵਿੱਚ ਕਿਸੇ ਕੰਮ ਲਈ ਗਿਆ ਹੋਇਆ ਸੀ ਅਤੇ ਉਥੇ ਹੀ ਪੰਜਾਬ ਦੇ ਇਕ ਸ਼ਹਿਰ ਦੀ ਕੋਈ ਔਰਤ ਆਈ ਹੋਈ ਸੀ, ਜਿੱਥੇ ਦੋਵਾਂ ਦਾ ਅੱਖ ਮਟੱਕਾ ਹੋ ਗਿਆ ਅਤੇ 2-3 ਸਾਲ ਚੋਰੀ-ਚੋਰੀ ਮਿਲਣ ਦਾ ਸਿਲਸਿਲਾ ਚਲਦਾ ਰਿਹਾ। ਆਖ਼ਿਰ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੋਵੇਂ ਜਣੇ ਉਮਰ ਭਰ ਲਈ ਇਕੱਠੇ ਰਹਿਣ ਲਈ ਪਿੰਡ ਆ ਗਏ ਅਤੇ ਉਨ੍ਹਾਂ ਦੇ ਆਉਂਦਿਆਂ ਹੀ ਹਲਕੇ ਵਿਚ ਚਰਚਾ ਦਾ ਮਾਹੌਲ ਗਰਮ ਹੋ ਗਿਆ। 

ਇਹ ਵੀ ਪੜ੍ਹੋ: ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

ਨੂੰਹ-ਪੁੱਤਰ ਸਣੇ ਪਤੀ ਨੇ ਔਰਤ ਨੂੰ ਘਰ ਜਾਣ ਲਈ ਪਾਈਆਂ ਮਿੰਨਤਾਂ 

ਨੌਜਵਾਨ ਨਾਲ ਆਈ ਔਰਤ ਨੂੰ ਦੂਜੇ ਦਿਨ ਵਾਪਸ ਘਰ ਲੈ ਜਾਣ ਲਈ ਉਸ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਵਿਚ ਪੁੱਤਰ-ਨੂੰਹ, ਧੀ-ਜਵਾਈ ਅਤੇ ਉਸ ਦਾ ਪਤੀ ਵੀ ਸ਼ਾਮਲ ਸਨ, ਨੇ ਹਰ ਵਸੀਲਾ ਕੀਤਾ ਅਤੇ ਵਾਸਤਾ ਪਾਇਆ ਪਰ ਜਦੋਂ ਵਾਪਸ ਜਾਣ ਲਈ ਔਰਤ ਨਾ ਮੰਨੀ ਤਾਂ ਫਿਰ ਉਸ ਨਾਲ ਜ਼ੋਰ ਜ਼ਬਰਦਸਤੀ ਵੀ ਕੀਤੀ ਪਰ ਔਰਤ ਪਿਆਰ ਵਿੱਚ ਇੰਨੀ ਪੱਕੀ ਨਿਕਲੀ ਕਿ ਉਹ ਟੱਸ ਤੋਂ ਮੱਸ ਨਾ ਹੋਈ ਅਤੇ ਪਰਿਵਾਰਕ ਮੈਂਬਰਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਔਰਤ ਦੇ ਦੋਹਤੇ ਅਤੇ ਪੋਤੇ ਵੀ ਹਨ।

ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News