ਗੁਰੂ ਨਗਰੀ ’ਚ 26 ਤੋਂ ਸ਼ੁਰੂ ਹੋਵੇਗਾ ਈ-ਚਲਾਨ ਸਿਸਟਮ, ਦੇਖੋ ਇਸ ਸਿਸਟਮ ਬਾਰੇ ਕੀ ਬੋਲੇ ਲੋਕ

Tuesday, Jan 21, 2025 - 01:17 PM (IST)

ਗੁਰੂ ਨਗਰੀ ’ਚ 26 ਤੋਂ ਸ਼ੁਰੂ ਹੋਵੇਗਾ ਈ-ਚਲਾਨ ਸਿਸਟਮ, ਦੇਖੋ ਇਸ ਸਿਸਟਮ ਬਾਰੇ ਕੀ ਬੋਲੇ ਲੋਕ

ਅੰਮ੍ਰਿਤਸਰ(ਗਿੱਲ, ਜਸ਼ਨ)-ਗੁਰੂ ਨਗਰੀ ਵਿਚ 26 ਜਨਵਰੀ ਤੋਂ ਈ-ਚਲਾਨ ਸਿਸਟਮ ਸ਼ੁਰੂ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੇ 4 ਵੱਡੇ ਸ਼ਹਿਰਾਂ ਵਿਚ ਵਾਹਨਾਂ ਲਈ ਈ-ਚਲਾਨ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਗੁਰੂ ਨਗਰੀ ਦਾ ਨਾਂ ਵੀ ਸ਼ਾਮਲ ਹੈ। ਦੂਜੇ ਪਾਸੇ, ਟ੍ਰੈਫਿਕ ਪੁਲਸ ਦਾ ਦਾਅਵਾ ਹੈ ਕਿ ਇਸ ਸਹੂਲਤ ਦੀ ਸ਼ੁਰੂਆਤ ਲਈ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਹੁਣ ਤੱਕ ਇਹ ਦੇਖਿਆ ਗਿਆ ਹੈ ਕਿ ਟ੍ਰੈਫਿਕ ਪੁਲਸ ਦੀ ਤਿਆਰੀ ਅਜਿਹੀ ਹੈ ਕਿ ਨਾ ਤਾਂ ਖੁਦ ਟ੍ਰੈਫਿਕ ਪੁਲਸ ਅਤੇ ਨਾ ਹੀ ਨਾਗਰਿਕ ਇਸ ਤੋਂ ਜਾਣੂ ਜਾਪਦੇ ਹਨ, ਜਦੋਂ ਜਗ ਬਾਣੀ ਨੇ ਨਾਵੇਲਟੀ ਚੌਕ ਵਿਚ ਆਮ ਲੋਕਾਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਚਲਾਨ ਕੀ ਹੈ ਅਤੇ ਇਹ ਚਲਾਨ ਕਦੋਂ ਸ਼ੁਰੂ ਹੋਣਗੇ?

