ਪਹਿਲਾਂ ਈ-ਰਿਕਸ਼ਾ ਦੀ ਟੱਕਰ ਤੇ ਫ਼ਿਰ ਟਰੱਕ ਨੇ ਦਰੜਿਆ, ਮੋਟਰਸਾਈਕਲ ਚਾਲਕ ਦੀ ਦਰਦਨਾਕ ਮੌਤ
Saturday, Oct 04, 2025 - 04:58 PM (IST)

ਫਰੀਦਕੋਟ (ਜਗਤਾਰ ਦੁਸਾਂਝ): ਫਰੀਦਕੋਟ ਵਿਚ ਇਕ ਬੇਹੱਦ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਬਾਇਕ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬਾਈਕ ਸਵਾਰ ਫਿਰੋਜ਼ਪੁਰ ਰੋਡ ਤੋਂ ਕੋਟਕਪੂਰਾ ਸਾਈਡ ਵੱਲ ਜਾ ਰਿਹਾ ਸੀ। ਜਦੋਂ ਉਹ ਸਾਦਕ ਚੌਕ ਪੁੱਜਾ ਤਾਂ ਇਕ ਈ-ਰਿਕਸ਼ਾ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਟੱਕਰ ਲੱਗਣ ਕਾਰਨ ਬਾਈਕ ਸਵਾਰ ਸੜਕ 'ਤੇ ਡਿੱਗ ਪਿਆ। ਬਦਕਿਸਮਤੀ ਨਾਲ, ਉਸੇ ਵਕਤ ਪਿੱਛੋਂ ਆ ਰਹੇ ਇਕ ਟਰੱਕ ਵੱਲੋਂ ਡਿੱਗੇ ਹੋਏ ਬਾਈਕ ਸਵਾਰ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - 11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ 'ਚ ਲੱਗਣ ਜਾ ਰਿਹੈ ਲੰਮਾ Power Cut
ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਅਤੇ ਮ੍ਰਿਤਕ ਦੀ ਜੇਬ ਵਿਚ ਰੱਖੇ ਆਧਾਰ ਕਾਰਡ ਤੋਂ ਉਸ ਦੀ ਸ਼ਨਾਖਤ ਹੋਈ। ਮ੍ਰਿਤਕ ਦਾ ਨਾਂ ਪ੍ਰਦੀਪ ਕੁਮਾਰ ਸੀ, ਜੋ ਕਿ ਕੋਟਕਪੂਰਾ ਦੇ ਸੁਰਗਾਪੁਰੀ ਇਲਾਕੇ ਦਾ ਰਹਿਣ ਵਾਲਾ ਸੀ। ਪੁਲਸ ਅਧਿਕਾਰੀਆਂ ਨੇ ਮ੍ਰਿਤਕ ਪ੍ਰਦੀਪ ਕੁਮਾਰ ਦੇ ਪਰਿਵਾਰ ਨੂੰ ਮੌਕੇ 'ਤੇ ਇਤਲਾਹ ਦੇ ਦਿੱਤੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਟਰੱਕ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ, ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8