ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ

10/15/2021 4:40:14 PM

ਜਲੰਧਰ— ਬੁਰਾਈ ’ਤੇੇ ਅੱਛਾਈ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਦੁੁਸਹਿਰੇ ਦਾ ਤਿਉਹਾਰ ਅੱਜ ਬੜੀ ਧੂਮ-ਧਾਮ ਨਾਲ ਦੇਸ਼ ਭਰ ’ਚ ਮਨਾਇਆ ਜਾ ਰਿਹਾ ਹੈ। ਭਾਰਤ ’ਚ ਦਹਾਕਿਆਂ ਤੋਂ ਦੁਸਹਿਰੇ ਦੇ ਮੌਕੇ ’ਤੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜਨ ਦਾ ਰਿਵਾਜ਼ ਹੈ ਪਰ ਅੱਜ ਦੇ ਦੌਰ ’ਚ ਸਮੇਂ ਦੇ ਨਾਲ-ਨਾਲ ਇਸ ’ਚ ਵੀ ਬਦਲਾਅ ਆਉਣ ਲੱਗ ਗਏ ਹਨ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਬੀਤੇ 5 ਸਾਲਾਂ ’ਚ ਕਈ ਅਜਿਹੇ ਮੌਕੇ ਆਏ ਜਦੋਂ ਨੇ ਹੱਕ ਅਤੇ ਵਿਰੋਧ ਜਤਾਉਣ ਲਈ ਦੁਸਹਿਰੇ ’ਤੇ ਅੱਤਵਾਦ, ਨਸ਼ਾਂ ਅਤੇ ਮੰਗ ਪੂਰੀ ਨਾ ਹੋਣ ’ਤੇ ਨੇਤਾਵਾਂ ਨੇ ਪੁਤਲੇ ਸਾੜੇ ਗਏ। ਸਾਲ 2020 ’ਚ ਖੇਤੀ ਕਾਨੂੰਨਾਂ ਦੇ ਰੋਸ ’ਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਬਿਜ਼ਨੈੱਸਮੈਨ ਅੰਬਾਨੀ ਅਤੇ ਅਡਾਨੀ ਦੇ ਪੁਤਲੇ ਸਾੜੇ ਗਏ ਸਨ। 

ਇਸ ਵਾਰ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਦੁਸਹਿਰੇ ’ਤੇ ਰੋਸ ਵਜੋ ਆਗੂਆਂ ਦੇ ਪੁਤਲੇ ਸਾੜਨ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਕਿਸਾਨ ਯੂਨੀਅਨ ਦੁਸਹਿਰੇ ਦੇ ਇਕ ਦਿਨ ਬਾਅਦ ਹੀ ਵਿਰੋਧ ਵਜੋਂ ਆਗੂਆਂ ਅਤੇ ਮੰਤਰੀਆਂ ਦੇ ਪੁਤਲੇ ਸਾੜਨਗੇ।

ਇਹ ਵੀ ਪੜ੍ਹੋ: ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ

ਜਾਣੋ ਕਦੋਂ-ਕਦੋਂ ਵਿਰੋਧ ਜਤਾਉਣ ਲਈ ਦੁਸਹਿਰੇ ਮੌਕੇ ਸਾੜੇ ਗਏ ਪੁਤਲੇ 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ 40 ਫੁੱਟ ਦਾ ਸੜਿਆ ਗਿਆ ਪੁਤਲਾ 
ਪਾਕਿਸਤਾਨ ਵੱਲੋਂ ਨਸ਼ਾ ਅਤੇ ਅੱਤਵਾਦੀਆਂ ਨੂੰ ਵਾਧਾ ਦੇਣ ਦੇ ਚਲਦਿਆਂ 2016 ’ਚ ਦੁਸਹਿਰੇ ’ਤੇ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਆਰਮੀ ਚੀਫ਼ ਰਾਹਿਲ ਸ਼ਰੀਫ਼ ਅਤੇ ਅੱਤਵਾਦੀ ਮਸੂਦ ਅਜ਼ਹਰ ਦੇ 40 ਫੁੱਟ ਦੇ ਪੁਤਲੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ’ਚ ਸਾੜੇ ਗਏ ਸਨ। ਸਮਾਗਮ ’ਚ ਤੱਤਕਾਲੀ ਕੈਬਨਿਟ ਮੰਤਰੀ ਅਨਿਲ ਜੋਸ਼ੀ ਵੀ ਆਏ ਸਨ। 

PunjabKesari

ਕੈਪਟਨ, ਸਿੰਗਲਾ ਤੇ ਮਨਪ੍ਰੀਤ ਬਾਦਲ ਦੇ ਵੀ ਸਾੜੇ ਗਏ ਪੁਤਲੇ 
ਸੰਗਰੂਰ ’ਚ ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦਾ ਦੋਸ਼ ਸੀ ਕਿ ਪੰਜਾਬ ’ਚ 30 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਅਹੁਦੇ ਖ਼ਾਲੀ ਹਨ, ਜਿਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਹੈ। ਇਸੇ ਦੇ ਵਿਰੋਧ ’ਚ ਸਾਲ 2019 ’ਚ ਉਸ ਸਮੇਂ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਸਾੜੇ ਸਨ। 

PunjabKesari

ਅੰਡਾਨੀ-ਅੰਬਾਨੀ ਦਾ ਵੀ ਸਾੜਿਆ ਗਿਆ ਪੁਤਲਾ 
ਖੇਤੀ ਕਾਨੂੰਨਾਂ ਤੋਂ ਨਾਰਾਜ਼ ਚੱਲ ਰਹੇ ਕਿਸਾਨਾਂ ਨੇ 2020 ’ਚ ਦੁਸਹਿਰੇ ’ਤੇ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਅੰਮ੍ਰਿਤਸਰ ’ਚ ਕੀਤਾ ਸੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਅੰਡਾਨੀ, ਅੰਬਾਨੀਆਂ ਦੇ ਵੀ ਪੁਤਲਿਆਂ ਨੂੰ ਦੁਸਹਿਰੇ ਦੇ ਮੌਕੇ ’ਤੇ ਸਾੜਿਆ ਗਿਆ ਸੀ। ਇਸ ਵਾਰ ਦੁਸਹਿਰੇ ਦੇ ਇਕ ਦਿਨ ਬਾਅਦ ਪੁਤਲਾ ਸਾੜਨ ਦੀ ਤਿਆਰੀ ਹੈ। 

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਹੀਦ ਗੱਜਣ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ, ਪਰਿਵਾਰ ਨੇ ਸਰਕਾਰ ਤੋਂ ਕੀਤੀ ਇਹ ਮੰਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News