ਸਿੱਖਿਆ ਵਿਭਾਗ ਦਾ ਫ਼ਰਮਾਨ, ਹੈੱਡਮਾਸਟਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

02/13/2023 7:18:16 PM

ਚੰਡੀਗੜ੍ਹ : ਸਿੱਖਿਆ ਵਿਭਾਗ ਪੰਜਾਬ ਨੇ ਜਨਵਰੀ-2020 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਭਰਤੀ ਕੀਤੇ ਗਏ 672 ਹੈੱਡਮਾਸਟਰਾਂ ਤੇ ਹੈੱਡਮਿਸਟ੍ਰੈੱਸਾਂ ਦਾ ਪਰਖਕਾਲ ਸਮਾਂ ਪਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਵਲੋਂ ਬਕਾਇਦਾ ਸੂਬੇ ਦੇ ਸਮੂਹ ਜ਼ਿਲ੍ਹਾ ਅਫ਼ਸਰਾਂ ਨੂੰ ਲਿਖਤੀ ਪੱਤਰ ਭੇਜ ਕੇ ਉਕਤ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ। ਵਿਭਾਗ ਦੇ ਡਾਇਰੈਕਟਰ ਵੱਲੋਂ ਭੇਜੇ ਪੱਤਰ ਵਿਚ ਉਕਤ ਹੈੱਡਮਾਸਟਰਾਂ ਵਿਰੁੱਧ ਕੋਈ ਸ਼ਿਕਾਇਤ, ਪੜਤਾਲ, ਕਾਰਨ ਦੱਸੋ ਨੋਟਿਸ, ਦੋਸ਼ ਸੂਚੀ ਅਤੇ ਸੇਵਾਵਾਂ ਖ਼ਤਮ ਕਰਨ ਦੇ ਨੋਟਿਸਾਂ ਆਦਿ ਦੇ ਵੇਰਵੇ ਮੰਗੇ ਗਏ ਹਨ। ਜਿਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਜਾਂ ਪੜਤਾਲ ਆਦਿ ਪੈਂਡਿੰਗ ਹੈ, ਉਨ੍ਹਾਂ ਦਾ ਪਰਖਕਾਲ ਸਮਾਂ ਪਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦੂਜੇ ਰਾਜਾਂ ਤੋਂ ਕੀਤੀਆਂ ਗਈਆਂ ਡਿਗਰੀਆਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਯੋਜਨਾ ’ਚ ਲੱਗਾ ਭਾਰੀ ਕੱਟ, ਪੰਜਾਬ ’ਚ ਮਚੀ ਹਾਹਾਕਾਰ

ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲਿਖੇ ਗਏ ਪੱਤਰ ਵਿਚ ਜਿਹੜੇ ਹੈੱਡਮਾਸਟਰਾਂ/ਹੈੱਡਮਿਸਟ੍ਰੈਸਾਂ ਦੇ ਕੇਸ ਮੁਕੰਮਲ, ਸਹੀ ਤੇ ਪਰਖਕਾਲ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਤੋਂ ਹਲਫ਼ੀਆ ਬਿਆਨ ਲੈਣ ਮਗਰੋਂ ਪਰਖਕਾਲ ਆਪਣੇ ਪੱਧਰ ’ਤੇ ਤਸਦੀਕ ਕਰਦੇ ਹੋਏ ਪਾਰ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਰਖਕਾਲ ਪਾਰ ਕਰਨ ਸਬੰਧੀ ਜਾਰੀ ਪੱਤਰ ਮਗਰੋਂ ਹੈੱਡਮਾਸਟਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸਮੂਹਿਕ ਛੁੱਟੀ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਦਫਤਰਾਂ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਟੋਲ ਪਲਾਜ਼ਿਆਂ ਨੂੰ ਲੈ ਕੇ ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News