ਸਰਕਾਰੀ ਸਕੂਲ ਰੋਮਾਣਾ ਅਲਬੇਲ ਸਿੰਘ ਵਿਖੇ ਸਮਾਜਿਕ ਸਿੱਖਿਆ ਮੇਲੇ ਦਾ ਆਯੋਜਨ
Friday, May 31, 2019 - 05:14 PM (IST)

ਕੋਟਕਪੂਰਾ (ਜ.ਬ.)- ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਵਿਖੇ 28 ਮਈ ਨੂੰ ਸਮਾਜਿਕ ਸਿੱਖਿਆ ਦਾ ਮੇਲਾ ਲਗਾਇਆ ਗਿਆ। ਇਸ ਮੇਲੇ 'ਚ ਸਕੂਲ ਦੇ ਸਾਰੇ ਬੱਚਿਆਂ ਨੇ ਸਮਾਜਿਕ ਸਿੱਖਿਆ ਦੇ ਵੱਖ-ਵੱਖ ਵਿਸ਼ਿਆਂ 'ਤੇ ਚਾਰਟ ਅਤੇ ਮਾਡਲ ਤਿਆਰ ਕੀਤੇ। ਸਰਪੰਚ ਗੁਰਮੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਇਸ ਮੇਲੇ ਨੂੰ ਦੇਖਣ ਲਈ ਪਹੁੰਚੇ। ਡੀ.ਐਮ. ਸੁਰਿੰਦਰ ਸਚਦੇਵਾ ਅਤੇ ਬੀ.ਐਮ. ਜਸਜੀਤ ਸਿੰਘ ਇਸ ਮੇਲੇ ਦਾ ਨਿਰੀਖਣ ਕਰਨ ਲਈ ਸਕੂਲ ਵਿਚ ਆਏ। ਸਕੂਲ ਦੇ ਸਮੂਹ ਸਟਾਫ ਅਤੇ ਐਸ.ਐਸ. ਮਿਸਟ੍ਰੈਸ ਪਰਮਜੀਤ ਕੌਰ ਨੇ ਬੱਚਿਆਂ ਨੂੰ ਮੇਲੇ ਲਈ ਤਿਆਰ ਕੀਤਾ। ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਚਿੱਤਰਾ ਕੁਮਾਰੀ ਨੇ ਸਮੂਹ ਸਟਾਫ ਅਤੇ ਬੱਚਿਆਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।