ਨਾਭਾ : ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣ 'ਤੇ ਅਧਿਆਪਕਾਂ ਦਾ ਤਬਾਦਲਾ

Saturday, Jan 13, 2018 - 02:47 PM (IST)

ਨਾਭਾ : ਦਲਿਤ ਵਿਦਿਆਰਥਣ ਨੂੰ ਜਾਤੀਸੂਚਕ ਸ਼ਬਦ ਕਹਿਣ 'ਤੇ ਅਧਿਆਪਕਾਂ ਦਾ ਤਬਾਦਲਾ

ਭਾਦਸੋਂ (ਅਵਤਾਰ) - ਸਰਕਾਰੀ ਸੈਕੰਡਰੀ ਸਕੂਲ ਟੌਹੜਾ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਨੂੰ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਮਾਮਲੇ 'ਚ ਆਖਿਰਕਾਰ ਪ੍ਰਸ਼ਾਸਨ ਨੇ ਆਪਣੀ ਫੁਰਤੀ ਦਿਖਾਉਂਦਿਆ ਸਕੂਲ ਦੇ ਮੁਲਾਜ਼ਮਾਂ ਦੀ ਬਦਲੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਕਤ ਸਕੂਲ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨੂੰ ਜਾਤੀ ਸੂਚਕ ਸ਼ਬਦ ਕਹਿਣ ਦੇ ਮਾਮਲੇ 'ਚ ਰੋਜ਼ਾਨਾ ਹੀ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਟੌਹੜਾ ਤੇ ਪੀੜਿਤ ਲੜਕੀ ਦੇ ਪਿੰਡ ਰਾਮਪੁਰ ਸਾਹੀਏਵਾਲ 'ਚ ਤਾਂਤਾ ਲੱਗਿਆ ਰਹਿੰਦਾ ਸੀ।  ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਕੰਵਲ ਕੁਮਾਰੀ ਨੇ ਫੋਨ 'ਤੇ ਸੰਪਰਕ ਕਰਨ ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਦੇ ਹੁਕਮਾਂ ਤੇ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਬਦਲੀ ਸੈਕੰਡਰੀ ਸਕੂਲ ਮੰਡਵੀਂ ਜ਼ਿਲਾ ਸੰਗਰੂਰ ਵਿੱਖੇ ਕੀਤੀ ਗਈ ਹੈ, ਜਦਕਿ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੱਤਰ ਨੰਬਰ /-18 ਅ 4 (3) ਮਿਤੀ 12-01-2018 ਰਾਂਹੀ ਡਾ: ਨਰਿੰਦਰ ਕੋਰ ਲੈਕ ਹਿਸਟਰੀ ਨੂੰ ਸੈਕੰਡਰੀ ਸਕੂਲ ਗੁਲਾਹੜ, ਲਖਵੀਰ ਸਿੰਘ ਲੈਕ: ਪੋਲ ਸਾਇੰਸ ਨੂੰ ਸੈਕੰਡਰੀ ਸਕੂਲ ਮੱਘਰ ਸਾਹਿਬ, ਸੀਮਾ ਰਾਣੀ ਲੈਕ. ਅਰਥ ਸਾਸ਼ਤਰ ਨੂੰ ਸੈਕੰਡਰੀ ਸਕੂਲ ਪਾਤੜਾਂ ਚਮਕੌਰ ਸਿੰਘ ਲੈਕ. ਫਿਜੀਕਲ ਐਜੂਕੇਸ਼ਨ ਨੂੰ ਸੈਕੰਡਰੀ ਸਕੂਲ ਬਿੰਜਲ, ਪਰਮਜੀਤ ਕੌਰ ਸਾਇੰਸ ਮਿਸਟ੍ਰੈਸ ਨੂੰ ਸੈਕੰਡਰੀ ਸਕੂਲ ਕੁਲਾਰਾਂ, ਕਿਰਨਜੀਤ ਕੋਰ ਹਿੰਦੀ ਮਿਸਟ੍ਰੈਸ ਨੂੰ ਮਿਡਲ ਸਕੂਲ ਬਰਾਸ, ਰੀਤੂ ਐਸ.ਐਸ ਮਿਸ਼ਟ੍ਰੈਸ ਨੂੰ ਮਿਡਲ ਸਕੂਲ ਘਣੀਵਾਲ, ਗਗਨਦੀਪ ਕੌਰ ਸਸ ਮਿਸਟ੍ਰੈਸ ਨੂੰ ਹਾਈ ਸਕੂਲ ਤੁਰਖੇੜੀ, ਕੰਵਲਜੀਤ ਕੌਰ ਅੰਗਰੇਜ਼ੀ ਮਿਸਟ੍ਰੈਸ ਨੂੰ ਮਿਡਲ ਸਕੂਲ ਬੇਲੂਮਾਜਰਾ, ਪਰਮਜੀਤ ਸਿੰਘ ਐਸ.ਐਲ.ਏ ਨੂੰ ਸੈਕੰਡਰੀ ਸਕੂਲ ਮਾਣਕਪੁਰ, ਮਨਦੀਪ ਕੌਰ ਅ/ਕ ਟੀਚਰ ਨੂੰ ਮਿਡਲ ਸਕੂਲ ਖੋਖ, ਪਰਮਜੀਤ ਕੌਰ ਪੰਜਾਬੀ ਮਿਸਟ੍ਰੈਸ ਨੂੰ ਮਿਡਲ ਸਕੂਲ ਸੁਧੇਵਾਲ, ਭੁਪਿੰਦਰ ਸਿੰਘ ਐੱਸ.ਐੱਲ.ਏ ਨੂੰ ਸੈਕੰਡਰੀ ਸਕੂਲ ਦੰਦਰਾਲਾ ਖਰੌਡ, ਜਸਬੀਰ ਸਿੰਘ ਕਲਰਕ ਨੂੰ ਦਫਤਰ ਜ਼ਿਲਾ ਸਿੱਖਿਆ ਅਫਸਰ ਕਪੂਰਥਲਾ, ਕਮਲਜੀਤ ਕੌਰ ਸੇਵਾਦਾਰ ਨੂੰ ਸਰਕਾਰੀ ਹਾਈ ਸਕੂਲ ਤਰਖੇੜੀ 'ਚ ਬਦਲੀ ਕੀਤਾ ਗਿਆ ਹੈ।


Related News