ਸਿੱਖਿਆ ਤੇ ਸਿਹਤ ਖੇਤਰ ਸੂਬਾ ਸਰਕਾਰ ਦੀ ਪਹਿਲ  : ਸੋਨੀ

Tuesday, Jan 22, 2019 - 10:46 AM (IST)

ਸਿੱਖਿਆ ਤੇ ਸਿਹਤ ਖੇਤਰ ਸੂਬਾ ਸਰਕਾਰ ਦੀ ਪਹਿਲ  : ਸੋਨੀ

ਜਲੰਧਰ (ਜ.ਬ.)—  ਸਿੱਖਿਆ ਮੰਤਰੀ ਪੰਜਾਬ ਓ. ਪੀ. ਸੋਨੀ ਨੇ ਅੱਜ ਇਥੇ ਕਿਹਾ ਕਿ ਸਿੱਖਿਆ ਤੇ ਸਿਹਤ ਖੇਤਰ  ਸੂਬਾ ਸਰਕਾਰ ਦੀ ਪਹਿਲ ਹਨ। ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪੰਜਾਬ ਇਕ ਸਾਲ  ਵਿਚ ਸਿੱਖਿਆ ਦੇ ਖੇਤਰ ਵਿਚ ਨੰਬਰ ਇਕ ਸੂਬਾ ਬਣ ਜਾਵੇਗਾ।

ਅੱਜ ਇਥੇ ਸਥਾਨਕ ਦੇਸ਼ ਭਗਤ  ਯਾਦਗਾਰ ਹਾਲ 'ਚ ਆਯੋਜਿਤ ਇਕ ਸਮਾਰੋਹ ਵਿਚ ਸਿੱਖਿਆ ਮੰਤਰੀ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ  ਨਾਲ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ ਤੇ ਨਗਰ ਨਿਗਮ ਦੇ ਮੇਅਰ  ਜਗਦੀਸ਼ ਰਾਜ  ਰਾਜਾ ਵੀ ਸਨ। ਮੇਅਰ ਰਾਜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੀ ਦੂਰਦਰਸ਼ੀ ਅਗਵਾਈ 'ਚ ਸੂਬਾ ਸਰਕਾਰ ਵਲੋਂ ਕੀਤੇ ਗਏ ਠੋਸ ਉਪਰਾਲਿਆਂ ਸਦਕਾ ਸੂਬਾ  ਪਹਿਲਾਂ ਹੀ ਸਿੱਖਿਆ ਦੇ ਖੇਤਰ ਵਿਚ ਨਵੀਆਂ  ਬੁਲੰਦੀਆਂ  ਛੂਹ ਰਿਹਾ ਹੈ। ਭਾਵੇਂ ਪੰਜਾਬ  ਨੂੰ ਅਜੇ ਵੀ ਸਿੱਖਿਆ ਦੇ ਖੇਤਰ ਵਿਚ 7ਵਾਂ ਸਥਾਨ ਮਿਲਿਆ ਹੈ ਪਰ ਸੂਬਾ ਸਰਕਾਰ ਇਸ ਖੇਤਰ  ਵਿਚ ਪੰਜਾਬ ਨੂੰ ਨੰਬਰ  ਵੰਨ ਬਣਾਉਣ ਲਈ ਵਚਨਬੱਧ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਉਹ ਦਿਨ  ਦੂਰ ਨਹੀਂ ਜਦੋਂ ਪੰਜਾਬ ਸਿੱਖਿਆ ਦੇ ਖੇਤਰ ਵਿਚ ਇਕ ਫਰੰਟ ਰਨਰ ਸਟੇਟ ਹੋਵੇਗਾ। ਸੂਬਾ  ਸਰਕਾਰ ਨੇ ਪਹਿਲਾਂ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਰਦੀ ਦੇਣ  ਦੀ ਪ੍ਰਕਿਰਿਆ ਨੂੰ ਵਿਵਸਥਿਤ ਕੀਤਾ ਹੈ ਤੇ ਵਰਦੀ ਬਹੁਤ ਜਲਦੀ ਵੰਡੀ ਜਾਵੇਗੀ। ਸੂਬਾ  ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਮਾਜ ਦੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ  ਸਰਕਾਰੀ ਨੀਤੀਆਂ ਦਾ ਲਾਭ ਮਿਲ ਸਕੇ। 
ਸਰਕਾਰ ਨੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ  ਪਹਿਲਾਂ ਹੀ ਪ੍ਰਵਾਨ ਕਰ ਲਿਆ ਹੈ। ਵਿਰੋਧ ਪ੍ਰਦਰਸ਼ਨ ਕਰਨਾ ਅਧਿਆਪਕਾਂ ਦਾ ਜਮਹੂਰੀ ਹੱਕ ਹੈ  ਪਰ  ਇਸ  ਨੂੰ  ਕਿਸੇ  ਉਪਕਰਣ  ਦੇ  ਰੂਪ 'ਚ ਵਰਤਣ  ਦੀ ਆਗਿਆ  ਨਹੀਂ ਦਿੱਤੀ ਜਾਵੇਗੀ। ਆਪਣੇ ਸੰਬੋਧਨ 'ਚ ਸਿੱਖਿਆ ਮੰਤਰੀ ਨੇ  ਸੋਫੀਆ ਇੰਸਟੀਚਿਊਟ ਆਫ ਐਕਸੀਲੈਂਸੀ ਸੰਸਥਾ  ਵੱਲੋਂ ਬੱਚਿਆਂ ਨੂੰ ਕਰੀਅਰ ਦੀ ਸਹੀ ਦਿਸ਼ਾ  ਪ੍ਰਦਾਨ  ਕਰਨ ਦੇ ਕਦਮਾਂ ਦੀ ਸ਼ਲਾਘਾ ਕੀਤੀ  ਅਤੇ ਆਸ ਪ੍ਰਗਟ ਕੀਤੀ ਕਿ  ਇਹ ਸੰਸਥਾ ਨੌਜਵਾਨਾਂ ਦੀ ਊਰਜਾ ਨੂੰ ਸਾਕਾਰਾਤਮਕ ਦਿਸ਼ਾ ਦੇਣ 'ਚ ਸਹਾਈ ਹੋਵੇਗੀ। ਸਿੱਖਿਆ ਮੰਤਰੀ ਨੇ ਆਪਣੇ ਚਰਿੱਤਰ 'ਚ ਸਾਕਾਰਾਤਮਕ ਗੁਣ ਅਪਣਾਉਣ ਲਈ ਕਿਹਾ।


author

Shyna

Content Editor

Related News