ਇਹ ਵੀ ਪੜ੍ਹੋ- ਪੰਜਾਬ ਦੇ ਰੇਲ ਯਾਤਰੀ ਧਿਆਨ ਦੇਣ! ਰੱਦ ਹੋਈਆਂ ਇਹ ਟਰੇਨਾਂ

ਹਾਲਾਂਕਿ, ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਸ ਚੌਕ ਵਿਚ ਪਹਿਲਾਂ ਹੀ ਸੀ. ਸੀ. ਟੀ. ਵੀ. ਲਗਾਏ ਜਾ ਚੁੱਕੇ ਹਨ। ਕੈਮਰੇ ਤਾਂ ਲਗਾ ਦਿੱਤੇ ਗਏ ਹਨ ਪਰ ਇਸ ਵਿਅਕਤੀ ਨੇ ਕਿਹਾ ਕਿ ਅਸੀਂ ਇੰਤਜ਼ਾਰ ਕਰਾਂਗੇ ਅਤੇ ਦੇਖਾਂਗੇ ਕਿ ਕੈਮਰੇ ਕਦੋਂ ਲਗਾਏ ਜਾਣਗੇ, ਭਾਵ ਜੇਕਰ ਟ੍ਰੈਫਿਕ ਪੁਲਸ ਦਾ ਹੋਮਵਰਕ ਅਧੂਰਾ ਹੈ ਤਾਂ ਈ-ਚਲਾਨ ਪ੍ਰਕਿਰਿਆ ਕਿਵੇਂ ਲਾਗੂ ਕੀਤੀ ਜਾਵੇਗੀ। ਇਸ ਬਾਰੇ ਸ਼ੱਕ ਅਜੇ ਵੀ ਕਾਇਮ ਹੈ?

ਇਸ ਦੌਰਾਨ ਮੌਕੇ ’ਤੇ ਮੌਜੂਦ ਟ੍ਰੈਫਿਕ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਪਵਨ ਕੁਮਾਰ ਨੇ ਕਿਹਾ ਕਿ ਜਦੋਂ ਲੋਕ ਗਲਤੀ ਕਰਨ ’ਤੇ ਆਪਣੇ ਆਪ ਈ-ਚਲਾਨ ਪ੍ਰਾਪਤ ਕਰਨਗੇ ਤਾਂ ਉਨ੍ਹਾਂ ਨੂੰ ਇਸ ਬਾਰੇ ਆਪਣੇ ਆਪ ਪਤਾ ਲੱਗ ਜਾਵੇਗਾ। ਭਾਵ ਕਿ ਇਸ ਅਧਿਕਾਰੀ ਅਨੁਸਾਰ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਈ ਲੋੜ ਨਹੀਂ ਹੈ। ਜਦੋਂ ਚਲਾਨ ਜਾਰੀ ਕੀਤੇ ਜਾਣਗੇ ਤਾਂ ਲੋਕ ਸਮਝ ਜਾਣਗੇ।

ਇਹ ਵੀ ਪੜ੍ਹੋ-ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਅਗਲੇ 24 ਘੰਟੇ...

ਈ-ਚਲਾਨ ਸਿਸਟਮ ਲਾਗੂ ਕਰਵਾਉਣ ਲਈ ਟ੍ਰੈਫਿਕ ਪੁਲਸ ਤਿਆਰ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਟ੍ਰੈਫਿਕ ਪੁਲਸ ਈ-ਚਲਾਨ ਸਿਸਟਮ ਲਾਗੂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਇਹ ਸਹੂਲਤ ਸੱਤ ਚੌਰਾਹਿਆਂ ’ਤੇ ਸ਼ੁਰੂ ਕੀਤੀ ਜਾਵੇਗੀ, ਜਿੱਥੇ ਉੱਚ-ਤਕਨੀਕੀ ਸੀ. ਸੀ. ਟੀ. ਵੀ. ਕੈਮਰੇ ਪਹਿਲਾਂ ਹੀ ਕੰਮ ਕਰ ਰਹੇ ਹਨ। ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ, ਜਿਵੇਂ ਕਿ ਲਾਲ ਬੱਤੀ ਟੱਪਣਾ, ਜ਼ੈਬਰਾ ਕਰਾਸਿੰਗ ਪਾਰ ਕਰਨਾ ਜਾਂ ਤੇਜ਼ ਰਫ਼ਤਾਰ, ਤਾਂ ਸੀ. ਸੀ. ਟੀ. ਵੀ. ਸਬੰਧਤ ਵਿਅਕਤੀ ਦੀ ਪਛਾਣ ਕੈਮਰੇ ਰਾਹੀਂ ਉਸ ਦੇ ਵਾਹਨ ਦੀ ਨੰਬਰ ਪਲੇਟ ਦੀ ਜਾਂਚ ਕਰ ਕੇ ਕੀਤੀ ਜਾਵੇਗੀ। ਚਲਾਨ ਸਿੱਧਾ ਡਰਾਈਵਰਾਂ ਦੇ ਮੋਬਾਈਲ ਫੋਨਾਂ ’ਤੇ ਜਾਂ ਡਾਕ ਰਾਹੀਂ ਉਨ੍ਹਾਂ ਦੇ ਘਰ ਦੇ ਪਤਿਆਂ ’ਤੇ ਭੇਜਿਆ ਜਾਵੇਗਾ, ਜਿਵੇਂ ਕਿ ਚੰਡੀਗੜ੍ਹ ਵਿਚ ਹੁੰਦਾ ਹੈ।

ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ

ਸੀ. ਸੀ. ਟੀ .ਵੀ. ਕੈਮਰੇ ਟ੍ਰੈਫਿਕ ਨੂੰ ਕੰਟਰੋਲ ਕਰਨ ’ਚ ਵੀ ਹੋਣਗੇ ਬਹੁਤ ਮਦਦਗਾਰ ਸਾਬਤ

ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਟ੍ਰੈਫਿਕ ਨੂੰ ਕੰਟਰੋਲ ਕਰਨ ਵਿਚ ਵੀ ਬਹੁਤ ਮਦਦਗਾਰ ਸਾਬਤ ਹੋਣਗੇ। ਦੱਸਣਯੋਗ ਹੈ ਕਿ ਅਕਤੂਬਰ 2022 ਵਿੱਚ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਨੇ ਏਕੀਕ੍ਰਿਤ ਕਮਾਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ. ਪ੍ਰਾਜੈਕਟ ਦੀ ਸਥਾਪਨਾ ਸ਼ੁਰੂ ਕੀਤੀ, ਜਿਸ ਦਾ ਉਦੇਸ਼ ਸ਼ਹਿਰ ਭਰ ਵਿਚ 409 ਥਾਵਾਂ ’'ਤੇ 1,168 ਸੀ. ਸੀ. ਟੀ. ਵੀ ਕੈਮਰੇ ਲਗਾ ਕੇ ਇੱਕ ਅਤਿ-ਆਧੁਨਿਕ ਨਿਗਰਾਨੀ ਪ੍ਰਣਾਲੀ ਸਥਾਪਤ ਕਰਨਾ ਹੈ। 91 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਵਿਚ 50 ਕੈਮਰੇ, 10 ਐਲ.ਈ.ਡੀ. ਸਕਰੀਨਾਂ 50 ਚੌਰਾਹਿਆਂ ’ਤੇ ਸਰਵਜਨਿਕ ਅਲਰਟ ਪ੍ਰਣਾਲੀ ਸ਼ਾਮਲ ਸੀ। ਇਹ ਪ੍ਰਾਜੈਕਟ ਲਗਭਗ ਇਕ ਸਾਲ ਪਹਿਲਾਂ ਪੂਰਾ ਹੋਇਆ ਸੀ ਅਤੇ ਸਰਕਾਰ ਦੀ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਸੀ। ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੁਆਰਾ ਨਿਯੁਕਤ ਕੀਤੀ ਗਈ ਕੰਪਨੀ ਚਾਰ ਸਾਲਾਂ ਲਈ ਸੰਚਾਲਨ ਅਤੇ ਰੱਖ-ਰਖਾਅ ਦੇ ਕੰਮ ਦੀ ਦੇਖਭਾਲ ਕਰੇਗੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਟ੍ਰੈਫਿਕ ਪੁਲਸ ਨੂੰ ਅਜਿਹੀ ਮੁਹਿੰਮ ਵੱਡੇ ਪੱਧਰ ’ਤੇ ਚਲਾਉਣੀ ਪਵੇਗੀ ਤਾਂ ਜੋ ਲੋਕ ਜਾਗਰੂਕ ਹੋ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News