ਏਕਮਪ੍ਰੀਤ ਨੂੰ ਹਾਸਲ ਹੋਈ ਜਨਮ ਦਿਨ ਤੇ ਵੋਟ ਪਾਉਣ ਦੀ ਦੋਹਰੀ ਖੁਸ਼ੀ

Sunday, May 19, 2019 - 11:33 AM (IST)

ਏਕਮਪ੍ਰੀਤ ਨੂੰ ਹਾਸਲ ਹੋਈ ਜਨਮ ਦਿਨ ਤੇ ਵੋਟ ਪਾਉਣ ਦੀ ਦੋਹਰੀ ਖੁਸ਼ੀ

ਸਮਾਲਸਰ (ਸੁਰਿੰਦਰ ਸੇਖਾ)—ਲੋਕ ਸਭਾ ਹਲਕਾ ਫਰੀਦਕੋਟ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪਿੰਡ ਜੀਤਾ ਸਿੰਘ ਵਾਲਾ ਵਿਖੇ ਅੱਜ 19 ਮਈ ਨੂੰ 18 ਸਾਲਾਂ ਦੀ ਉਮਰ ਹੋਣ ਉਪਰੰਤ ਲੜਕੀ ਏਕਮਪ੍ਰੀਤ ਕੌਰ ਨੇ ਆਪਣੇ ਵੋਟ ਮੱਤ ਦੇ ਅਧਿਕਾਰ ਦੀ ਪਹਿਲੀ ਵਾਰ ਵਰਤੋਂ ਕੀਤੀ। ਦੱਸਣਯੋਗ ਹੈ ਕਿ ਏਕਮਪ੍ਰੀਤ ਕੌਰ ਦਾ ਅੱਜ ਉੱਨੀ ਮਈ ਨੂੰ ਹੀ ਜਨਮ ਦਿਨ ਸੀ ਅਤੇ ਅੱਜ ਉਸ ਨੇ ਆਪਣੇ ਵੋਟ ਮੱਤ ਦਾ ਵੀ ਇਸਤੇਮਾਲ ਕੀਤਾ। ਏਕਮਪ੍ਰੀਤ ਕੌਰ ਦੇ ਜਨਮ ਦਿਨ ਦੇ ਸਬੰਧ ਵਿੱਚ ਅਤੇ  ਪਹਿਲੀ ਵਾਰ ਮਤਦਾਨ ਕਰਨ ਦੇ ਸਬੰਧ ਵਿੱਚ ਇੱਥੇ ਅੱਜ ਵਿਸ਼ੇਸ਼ ਤੌਰ 'ਤੇ ਐੱਸ.ਡੀ ਐੱਮ. ਬਾਘਾ ਪੁਰਾਣਾ ਮੈਡਮ.ਸਵਰਨਜੀਤ ਕੌਰ ਨੇ ਕੇਕ ਕੱਟ ਕੇ ਜਨਮ ਦਿਨ ਮਨਾਇਆ। ਇਸ ਉਪਰੰਤ ਏਕਮਪ੍ਰੀਤ ਕੌਰ ਨੇ ਆਪਣੀ ਪਹਿਲੀ ਵੋਟ 7:01 ਵਜੇ ਪਾਈ ਅਤੇ ਵੋਟਿੰਗ ਦਾ ਕੰਮ ਸ਼ੁਰੂ  ਹੋਇਆ।


author

Shyna

Content Editor

Related News