ਸਿੱਖਿਆ ਮੰਤਰੀ ਸਿੰਗਲਾ ਨੇ ਸਵਾ 2 ਮਿੰਟ ਦੇ ਵੀਡੀਓ ’ਚ ਬੱਚਿਆਂ ਨਾਲ ਕੀਤੀ ਗੱਲ

Saturday, May 09, 2020 - 09:01 PM (IST)

ਲੁਧਿਆਣਾ, (ਵਿੱਕੀ)– 8 ਦਿਨ ਵਿਚ ਹੀ ਰਿਕਾਰਡ ਬਣਾਉਣ ਦਾ ਮਾਣ ਹਾਸਲ ਕਰਨ ਵਾਲੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮੁਹਿੰਮ ‘ਅਬੈਂਸਡਰਸ ਆਫ ਹੋਪ’ ਵਿਚ ਆਪਣਾ ਟੇਲੈਂਟ ਦਿਖਾਉਣ ਵਾਲੇ ਰਾਜ ਦੇ ਲਗਭਗ 1 ਲੱਖ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਰਿਜਲਟ 26 ਤੋਂ 30 ਮਈ ਵਿਚਕਾਰ ਐਲਾਨ ਹੋਵੇਗਾ।

ਸਿੱਖਿਆ ਮੰਤਰੀ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਦੀ ਜਾਣਕਾਰੀ ਦਿੰਦੇ ਹੋਏ ਇਕ ਵਾਰ ਫਿਰ ਬੱਚਿਆਂ ਦੀ ਪਿੱਠ ਥਪਥਪਾਈ। ਸਿੰਗਲਾ ਨੇ ਕਿਹਾ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਬੱਚਿਆਂ ਦੀ ਪ੍ਰਤਿਭਾ ਦੇ ਵੀਡੀਓ ਇਸ ਲਈ ਅਪਲੋਡ ਕਰ ਰਹੇ ਹਨ ਤਾਂ ਕਿ ਦੇਸ਼ ਦੀ ਜਨਤਾ ਪੰਜਾਬ ਦੇ ਬੱਚਿਆਂ ਦਾ ਟੇਲੈਂਟ ਦੇਖ ਸਕਣ। ਲਗਭਗ ਸਵਾ 2 ਮਿੰਟ ਦੇ ਇਸ ਵੀਡੀਓ ਵਿਚ ਸਿੰੰਗਲਾ ਨੇ ਬੱਚਿਆਂ ਦੇ ਨਾਲ ਕੁੱਝ ਗੱਲਾਂ ਕਰਦੇ ਹੋਏ ਜ਼ਰੂਰੀ ਸੁਝਾਅ ਵੀ ਦਿੱਤੇ।

ਇੰਤਜ਼ਾਰ ਕਰਨ ਬੱਚੇ, ਦੇਖੀ ਜਾ ਰਹੀ ਹਰ ਵੀਡੀਓ

ਸਿੱਖਿਆ ਮੰਤਰੀ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ, ਪ੍ਰਿੰਸੀਪਲ ਦੀ ਤਾਰੀਫ ਵੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਹੁਣ ਕੰਪੀਟੀਸ਼ਨ ਲਈ ਐਂਟਰੀ ਬੰਦ ਹੋ ਚੁੱਕੀ ਹੈ। ਇਸ ਲਈ ਬੱਚੇ ਆਪਣੇ ਹੋਰ ਵੀਡੀਓ ਸ਼ੇਅਰ ਨਾ ਕਰਨ ਸਗੋਂ ਉਸ ਨੂੰ ਸੰਭਾਲ ਕੇ ਰੱਖਣ ਤਾਂ ਕਿ ਆਉਣ ਵਾਲੇ ਕੰਪੀਟੀਸ਼ਨ ਵਿਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇ। ਸਿੰਗਲਾ ਨੇ ਕਿਹਾ ਕਿ ਜਿੰਨੇ ਵੀ 1.6 ਲੱਖ ਵੀਡੀਓ ਇਸ ਮੁਹਿੰਮ ਜ਼ਰੀਏ ਆਏ ਹਨ। ਉਨ੍ਹਾਂ ਨੂੰ ਖੁਦ ਅਤੇ ਉਨ੍ਹਾਂ ਦੀ ਟੀਮ ਦੇਖ ਰਹੀ ਹੈ ਪਰ ਕੁਝ ਬੱਚੇ ਜਾਂ ਉਨ੍ਹਾਂ ਦੇ ਮਾਪੇ ਈਮੇਲ ਜ਼ਰੀਏ ਮੈਸੇਜ ਦੇ ਰਹੇ ਹਨ ਕਿ ਹੁਣ ਉਨ੍ਹਾਂ ਦੀ ਵੀਡੀਓ ਦੇਖੀ ਨਹੀਂ ਗਈ। ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਹਰ ਵੀਡੀਓ ਨੂੰ ਦੇਖਿਆ ਜਾਵੇਗਾ ਅਤੇ ਉਸ ਦੇ ਅਧਾਰ ’ਤੇ ਹੀ ਜੇਤੂ ਐਲਾਨ ਹੋਣਗੇ ਪਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕੁਝ ਦਿਨ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।

ਸਿੱਖਿਆ ਮੰਤਰੀ ਦੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਆਉਣਗੇ ਨਤੀਜੇ

ਸਿੱਖਿਆ ਮੰਤਰੀ ਨੇ ਫਿਰ ਦੁਹਰਾਇਆ ਕਿ ‘ਅਬੈਂਸਡਰਸ ਆਫ ਹੋਪ’ ਮੁਹਿੰਮ ਵਿਚ ਪਾਰਦਰਸ਼ਤਾ ਰੱਖਣਾ ਉਨ੍ਹਾਂ ਦੀ ਪਹਿਲ ਹੈ ਅਤੇ ਉਸ ਨੂੰ ਲਾਗੂ ਕਰਦੇ ਹੋਏ ਉਹ ਖੁਦ ਸਾਰੇ ਵੀਡੀਓ ਦੇਖ ਰਹੇ ਹਨ। ਸਿੰਗਲਾ ਨੇ ਕਿਹਾ ਕਿ ਭਵਿੱਖ ਵਿਚ ਇਸ ਤਰ੍ਹਾਂ ਕੰਪੀਟੀਸ਼ਨ ਹੁੰਦੇ ਰਹਿਣਗੇ ਤਾਂ ਕਿ ਵਿਦਿਆਰਥੀਆਂ ਦੀ ਭਾਗੀਦਾਰੀ ਹੁੰਦੀ ਰਹੇ ਅਤੇ ਪੰਜਾਬ ਦੇ ਬੱਚਿਆਂ ਦਾ ਟੇਲੈਂਟ ਬਾਹਰ ਨਿਕਲ ਸਕੇ। ਉਨ੍ਹਾਂ ਕਿਹਾ ਕਿ ਜੋ ਵੀ ਰਿਜਲਟ ਹੋਵੇਗਾ ਉਹ ਉਨ੍ਹਾਂ ਦੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਹੀ ਐਲਾਨ ਹੋਵੇਗਾ ਅਤੇ ਸਹੀ ਰਿਜਲਟ ਹੋਵੇਗਾ।


KamalJeet Singh

Content Editor

Related News