ਮਜ਼ਦੂਰਾਂ ਤੋਂ ਵੀ ਘੱਟ ਦਿਹਾੜੀ ਦੇ ਰਹੀ ਹੈ ਸਿੱਖਿਆ ਮੰਤਰੀ ਦੀ ''ਰੋਜ਼ਗਾਰ ਸਕੀਮ''

11/16/2018 6:10:23 PM

ਅੰਮ੍ਰਿਤਸਰ (ਸੁਮਿਤ ਖੰਨਾ) :  ਸਿੱਖਿਆ ਮੰਤਰੀ ਓ.ਪੀ. ਸੋਨੀ ਦਾ ਪੋਸਟ ਗ੍ਰੇਜੂਏਟ ਬੇਰੁਜ਼ਗਾਰਾਂ ਬਾਰੇ ਇਕ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਸਿੱਖਿਆ ਮੰਤਰੀ ਨੇ ਅੰਮ੍ਰਿਤਸਰ ਵਿਖੇ ਰੋਜ਼ਗਾਰ ਮੇਲੇ ਦੌਰਾਨ ਕਿਹਾ ਗ੍ਰੇਜੂਏਟ ਤੇ ਪੋਸਟ ਗ੍ਰੇਜੂਏਟ ਵਿਦਿਆਰਥੀਆਂ ਲਈ 8-10 ਹਜ਼ਾਰ ਤਨਖਾਹ ਕਾਫੀ ਹੈ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਥੋ ਤੱਕ ਸਲਾਹ ਦੇ ਦਿੱਤੀ ਕਿ ਸ਼ੁਰੂਆਤ 'ਚ ਜੋ ਮਿਲਦਾ ਹੈ ਉਹ ਲੈ ਲੈਣ।

ਜ਼ਿਕਰਯੋਗ ਹੈ ਕਿ ਮੌਜੂਦਾਂ ਸਮੇਂ ਦੌਰਾਨ ਦੇਸ਼ ਅੰਦਰ ਇਕ ਮਾਮੂਲੀ ਮਜ਼ਦੂਰ ਦੀ ਦਿਹਾੜੀ ਵੀ 450 ਰੁਪਏ ਦੇ ਕਰੀਬ ਹੈ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਦੇਸ਼ ਦਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਕੀ ਮਜਦੂਰਾਂ ਤੋਂ ਵੀ ਘੱਟ ਦਿਹਾੜੀ 'ਤੇ ਮਜਬੂਰ ਹੋਵੇਗਾ? ਇਕ ਪਾਸੇ ਮੰਤਰੀ ਜਿੱਥੇ ਆਪਣੀ ਸਰਕਾਰ ਦੀ ਰੋਜ਼ਗਾਰ ਨੀਤੀ ਦੀ ਤਾਰੀਫ ਕਰਦੇ ਨਹੀਂ ਥੱਕਦੇ ਉਥੇ ਹੀ ਰੋਜ਼ਗਾਰ ਮੇਲੇ 'ਚ ਪਹੁੰਚੇ ਨੌਜਵਾਨਾਂ ਨੇ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ। ਉਨ੍ਹਾਂ ਕਿਹਾ ਕਿ ਜੋ ਨੌਕਰੀਆਂ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਉਹ ਯੋਗਤਾ ਮੁਤਾਬਕ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਨੇ ਉਨ੍ਹਾਂ ਦੀਆਂ ਡਿੱਗਰੀਆਂ ਖੂਹ 'ਚ ਪਾ ਦਿੱਤੀਆਂ ਹਨ।