ਮਾਪੇ-ਅਧਿਆਪਕ ਮਿਲਣੀ ਦੌਰਾਨ ਸਿੱਖਿਆ ਵਿਭਾਗ ਦੇ ਸਕੱਤਰ ਹੋਏ ਮਾਪਿਆਂ ਤੇ ਵਿਦਿਆਰਥੀਆਂ ਦੇ ਰੂਬੁਰੂ
Tuesday, Nov 03, 2020 - 06:32 PM (IST)
ਲੁਧਿਆਣਾ,(ਵਿੱਕੀ) : ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਰਾਜ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣ ਲਈ ਅਤੇ ਉਨ੍ਹਾਂ ਦੇ ਮਾਪਿਆਂ ਦੇ ਕੀਮਤੀ ਸੁਝਾਵਾਂ ਨੂੰ ਜਾਣਨ ਲਈ ਰੱਖੀ ਗਈ ਦੋ ਦਿਨਾਂ ਮਾਪੇ-ਅਧਿਆਪਕ ਮਿਲਣੀ ਅੱਜ ਨੇਪਰੇ ਚੜ੍ਹ ਗਈ ਹੈ।| ਅੱਜ ਮਿਲਣੀ ਦੇ ਆਖਰੀ ਦਿਨ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੱਖ-ਵੱਖ ਜਿਲ੍ਹਿਆਂ ਦੇ ਵਿਦਿਆਰਥੀਆਂ ਤੇ ਮਾਪਿਆਂ ਨਾਲ ਆਨਲਾਈਨ ਰਾਬਤਾ ਬਣਾਇਆ।
ਇਸ ਮਿਲਣੀ ਦੌਰਾਨ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆਂ ਤੇ ਮਾਪਿਆਂ ਤੋਂ ਆਨਲਾਈਨ ਪੜ੍ਹਾਈ ਸਬੰਧੀ ਵਿਚਾਰ ਜਾਣੇ ਅਤੇ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਿਲ ਕੀਤੀ।|ਜਿਸ ਸਬੰਧੀ ਮਾਪਿਆਂ ਨੇ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਵੱਲੋਂ ਕਿਤਾਬਾਂ ਤੇ ਹੋਰ ਸਹੂਲਤਾਂ ਸਮੇਂ ਸਿਰ ਮਿਲਣ ਦੀ ਗੱਲ ਕਹੀ।|ਸਿੱਖਿਆ ਸਕੱਤਰ ਨੇ ਵਿਦਿਆਰਥੀਆਂ ਨਾਲ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) ਦੀ ਤਿਆਰੀ ਸਬੰਧੀ ਪੈਸ ਦੀ ਤਿਆਰੀ ਸਬੰਧੀ ਚਰਚਾ ਕੀਤੀ। ਜਿਸ ਤਹਿਤ ਵਿਦਿਆਰਥੀਆਂ ਨੇ ਪੈਸ ਦੀ ਤਿਆਰੀ ਲਈ ਅਧਿਆਪਕਾਂ ਵੱਲੋਂ ਪ੍ਰਦਾਨ ਕੀਤੀ ਸੇਧ ਤੇ ਸਮੱਗਰੀ ਦੀ ਸ਼ਲਾਘਾ ਕੀਤੀ।|ਸਕੱਤਰ ਨੇ ਇਸ ਸ਼ੈਸ਼ਨ ਦੌਰਾਨ ਨਿੱਜੀ ਸਕੂਲਾਂ ਤੋਂ ਹੱਟ ਕੇ, ਸਰਕਾਰੀ ਸਕੂਲਾਂ 'ਚ ਦਾਖਲ ਹੋਏ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਬਣਾ ਕੇ, ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਮਾਪਿਆਂ ਦਾ ਵਿਸ਼ਵਾਸ਼ ਕਾਇਮ ਰੱਖਿਆ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਹਰ ਪੱਖੋਂ ਮਿਆਰੀ ਸਿੱਖਿਆ ਦਿੱਤੀ ਜਾਵੇਗੀ।|ਇਨ੍ਹਾਂ ਆਨਲਾਈਨ ਮਿਲਣੀਆਂ ਦੌਰਾਨ ਜਿਲ੍ਹਾ ਸਿੱਖਿਆ ਅਫਸਰ (ਸੈ.) ਅੰਮ੍ਰਿਤਸਰ ਸਤਿੰਦਰਬੀਰ ਸਿੰਘ, ਡੀ. ਈ. ਓ. ਹਰਿੰਦਰ ਸਿੰਘ ਜਲੰਧਰ, ਡੀ. ਈ. ਓ. ਲੁਧਿਆਣਾ ਸਵਰਨਜੀਤ ਕੌਰ, ਸੁਸ਼ੀਲ ਕੁਮਾਰ ਡੀ. ਈ. ਓ. (ਸੈ.) ਸ਼ਹੀਦ ਭਗਤ ਸਿੰਘ ਨਗਰ, ਬਹੁਤ ਸਾਰੇ ਸਕੂਲ ਮੁਖੀ ਤੇ ਅਧਿਆਪਕ ਵੀ ਸ਼ਾਮਲ ਹੋਏ।| ਇਸ ਤੋਂ ਇਲਾਵਾ ਅੱਜ ਰਾਜ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਨਿੱਜੀ ਰੂਪ 'ਚ ਸਕੂਲਾਂ 'ਚ ਪੁੱਜ ਕੇ ਅਤੇ ਫੋਨ ਰਾਹੀਂ ਅਧਿਆਪਕਾਂ ਨਾਲ ਰਾਬਤਾ ਬਣਾਇਆ।|
ਦੱਸਣਯੋਗ ਹੈ ਕਿ ਇਹ ਮਿਲਣੀ ਕੋਵਿਡ-19 ਮਹਾਂਮਾਰੀ ਬਾਰੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਕੀਤੀ ਗਈ।|ਇਨ੍ਹਾਂ ਮਿਲਣੀਆਂ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਾਰੇ ਤਾਂ ਜਾਣੂ ਕਰਵਾਇਆ ਬਲਕਿ ਇਸ ਦੇ ਨਾਲ-ਨਾਲ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ ਟੈਸਟ, ਐੱਨ. ਟੀ. ਐੱਸ. ਸੀ, ਐੱਨ. ਐੱਮ. ਐਮ. ਐੱਸ, ਪੀ. ਐੱਸ. ਟੀ. ਐੱਸ. ਸੀ, ਪੰਜਾਬ ਐਜੂਕੇਅਰ ਐਪ ਦੀ ਵਰਤੋਂ, ਸਵਾਗਤ ਜ਼ਿੰਦਗੀ ਵਿਸ਼ੇ, ਬੱਡੀ ਗਰੁੱਪਾਂ, ਇੰਗਲਿਸ਼ ਬੂਸਟਰ ਕਲੱਬਾਂ, ਆਨਲਾਈਨ ਕਲਾਸਾਂ, ਟੈਲੀਵਿਜ਼ਨ ਰਾਹੀਂ ਕਲਾਸਾਂ, ਵਿਦਿਆਰਥੀਆਂ ਦੀ ਸਿਹਤ ਸੰਭਾਲ ਅਤੇ 11 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ ਦੇ ਫਾਈਨਲ ਟੈਸਟ ਵਿੱਚ ਉਹਨਾਂ ਦੀ ਭਾਗੀਦਾਰੀ ਅਤੇ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।