ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ

04/17/2023 6:37:02 PM

ਜਲੰਧਰ- ਸਮਾਰਟ ਸਿਟੀ ਪ੍ਰਾਜੈਕਟ ਦੀ ਸਟੇਟਸ ਰਿਪੋਰਟ ਪਹਿਲੀ ਵਾਰ ਸੂਬੇ ਦੀ ਇਕਨਾਮਿਕ ਸਰਵੇ ਰਿਪੋਰਟ ਵਿਚ ਸ਼ਾਮਲ ਕੀਤੀ ਗਈ ਹੈ। ਇਸ ਵਿਚ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਫਾਇਨੈਂਸਿੰਗ ਦਾ ਸਟੇਟਸ ਦੱਸਿਆ ਗਿਆ ਹੈ। ਇਹ ਪ੍ਰਾਜੈਕਟ 2015 ਵਿਚ ਮਨਜ਼ੂਰ ਹੋਇਆ ਸੀ। ਇਨ੍ਹਾਂ 'ਚੋਂ ਮਾਰਚ 2022 ਤੱਕ 432.53 ਕਰੋੜ ਰੁਪਏ ਦੇ ਕੰਮ ਪੂਰੇ ਹੋਏ ਹਨ। ਇਸ ਪ੍ਰਾਜੈਕਟ ਵਿਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦੀ ਫੰਡਿੰਗ ਵਿਚ ਸ਼ਾਮਲ ਕੀਤਾ ਗਿਆ ਹੈ।

ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਜਲੰਧਰ ਨੂੰ ਸਭ ਤੋਂ ਵੱਧ 938.87 ਕਰੋੜ ਰੁਪਏ ਮਿਲੇ ਸਨ। ਇਨ੍ਹਾਂ 'ਚੋਂ 663.20 ਕਰੋੜ ਦੇ ਪ੍ਰਾਜੈਕਟ ਅਲਾਟ ਕੀਤੇ ਗਏ ਸਨ, ਜਿਸ 'ਚੋਂ 177.67 ਕਰੋੜ ਰੁਪਏ ਹੀ ਖ਼ਰਚ ਹੋ ਸਕੇ। ਫਾਇਨੈਂਸ ਡੇਟਾ ਅਨੁਸਾਰ 98 ਕਰੋੜ ਦੇ ਕੰਮ ਟੈਂਡਰਿੰਗ ਦੇ ਪ੍ਰੋਸੈਸ ਵਿਚ ਚੱਲ ਰਹੇ ਸਨ। ਇਸ ਤਰ੍ਹਾਂ ਜਲੰਧਰ ਦੇ ਵਿਕਾਸ ਲਈ ਮੋਟੀ ਰਕਮ ਉਪਲੱਬਧ ਹੋਣ ਦੇ ਬਾਵਜੂਦ 7 ਸਾਲ ਬੀਤਣ 'ਤੇ ਵੀ ਸ਼ਹਿਰਵਾਸੀਆਂ ਦੇ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਨੂੰ ਲੈ ਕੇ ਇਕ ਵੀ ਬਦਲਾਅ ਨਹੀਂ ਆਇਆ ਹੈ। 

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਇਕਨਾਮਿਕ ਸਰਵੇ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਮਨਜ਼ੂਰ ਕੁੱਲ ਫੰਡ 'ਚੋਂ ਜਲੰਧਰ ਵਿਚ 275 ਕਰੋੜ ਰੁਪਏ ਤਾਂ ਖ਼ਰਚ ਕਰਨ ਲਈ ਯੋਜਨਾਵਾਂ ਹੀ ਨਹੀਂ ਬਣ ਸਕੀਆਂ। ਨਗਰ ਨਿਗਮ ਨੇ ਇਸ ਦੇ ਕਾਰਨ ਦੱਸਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਤਕਨੀਕੀ ਸਰਵੇ ਚਲਦੇ ਰਹੇ। ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਪਹਿਲਾਂ ਡੀ. ਪੀ. ਆਰ. ਰਿਵਾਇਜ਼ ਕੀਤੀ ਗਈ। ਇਸ ਵਿਚ ਦੋ ਸਾਲ ਬੀਤ ਗਏ ਜਦੋਂ ਇਨ੍ਹਾਂ ਦੇ ਉਪਰ ਕੰਮ ਸ਼ੁਰੂ ਹੋਇਆ ਤਾਂ ਟੈਂਡਰਿੰਗ, ਫਾਇਨੈਂਸਿੰਗ ਵਿਚਾਲੇ ਵਾਰ-ਵਾਰ ਅਫ਼ਸਰ ਬਦਲਦੇ ਰਹੇ। ਇਸ ਵਿਚ ਕੰਮ ਹੌਲੀ ਰਿਹਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਮਾਰਟ ਸਿਟੀ ਦੇ ਕੰਮਾਂ ਦਾ ਵਿਜੀਲੈਂਸ ਆਡਿਟ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਜ਼ਿਮਨੀ ਚੋਣ ਸਬੰਧੀ ਮੈਗਾ ਰੋਡ ਸ਼ੋਅ ਦੌਰਾਨ ਜਲੰਧਰ ਪਹੁੰਚੇ CM ਮਾਨ ਬੋਲੇ, ਹੁਣ ਪੂਰੇ ਦੇਸ਼ 'ਚ ਫਿਰੇਗਾ 'ਝਾੜੂ'


ਕਿਸ ਨੂੰ ਕਿੰਨਾ ਮਿਲਿਆ ਫੰਡ 

ਸ਼ਹਿਰ ਫੰਡ ਖ਼ਰਚ ਹੋਏ ਕਰੋੜਾਂ ਰੁਪਏ 
ਜਲੰਧਰ 938.87  177.67
ਲੁਧਿਆਣਾ 930  145 
ਅੰਮ੍ਰਿਤਸਰ 918.44 109.18
ਸੁਲਤਾਨਪੁਰ ਲੋਧੀ 258.26 ਜ਼ੀਰੋ 

ਇਹ ਵੀ ਪੜ੍ਹੋ : ਬੱਸ ਯਾਤਰੀਆਂ ਲਈ ਅਹਿਮ ਖ਼ਬਰ, ਇਸ ਦਿਨ ਝੱਲਣੀ ਪੈ ਸਕਦੀ ਹੈ ਭਾਰੀ ਪ੍ਰੇਸ਼ਾਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 





 
 


shivani attri

Content Editor

Related News