ਸ਼ਹਿਰ ਦੇ ਪਾਸ਼ ਇਲਾਕਿਅਾਂ ’ਚ ਧਸੀ ਸੜਕ

Friday, Jun 22, 2018 - 01:48 AM (IST)

ਸ਼ਹਿਰ ਦੇ ਪਾਸ਼ ਇਲਾਕਿਅਾਂ ’ਚ ਧਸੀ ਸੜਕ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)–  ਸ਼ਹਿਰ ਦੇ 2 ਪਾਸ਼ ਇਲਾਕਿਆਂ ’ਚ ਸਡ਼ਕ ਧਸ ਗਈ  ਪਰ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਨ੍ਹਾਂ ਘਟਨਾਵਾਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡਾ ਪ੍ਰਸ਼ਨ-ਚਿੰਨ੍ਹ ਲਾ ਦਿੱਤਾ  ਹੈ। ਇਸ ਘਟਨਾ ਦੇ ਵਿਰੋਧ ’ਚ ਰਾਮਬਾਗ ਰੋਡ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। 
ਮੁਸ਼ਕਲ ਨਾਲ ਕਾਰ ਨੂੰ ਕੱਢਿਆ ਟੋਏ ’ਚੋਂ PunjabKesari
 ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਰਾਜੂ ਸ਼ਰਮਾ ਨੇ ਕਿਹਾ ਕਿ ਰਾਮਬਾਗ ਰੋਡ ’ਤੇ ਆਵਾਜਾਈ ਬਹੁਤ ਹੀ ਜ਼ਿਆਦਾ ਰਹਿੰਦੀ ਹੈ। ਇਸ ਰੋਡ ’ਤੇ ਸਿਵਲ ਹਸਪਤਾਲ, ਬੈਂਕ ਅਤੇ ਕਈ ਵਿੱਦਿਅਕ ਅਦਾਰੇ ਹਨ। ਵੀਰਵਾਰ ਦੁਪਹਿਰ ਇਕ ਕਾਰ ਸਟੇਟ ਬੈਂਕ ਆਫ ਪਟਿਆਲਾ ਨੇੜੇ ਜਾ ਰਹੀ ਸੀ ਕਿ ਅਚਾਨਕ ਹੀ  ਸਡ਼ਕ ਧਸਣ ਨਾਲ ਇਕ ਟੋਏ ’ਚ ਡਿੱਗ ਪਈ। ਕਾਰ ਚਾਲਕ ਨੇ ਬਡ਼ੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਕਾਫੀ  ਮੁਸ਼ੱਕਤ ਤੋਂ ਬਾਅਦ ਕਾਰ ਨੂੰ ਟੋਏ ’ਚੋਂ ਬਾਹਰ ਕੱਢਿਆ। ਸਿਵਲ ਹਸਪਤਾਲ ਇਸੇ ਰੋਡ ’ਤੇ ਹੋਣ ਕਾਰਨ ਐਂਬੂਲੈਂਸਾਂ ਵੀ ਇਸ ਸਡ਼ਕ ਤੋਂ ਹੀ ਲੰਘਦੀਆਂ ਹਨ। ਛੋਟੇ-ਛੋਟੇ ਬੱਚੇ ਵੀ ਵਿੱਦਿਅਕ ਅਦਾਰਿਆਂ ’ਚ ਇਸੇ ਰੋਡ ਤੋਂ ਹੋ ਕੇ ਜਾਂਦੇ ਹਨ। ਜੇਕਰ ਕੋਈ  ਬੱਚਾ ਇਸ ਟੋਏ ’ਚ ਡਿੱਗ ਜਾਂਦਾ ਤਾਂ ਵੱਡਾ ਜਾਨੀ  ਨੁਕਸਾਨ ਹੋ ਸਕਦਾ ਸੀ ਕਿਉਂਕਿ ਇਸ ਟੋਏ ’ਚ ਸੀਵਰੇਜ ਦਾ ਪਾਣੀ ਵੀ  ਜਮ੍ਹਾ ਹੈ। ਪ੍ਰਸ਼ਾਸਨ ਨੂੰ ਸਡ਼ਕ ਬਣਾਉਂਦੇ ਸਮੇਂ ਸਾਰੇ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਦੁਕਾਨਦਾਰ ਮਨਜੀਤ ਸਿੰਘ ਪੱਪੂ, ਹਾਕਮ ਸਿੰਘ ਪਨੇਸਰ, ਮੱਖਣ ਸਿੰਘ, ਵਿਧੀ ਵਰਮਾ, ਵਿਕਾਸ ਕੁਮਾਰ, ਵਿੱਕੀ ਭੱਠਲ ਆਦਿ ਹਾਜ਼ਰ ਸਨ। 
ਅਣਗਹਿਲੀ ਵਰਤਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਪ੍ਰਧਾਨ ਨਗਰ ਕੌਂਸਲ
 ਇਨ੍ਹਾਂ ਘਟਨਾਵਾਂ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਨਾਲ ਸੰਪਰਕ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ਫੋਨ ਤੋਂ ਬਾਅਦ ਹੀ ਘਟਨਾਵਾਂ ਦਾ ਪਤਾ ਲੱਗਾ ਹੈ। ਮੈਂ ਇਸ ਦੀ ਪੂਰੀ ਜਾਂਚ ਕਰਵਾਵਾਂਗਾ ਅਤੇ ਜਿਸ ਵੀ ਪੱਧਰ ’ਤੇ ਅਣਗਹਿਲੀ ਸਾਹਮਣੇ ਆਵੇਗੀ, ਕਾਰਵਾਈ ਕੀਤੀ ਜਾਵੇਗੀ।
ਰੇਤੇ ਦੀ ਭਰੀ ਟਰਾਲੀ ਵੀ ਫਸੀPunjabKesari
 ਇਸੇ ਤਰ੍ਹਾਂ ਸ਼ਿਸ਼ੂ ਮਾਡਲ ਸਕੂਲ ਵਾਲੀ ਗਲੀ ’ਚ ਇਕ ਰੇਤੇ ਦੀ ਭਰੀ ਟਰਾਲੀ ਸਡ਼ਕ ਧਸਣ ਨਾਲ ਟੋਏ ’ਚ ਫਸ ਗਈ। ਟਰੈਕਟਰ ਡਰਾਈਵਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਟਰੈਕਟਰ-ਟਰਾਲੀ ’ਚ ਰੇਤਾ ਲੈ ਕੇ ਗਲੀ ’ਚੋਂ ਜਾ ਰਿਹਾ ਸੀ ਕਿ ਅਚਾਨਕ ਹੀ ਉਸ ਦੀ ਟਰੈਕਟਰ-ਟਰਾਲੀ ਦਾ ਸੰਤੁਲਨ ਵਿਗਡ਼ ਗਿਆ। ਸਡ਼ਕ ਧਸਣ ਨਾਲ ਉਸ ਦੀ ਟਰਾਲੀ ਦਾ ਟਾਇਰ ਟੋਏ ’ਚ ਫਸ ਗਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ  ਅਜੇ ਤੱਕ ਟਰੈਕਟਰ-ਟਰਾਲੀ ਟੋਏ ’ਚ ਹੀ ਧਸੀ ਹੋਈ ਹੈ। 


Related News