ਸਿੱਖਿਆ ਮਹਿਕਮੇ ਵੱਲੋਂ ਨਾਨ-ਬੋਰਡ ਕਲਾਸਾਂ ਲਈ ਫਾਈਨਲ ਡੇਟਸ਼ੀਟ ਜਾਰੀ

Saturday, Jan 09, 2021 - 02:02 PM (IST)

ਲੁਧਿਆਣਾ (ਵਿੱਕੀ, ਨਿਆਮੀਆਂ) : ਸਕੂਲ ਖੁੱਲ੍ਹਣ ਦੇ ਨਾਲ ਹੀ ਸਿੱਖਿਆ ਮਹਿਕਮਾ ਐਕਸ਼ਨ ’ਚ ਆ ਗਿਆ ਹੈ। ਅੱਜ ਸਿੱਖਿਆ ਮਹਿਕਮੇ ਵੱਲੋਂ ਸਾਰੇ ਨਾਨ-ਬੋਰਡ ਕਲਾਸਾਂ ਪਹਿਲੀ, ਦੂਜੀ, ਤੀਜੀ, ਚੌਥੀ, ਛੇਵੀਂ, 7ਵੀਂ, 9ਵੀਂ ਅਤੇ 11ਵੀਂ ਦੇ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਅਧਿਆਪਕਾਂ ਦੀ ਮੰਨੀਏ ਤਾਂ ਇਹ ਮਹਿਕਮੇ ਦਾ ਚੰਗਾ ਫੈਸਲਾ ਹੈ। ਡੇਟਸ਼ੀਟ ਦੇ ਮੱਦੇਨਜ਼ਰ ਹੀ ਵਿਦਿਆਰਥੀਆਂ ਦੀ ਰਿਵੀਜਨ ਅਤੇ ਤਿਆਰੀ ਕਰਵਾਈ ਜਾਵੇਗੀ। ਆਨਲਾਈਨ ਪੜ੍ਹਾਈ ਕਾਰਨ ਜੋ ਵਿਦਿਆਰਥੀ ਕੁਝ ਕਮਜ਼ੋਰ ਚੱਲ ਰਹੇ ਹਨ, ਉਨ੍ਹਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਸਕੇਗਾ। ਇਹ ਪ੍ਰੀਖਿਆਵਾਂ 8 ਮਾਰਚ ਤੋਂ ਸ਼ੁਰੂ ਹੋ ਕੇ 23 ਮਾਰਚ ਤੱਕ ਚੱਲਣਗੀਆਂ। ਸਿਰਫ਼ 11ਵੀਂ ਜਮਾਤ ਦੀ ਡੇਟਸ਼ੀਟ ਮਹਿਕਮੇ ਦੀ ਵੈੱਬਸਾਈਟ ’ਤੇ ਦੇਖੀ ਜਾ ਸਕਦੀ ਹੈ। ਬਾਕੀ ਜਮਾਤਾਂ ਦੀ ਡੇਟਸ਼ੀਟ ਹੇਠਾਂ ਦਿੱਤੇ ਅਨੁਸਾਰ ਹੈ।

ਇਹ ਵੀ ਪੜ੍ਹੋ : ਮੋਦੀ ਦੇ ਇਸ਼ਾਰਿਆਂ ’ਤੇ ਕੈਪਟਨ ਨੇ ਰਚਿਆ ਵਿਧਾਨਸਭਾ ’ਚ ਖ਼ੇਤੀ ਕਾਨੂੰਨਾਂ ਸਬੰਧੀ ਕੀਤਾ ਨਾਟਕ : ਮਾਨ

ਕਲਾਸ ਛੇਵੀਂ

ਤਰੀਕ  ਵਿਸ਼ਾ
8 ਮਾਰਚ   ਗਣਿਤ
9 ਮਾਰਚ        ਕੰਪਿਊਟਰ ਸਾਇੰਸ
12 ਮਾਰਚ        ਸਾਇੰਸ

15 ਮਾਰਚ      

ਅੰਗ੍ਰੇਜ਼ੀ
16 ਮਾਰਚ ਸਰੀਰਿਕ ਸਿੱਖਿਆ
17 ਮਾਰਚ  ਹਿੰਦੀ
18 ਮਾਰਚ        ਸਵਾਗਤ ਜ਼ਿੰਦਗੀ
20 ਮਾਰਚ ਸਮਾਜਿਕ ਸਿੱਖਿਆ
22 ਮਾਰਚ  ਪੰਜਾਬੀ

ਜਮਾਤ 7ਵੀਂ

ਮਾਰਚ ਵਿਸ਼ਾ
08 ਮਾਰਚ ਸਾਇੰਸ
10 ਮਾਰਚ ਸਮਾਜਿਕ
12 ਮਾਰਚ ਅੰਗ੍ਰੇਜ਼ੀ
15 ਮਾਰਚ ਗਣਿਤ
16 ਮਾਰਚ ਸਵਾਗਤ ਜ਼ਿੰਦਗੀ
18 ਮਾਰਚ ਪੰਜਾਬੀ
19 ਮਾਰਚ ਕੰਪਿਊਟਰ ਸਾਇੰਸ
20 ਮਾਰਚ ਸਰੀਰਿਕ ਸਿੱਖਿਆ

ਜਮਾਤ- 9ਵੀਂ

ਮਾਰਚ  ਵਿਸ਼ਾ
8 ਮਾਰਚ ਇੰਗਲਿਸ਼
9 ਮਾਰਚ ਸਰੀਰਿਕ ਸਿੱਖਿਆ
10 ਮਾਰਚ

ਹਿੰਦੀ

12 ਮਾਰਚ ਸਾਇੰਸ
15 ਮਾਰਚ ਗਣਿਤ
17 ਮਾਰਚ ਪੰਜਾਬੀ-ਏ
18 ਮਾਰਚ ਪੰਜਾਬੀ-ਬੀ
19 ਮਾਰਚ ਕੰਪਿਊਟਰ ਸਾਇੰਸ
20 ਮਾਰਚ ਸਵਾਗਤ ਜ਼ਿੰਦਗੀ
22 ਮਾਰਚ ਸਮਾਜਿਕ

ਇਹ ਵੀ ਪੜ੍ਹੋ : ਬਰਡ ਫਲੂ ਦੇ ਖਤਰੇ ਨੂੰ ਦੇਖਦਿਆਂ ਪੰਜਾਬ ’ਚ ਪੰਛੀਆਂ ’ਤੇ ਸਖ਼ਤ ਨਿਗਰਾਨੀ ਦੇ ਹੁਕਮ

 


Anuradha

Content Editor

Related News