ਈ. ਡੀ. ਦੇ ਅਧਿਕਾਰੀ ਬਿਨਾਂ ਦਸਤਾਵੇਜ਼ਾਂ ਦੀ ਜਾਂਚ ਕੀਤੇ ਬੇਰੰਗ ਮੁੜੇ
Tuesday, Sep 29, 2020 - 01:16 AM (IST)

ਲੁਧਿਆਣਾ, (ਮਹਿਰਾ)- ਇਨਫੋਰਸ ਮੈਂ ਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨਾਲ ਸਬੰਧਤ ਆਮਦਨ ਕਰ (ਆਈ. ਟੀ.) ਕੇਸ ਦੀਆਂ ਫਾਈਲਾਂ ਦੇ ਨਿਰੀਖਣ ਤੋਂ ਬਿਨਾਂ ਦੀ ਖਾਲੀ ਹੱਥ ਮੁੜਨਾ ਪਿਆ।
ਈ. ਡੀ. ਨੇ ਫੇਮਾ (ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ) ਤਹਿਤ ਲੁਧਿਆਣਾ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿਚ ਬਕਾਇਆ ਆਮਦਨ ਕਰ ਵਿਭਾਗ ਦੀਆਂ ਸ਼ਿਕਾਇਤਾਂ ਵਿਚ ਦਸਤਾਵੇਜ਼ਾਂ ਦੀ ਜਾਂਚ ਲਈ ਲਗਾਈ ਗਈ, ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਅੱਜ ਦੋ ਫਾਈਲਾਂ ਦਾ ਨਿਰੀਖਣ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਨਿਆਇਕ ਮੈਜਿਸਟ੍ਰੇਟ ਨਵਜੋਤ ਕੌਰ ਦੀ ਅਦਾਲਤ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਨੇ ਆਪਣੇ ਵਕੀਲ ਜ਼ਰੀਏ ਅੱਜ ਈ. ਡੀ. ਨੂੰ ਫਾਈਲਾਂ ਦਾ ਨਿਰੀਖਣ ਕਰਨ ਤੋਂ ਰੋਕਣ ਦੀ ਬੇਨਤੀ ਸਬੰਧੀ ਦੋ ਵੱਖ-ਵੱਖ ਅਰਜ਼ੀਆਂ ਦਾਖਲ ਕਰ ਦਿੱਤੀਆਂ। ਆਪਣੇ ਵਕੀਲ ਰਾਹੀਂ ਭੇਜੀਆਂ ਗਈਆਂ ਅਰਜ਼ੀਆਂ ਵਿਚ ਇਹ ਦਲੀਲ ਦਿੱਤੀ ਗਈ ਕਿ ਪਹਿਲਾਂ ਹੀ ਰਣਇੰਦਰ ਸਿੰਘ ਦੀ ਇਕ ਸ਼ਿਕਾਇਤ ਵਿਚ ਫਾਈਲ ਦੀ ਨਿਰੀਖਣ ਦੀ ਆਗਿਆ ਦੇਣ ਦੇ ਫੈਸਲੇ ’ਤੇ ਵਧੀਕ ਸੈਸ਼ਨ ਜੱਜ ਅਤੁਲ ਕਸਾਨਾ ਨੇ ਰੋਕ ਲਾਈ ਹੋਈ ਹੈ ਅਤੇ ਮਾਮਲਾ ਅਦਾਲਤ ਵਿਚ ਬਕਾਇਆ ਹੈ। ਅਰਜ਼ੀਆਂ ਮੁਤਾਬਕ ਜੇਕਰ ਈ. ਡੀ. ਨੂੰ ਫਾਈਲ ਨਹੀਂ ਦੇਖਣ ਦਿੱਤੀ ਜਾਂਦੀ ਤਾਂ ਅਦਾਲਤ ਦੇ ਹੁਕਮ ਦਾ ਮਕਸਦ ਹੀ ਖਤਮ ਹੋ ਜਾਵੇਗਾ।