ਜਲੰਧਰ : 33 ਫੀਸਦੀ ਸਟਾਫ ਨਾਲ ਖੁੱਲਣਗੇ ਵਿਦਿਅਕ ਅਦਾਰੇ
Thursday, May 21, 2020 - 09:30 PM (IST)
ਜਲੰਧਰ : ਕੋਵਿਡ-19 ਮਹਾਂਮਾਰੀ ਦੇ ਵੱਧਦੇ ਖਤਰੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਪੂਰੇ ਦੇਸ਼ 'ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਜਿਥੇ ਸਰਕਾਰ ਵਲੋਂ ਕਈ ਉਦਯੋਗਾਂ, ਦਫਤਰਾਂ, ਦੁਕਾਨਾਂ ਨੂੰ ਕੁੱਝ ਸ਼ਰਤਾਂ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਉਥੇ ਹੀ ਅੱਜ ਦਫਤਰ ਜਿਲਾ ਮੈਜਿਸਟਰੇਟ, ਜਲੰਧਰ ਵਲੋਂ ਸਕੂਲ, ਕਾਲਜ, ਟਰੇਨਿੰਗ ਤੇ ਕੋਚਿੰਗ ਇੰਸਟੀਚਿਊਟਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਸੰਸਥਾਵਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ 33 ਫੀਸਦੀ ਸਟਾਫ ਨਾਲ ਪ੍ਰਬੰਧਕੀ ਕੰਮ ਕਰਨ ਦੀ ਖੁੱਲ ਦਿੱਤੀ ਗਈ ਹੈ। ਹਾਲਾਂਕਿ ਇਸ ਦੌਰਾਨ ਕਿਸੇ ਵੀ ਜਮਾਤ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਨਹੀਂ ਲਗਾਈਆਂ ਜਾਣਗੀਆਂ ਅਤੇ ਕਿਸੇ ਵੀ ਵਿਦਿਆਰਥੀ ਨੂੰ ਇਨ੍ਹਾਂ ਨਿਜੀ ਸੰਸਥਾਵਾਂ 'ਚ ਨਹੀਂ ਬੁਲਾਇਆ ਜਾਵੇਗਾ ਤੇ ਆਨਲਾਈਨ ਲਰਨਿੰਗ ਦੀ ਪ੍ਰਵਾਨਗੀ ਹੋਵੇਗੀ। ਇਸ ਦੌਰਾਨ ਪ੍ਰਬੰਧਕੀ ਦਫਤਰ ਖੋਲ੍ਹਣ ਸਮੇਂ ਅਕਾਊਂਟਸ ਦਾ ਕੰਮ, ਪ੍ਰਬੰਧਕੀ ਕੰਮ ਸਟੱਡੀ ਮਟੀਰੀਅਲ ਅਤੇ ਕਿਤਾਬਾਂ ਦੀ ਡੋਰ ਟੂ ਡੋਰ ਡਲੀਵਰੀ ਕਰਨ ਲਈ ਕਾਰਵਾਈ ਕੀਤੀ ਜਾ ਸਕਦੀ ਹੈ।