ਕਰਫ਼ਿਊ ਦੌਰਾਨ ਜੋਡ਼ੇ ਨੇ ਕਰਵਾਇਆ ਵਿਆਹ, ਕੀਤੀ ਨਿਯਮਾਂ ਦੀ ਪਾਲਣਾ

03/30/2020 1:24:22 AM

ਪਟਿਆਲਾ,(ਪਰਮੀਤ)– ਸ਼ਾਹੀ ਸ਼ਹਿਰ ਪਟਿਆਲਾ ’ਚ ‘ਕੋਰੋਨਾ ਵਾਇਰਸ’ ਕਾਰਣ ਲੱਗੇ ਕਰਫਿਊ ਦੌਰਾਨ ਇਕ ਜੋਡ਼ੇ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ। ਲਾਡ਼ੇ ਅਤੇ ਲਾਡ਼ੀ ਦੋਵਾਂ ਪਾਸਿਆਂ ਤੋਂ ਸਿਰਫ 14 ਵਿਅਕਤੀ ਸ਼ਾਮਲ ਹੋਏ। ਲਡ਼ਕਾ ਗੁਰਮਨਜੋਤ ਅਤੇ ਲਡ਼ਕੀ ਮਨਿੰਦਰ ਕੌਰ ਦਾ ਇਹ ਵਿਆਹ ਇਥੇ ਧੋਬੀ ਘਾਟ ਗੁਰਦੁਆਰਾ ਸਾਹਿਬ ਵਿਚ ਸੰਪੰਨ ਹੋਇਆ, ਜਿਥੇ ਅਨੰਦ ਕਾਰਜ ਕੀਤੇ ਗਏ। ਵਿਆਹ ਬਿਲਕੁਲ ਹੀ ਸਾਦੇ ਢੰਗ ਨਾਲ ਕੀਤਾ ਗਿਆ। ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਕਿ ਵਿਆਹਾਂ ’ਤੇ ਲੱਖਾਂ ਰੁਪਏ ਖਰਚ ਕਰਨ ਨਾਲੋਂ ਸਾਦਗੀ ਨਾਲ ਵੀ ਵਿਆਹ ਕੀਤਾ ਜਾ ਸਕਦਾ ਹੈ। ਲਡ਼ਕੇ ਗੁਰਮਨਜੋਤ ਸਿੰਘ ਅਤੇ ਲਡ਼ਕੀ ਮਨਿੰਦਰ ਕੌਰ ਨੇ ਦੱਸਿਆ ਕਿ ਅਸੀਂ ਜ਼ਿਲਾ ਪ੍ਰਸ਼ਾਸਨ ਤੋਂ ਬਾਕਾਇਦਾ ਪ੍ਰਵਾਨਗੀ ਲੈ ਕੇ ਵਿਆਹ ਕੀਤਾ ਹੈ। ਵਿਆਹ ਵਿਚ 20 ਦੇ ਕਰੀਬ ਬੰਦਿਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਮਿਲੀ ਸੀ। ਦੋਵਾਂ ਪਾਸਿਆਂ ਤੋਂ 7-7 ਰਿਸ਼ਤੇਦਾਰ ਕੁੱਲ 14 ਰਿਸ਼ਤੇਦਾਰ ਹੀ ਸ਼ਾਮਲ ਹੋਏ। ਸਭ ਨੇ ਇਕ-ਦੂਜੇ ਨੂੰ ਵਧਾਈ ਦਿੱਤੀ। ਲਡ਼ਕੀ ਮਨਿੰਦਰ ਕੌਰ ਨੇ ਦੱਸਿਆ ਕਿ ਭਾਵੇਂ ਸਾਦਗੀ ਨਾਲ ਵਿਆਹ ਹੋਇਆ ਹੈ ਪਰ ਉਸ ਨੂੰ ਖੁਸ਼ੀ ਹੈ ਕਿ ਪ੍ਰਸ਼ਾਸਨ ਨੇ ਪ੍ਰਵਾਨਗੀ ਦਿੱਤੀ। ਸਭ ਕੁਝ ਸੁੱਖ-ਸਾਂਦ ਨਾਲ ਨੇਪਰੇ ਚਡ਼੍ਹ ਗਿਆ।


Bharat Thapa

Content Editor

Related News