ਰੋਡ ’ਤੇ ਚੱਲਦੀ ਡਸਟਰ ਗੱਡੀ ਨੂੰ ਲੱਗੀ ਅੱਗ, ਮਿੰਟਾਂ ’ਚ ਮਚੇ ਭਾਂਬੜ

Sunday, Feb 26, 2023 - 06:21 PM (IST)

ਰੋਡ ’ਤੇ ਚੱਲਦੀ ਡਸਟਰ ਗੱਡੀ ਨੂੰ ਲੱਗੀ ਅੱਗ, ਮਿੰਟਾਂ ’ਚ ਮਚੇ ਭਾਂਬੜ

ਮੋਗਾ (ਗੋਪੀ) : ਮੋਗਾ ਦੇ ਫੋਕਲ ਪੁਆਇੰਟ ਨੇੜੇ ਇਕ ਡਸਟਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਘਟਨਾ ਸਥਾਨ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਪੈਟਰੋਲ ਪੰਪ ਸੀ ਗਨੀਮਤ ਰਹੀ ਕਿ ਪੈਟਰੋਲ ’ਤੇ ਕੋਈ ਹਾਦਸਾ ਨਹੀਂ ਵਾਪਰਿਆ, ਜਿਸ ਕਾਰਨ ਵੱਡਾ ਨੁਕਸਾਨ ਹੋਣੋ ਟਲ ਗਿਆ। ਇਸ ਮੌਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। 

ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਮੋਗਾ ਦੇ ਇਕ ਪੈਲੇਸ ਵਿਚ ਵਿਆਹ ਅਟੈਂਡ ਕਰਨ ਜਾ ਰਿਹਾ ਸੀ ਅਤੇ ਜਦੋਂ ਉਹ ਮੋਗਾ ਫੋਕਲ ਪੁਆਇੰਟ ਨੇੜੇ ਪਹੁੰਚੇ ਤਾਂ ਅਚਾਨਕ ਗੱਡੀ ਵਿਚੋਂ ਧੂੰਆਂ ਨਿਕਲਨ ਲੱਗ ਪਿਆ। ਇਸ ਦੌਰਾਨ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ। 


author

Gurminder Singh

Content Editor

Related News