ਪੰਜਾਬ 'ਚ 'ਈਦ' ਦਾ ਜਸ਼ਨ, ਕੈਪਟਨ ਨੇ ਦਿੱਤੀਆਂ ਮੁਬਾਰਕਾਂ

Wednesday, Jun 05, 2019 - 10:04 AM (IST)

ਪੰਜਾਬ 'ਚ 'ਈਦ' ਦਾ ਜਸ਼ਨ, ਕੈਪਟਨ ਨੇ ਦਿੱਤੀਆਂ ਮੁਬਾਰਕਾਂ

ਚੰਡੀਗੜ੍ਹ : ਪੂਰੇ ਭਾਰਤ ਸਮੇਤ ਪੰਜਾਬ 'ਚ 'ਈਦ-ਉਲ-ਫਿਤਰ' ਦੇ ਜਸ਼ਨ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ 'ਈਦ-ਉਲ-ਫਿਤਰ' ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ ਗਈ ਹੈ। ਕੈਪਟਨ ਨੇ ਇਸ ਤਿਉਹਾਰ ਨੂੰ ਫਿਰਕੂ ਸਦਭਾਵਨਾ ਅਤੇ ਆਪਸੀ ਮੇਲ-ਮਿਲਾਪ ਨਾਲ ਮਨਾਉਣ ਦਾ ਸੱਦਾ ਦਿੱਤਾ ਹੈ।

ਕੈਪਟਨ ਨੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਈਦ ਦੀਆਂ ਰੌਣਕਾਂ ਤੇ ਖੁਸ਼ੀ ਸਾਰਿਆਂ ਅੰਦਰ ਹੈ ਅਤੇ ਉਹ ਅੱਲ੍ਹਾ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਸਭ 'ਚ ਸਾਂਝੀਵਾਲਤਾ ਬਣੀ ਰਹੇ ਅਤੇ ਸਭ ਇਸੇ ਤਰ੍ਹਾਂ ਰਲ-ਮਿਲ ਕੇ ਤਿਉਹਾਰ ਮਨਾਉਂਦੇ ਰਹਿਣ। ਮੁੱਖ ਮੰਤਰੀ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸੰਪੂਰਨਤਾ ਦਾ ਇਹ ਦਿਹਾੜਾ ਸਵੈ-ਸੰਜਮ, ਅਨੁਸ਼ਾਸਨ ਅਤੇ ਰਹਿਮ ਦਿਲੀ ਦਾ ਪ੍ਰਤੀਕ ਹੈ, ਜੋ ਕਿ ਸਾਡੇ ਸਾਰਿਆਂ ਲਈ ਆਦਰਸ਼ ਹੈ।


author

Babita

Content Editor

Related News