ਪੰਜਾਬ ਦੇ ਇਸ ਮੰਦਰ 'ਚ ਹੁੰਦੀ ਹੈ ਰਾਵਣ ਦੀ ਪੂਜਾ, 1835 ਤੋਂ ਚੱਲੀ ਆ ਰਹੀ ਹੈ ਪਰੰਪਰਾ (ਵੀਡੀਓ)

10/08/2019 10:53:17 AM

ਲੁਧਿਆਣਾ (ਵਿਪਨ ਬੀਜਾ) - ਦੁਸਹਿਰੇ ਵਾਲੇ ਦਿਨ ਜਿਥੇ ਪੂਰੇ ਦੇਸ਼ 'ਚ ਰਾਵਣ ਦਾ ਪੁਤਲਾ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਮਨਾਇਆ ਜਾਂਦਾ, ਉਥੇ ਹੀ ਦੇਸ਼ ਦੀਆਂ ਕਈ ਅਜਿਹੀਆਂ ਥਾਂਵਾਂ ਵੀ ਹਨ, ਜਿਥੇ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ। ਇਨ੍ਹਾਂ ਥਾਵਾਂ 'ਤੇ ਰਾਵਣ ਦਾ ਪੁਤਲਾ ਸਾੜਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ। ਜਾਣਕਾਰੀ ਅਨੁਸਾਰ ਅਜਿਹਾ ਇਕ ਮੰਦਰ ਲੁਧਿਆਣਾ ਦੇ ਹਲਕਾ ਪਾਇਲ 'ਚ ਸਥਿਤ ਹੈ, ਜਿਥੇ ਦੂਬੇ ਵੰਸ਼ਜਾਂ ਵਲੋਂ ਇਸ ਮੰਦਰ 'ਚ ਆ ਕੇ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਮੌਕੇ ਇਸ ਥਾਂ 'ਤੇ ਰਾਮ ਲੀਲਾ ਦਾ ਖਾਸ ਆਯੋਜਨ ਕਰਵਾਇਆ ਜਾਂਦਾ ਹੈ ਪਰ ਇਥੇ ਰਾਵਣ ਦਹਿਨ ਨਹੀਂ ਕੀਤਾ ਜਾਂਦਾ।

PunjabKesari

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੂਬੇ ਪਰਿਵਾਰ ਦੇ ਵੰਸ਼ਜਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪਰੰਪਰਾ 1835 ਤੋਂ ਚਲੀ ਆ ਰਹੀ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਦੇ ਪੂਰਵਜਾਂ ਨੇ ਇਸ ਮੰਦਰ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮੰਦਰ 'ਚ ਰਾਵਣ ਨੂੰ ਮੀਟ ਅਤੇ ਸ਼ਰਾਬ ਦਾ ਭੋਗ ਲਗਾਇਆ ਜਾਂਦਾ ਹੈ ਤੇ ਉਸ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈ। ਦੱਸ ਦੇਈਏ ਕਿ ਇਸ ਮੰਦਰ 'ਚ ਰਾਵਣ ਦੇ ਨਾਲ-ਨਾਲ ਸ਼੍ਰੀ ਰਾਮ ਮਾਤਾ ਸੀਤਾ ਤੇ ਲਕਸ਼ਮਣ ਦਾ ਮੰਦਰ ਵੀ ਬਣਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਪੂਜਾ ਪੂਰੇ ਵਿਧੀ ਵਿਧਾਨ ਨਾਲ ਕੀਤੀ ਜਾਂਦੀ ਹੈ। ਦੂਬੇ ਪਰਿਵਾਰ ਦੇ ਮੈਂਬਰ ਨੇ ਮੰਦਰ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਰਾਮ ਮੰਦਰ 'ਚ ਬੇ-ਔਲਾਦ ਜੋੜਿਆ ਨੂੰ ਸੱਚੇ ਮਨ ਨਾਲ ਮੁਰਾਦ ਮੰਗਣ 'ਤੇ ਔਲਾਦ ਦੀ ਪ੍ਰਾਪਤੀ ਹੰਦੀ ਹੈ।

PunjabKesari

ਜ਼ਿਕਰਯੋਗ ਹੈ ਕਿ ਇਹ ਮੰਦਰ 176 ਸਾਲ ਪੁਰਾਣਾ ਇਤਿਹਾਸਕ ਮੰਦਰ ਹੈ। ਇਸ ਮੰਦਰ 'ਚ ਰਾਵਣ ਦੀ 25 ਫੀਟ ਉੱਚੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਹੋਈ ਹੈ। ਦੱਸ ਦੇਈਏ ਕਿ ਭਾਰਤ 'ਚ ਪਾਇਲ ਤੋਂ ਇਲਾਵਾ ਉਤਰ ਪ੍ਰਦੇਸ਼ 'ਚ ਕਾਨਪੁਰ ਦੇ ਸ਼ਿਵਾਲਾ ਖੇਤਰ 'ਚ ਦਸ਼ਾਨਨ ਮੰਦਰ, ਰਾਜਸਥਾਨ ਦੇ ਜੋਧਪੁਰ ਇਲਾਕੇ 'ਚ ਮੰਡੋਰ ਮੰਦਰ, ਮੱਧ ਪ੍ਰਦੇਸ਼ ਦੇ ਮੰਦਸੌਰ ਤੇ ਹਿਮਾਚਲ ਦੇ ਬੈਜਨਾਥ ਕਸਬੇ 'ਚ ਰਾਵਣ ਦਹਿਨ ਦੀ ਥਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ।


rajwinder kaur

Content Editor

Related News