ਅਧਿਆਪਕਾਂ ਦੇ ਤਬਾਦਲੇ ਦਾ ਸਿੱਖਿਆ ਮਹਿਕਮੇ ਨੇ ਲਿਆ ਨੋਟਿਸ, ਜਾਰੀ ਕੀਤੇ ਸਖ਼ਤ ਨਿਰਦੇਸ਼

05/19/2022 11:07:37 PM

ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਪੰਜਾਬ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ) ਨੂੰ ਪੱਤਰ ਜਾਰੀ ਕਰਦੇ ਹੋਏ ਆਪਣੇ ਪੱਧਰ ’ਤੇ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਪੱਤਰ ’ਚ ਕਿਹਾ ਗਿਆ ਹੈ ਕਿ ਹੈੱਡ ਆਫ਼ਿਸ ਦੇ ਧਿਆਨ ’ਚ ਆਇਆ ਹੈ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਅਧਿਆਪਕਾਂ ਦੇ ਖ਼ਿਲਾਫ਼ ਸ਼ਿਕਾਇਤ ਪ੍ਰਾਪਤ ਹੋਣ ਉਪਰੰਤ ਆਪਣੇ ਪੱਧਰ ’ਤੇ ਕੇਵਲ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਜਾਂ ਅਸਥਾਈ ਵਿਵਸਥਾ ਕਰ ਦਿੱਤੀ ਜਾਂਦੀ ਹੈ। ਮਾਮਲਾ ਗੰਭੀਰ ਹੋਣ ਦੇ ਬਾਵਜੂਦ ਸਬੰਧਤ ਮੁਲਾਜ਼ਮ ਖ਼ਿਲਾਫ਼ ਪੰਜਾਬ ਸਿਵਲ ਸੇਵਾ (ਸਜ਼ਾ ਅਤੇ ਅਪੀਲ) ਰੂਲਸ 1970 ਦੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਨਾ ਹੀ ਮਾਮਲੇ ਨੂੰ ਮੁੱਖ ਦਫ਼ਤਰ ਦੇ ਧਿਆਨ ’ਚ ਲਿਆਂਦਾ ਜਾਂਦਾ ਹੈ। ਇਸ ਲਈ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਇਸ ਦਾ ਸਖ਼ਤ ਨੋਟਿਸ ਲਿਆ ਗਿਆ ਹੈ।

ਇਹ ਵੀ ਪੜ੍ਹੋ: ਮੰਤਰੀ ਬਣਨ ਦੇ ਚਾਹਵਾਨ ਕਰ ਰਹੇ ਹਨ ਉਡੀਕ, ਜਾਣੋ ਕਦੋਂ ਹੋ ਸਕਦੈ ਪੰਜਾਬ ਕੈਬਨਿਟ ਦਾ ਵਿਸਤਾਰ

ਇਸ ਸਬੰਧ ਵਿਚ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਭਵਿੱਖ ਵਿਚ ਕਿਸੇ ਵੀ ਅਧਿਆਪਕ ਦਾ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਜਾਂ ਅਸਥਾਈ ਪ੍ਰਬੰਧ ਆਪਣੇ ਪੱਧਰ ’ਤੇ ਨਾ ਕੀਤਾ ਜਾਵੇ। ਗੰਭੀਰ ਹਾਲਾਤ ਪੈਦਾ ਹੋਣ ’ਤੇ ਜੇਕਰ ਕਿਸੇ ਅਧਿਆਪਕ ਦਾ ਪ੍ਰਬੰਧਕੀ ਆਧਾਰ ’ਤੇ ਤਬਾਦਲਾ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਸਪੱਸ਼ਟ ਤਜਵੀਜ਼ ਹੈੱਡ ਆਫ਼ਿਸ ਨੂੰ ਈ-ਮੇਲ ਜ਼ਰੀਏ ਤੁਰੰਤ ਪੇਸ਼ ਕੀਤੀ ਜਾਵੇ ਤਾਂ ਕਿ ਨਿਯਮਾਂ ਦੇ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਨੋਟ ਸਿੱਖਿਆ ਮਹਿਕਮੇ ਵੱਲੋਂ ਜਾਰੀ ਇਸ ਪੱਤਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News