ਪੰਜਾਬ ''ਚ ਸਿੱਖਿਆ ਅਫਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ LIST
Wednesday, Dec 11, 2024 - 07:34 PM (IST)
![ਪੰਜਾਬ ''ਚ ਸਿੱਖਿਆ ਅਫਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ LIST](https://static.jagbani.com/multimedia/2024_12image_19_33_575012862list.jpg)
ਬਲਾਚੌਰ, (ਬ੍ਰਹਮਪੁਰੀ) ਪੰਜਾਬ ਸਰਕਾਰ ਵਲੋਂ ਜ਼ਿਲਾ ਸਿੱਖਿਆ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸ ਸੰਬੰਧੀ ਜਾਰੀ ਹੋਏ ਸਿੱਖਿਆ ਵਿਭਾਗ ਦੇ ਹੁਕਮਾਂ ਮੁਤਾਬਕ ਪੀ. ਈ. ਐੱਸ. ਅਧਿਕਾਰੀਆਂ ਦੀਆਂ ਬਦਲੀਆਂ ਤੇ ਤਰਕੀਆਂ ਕੀਤੀਆਂ ਗਈਆਂ ਹਨ। ਇਸ ਬਾਰੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਸ ਕੁਮਾਰ ਸ਼ਰਮਾ ਨੂੰ ਪਦ-ਉਨਤੀ ਉਪਰੰਤ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਜ਼ਿਲਾ ਮੋਗਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਵੈਸ਼ਾਲੀ ਚੱਡਾ ਨੂੰ ਤਰਕੀ ਦੇ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ਼ਹੀਦ ਭਗਤ ਸਿੰਘ ਨਗਰ ਅਤੇ ਵਾਧੂ ਚਾਰਜ ਜ਼ਿਲਾ ਐਲੀਮੈਂਟਰੀ ਸਿੱਖਿਆ ਅਫਸਰ, ਚਰਨਜੀਤ ਕੌਰ ਨੂੰ ਤਰੱਕੀ ਉਪਰੰਤ ਸਹਾਇਕ ਡਾਇਰੈਕਟਰ, ਦਫਤਰ ਸਕੂਲ ਐਜੂਕੇੇਸ਼ਨ (ਐਲੀਮੈਂਟਰੀ ਸਿੱਖਿਆ) ਮੁਹਾਲੀ, ਜਗਵਿੰਦਰ ਸਿੰਘ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਤਰਨਤਾਰਨ ਤੋਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਗੁਰਦਾਸਪੁਰ ਵਿਖੇ ਤਾਇਨਾਤ ਕੀਤਾ ਗਿਆ ਹੈ। ਉਕਤ ਅਧਿਕਾਰੀਆਂ ਨੂੰ 13 ਦਸੰਬਰ ਤੱਕ ਹੁਕਮਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿਤੇ ਗਏ ਹਨ।