ਦਰਿਆ ''ਚ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸਾਨਾਂ ਦੇ ਰੁੜ੍ਹੇ 2 ਬੇੜੇ

08/19/2017 1:34:52 AM

ਮਮਦੋਟ, (ਜਸਵੰਤ, ਸ਼ਰਮਾ)— ਸਤਲੁਜ ਦਰਿਆ ਤੇ ਤਾਰੋਂ ਪਾਰ ਗੇਟ ਨੰਬਰ 195 ਤੋਂ ਅੱਗੇ ਖੇਤੀ ਕਰਦੇ ਕਰੀਬ 400 ਕਿਸਾਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਬੀਤੀ 13 ਅਗਸਤ ਨੂੰ ਦਰਿਆ ਵਿਚ ਛੱਡੇ ਗਏ ਜ਼ਿਆਦਾ ਪਾਣੀ ਦੇ ਤੇਜ਼ ਵਹਾਅ ਕਾਰਨ ਰਾਤ ਸਮੇਂ 2 ਬੇੜੇ ਰੁੜ੍ਹ ਗਏ । ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਕਿਸਾਨ ਬਗੀਚ ਬੱਟੀ, ਚੰਦਰ ਪ੍ਰਕਾਸ਼, ਜਗਦੀਸ਼ ਲਾਲ, ਕੇਵਲ ਕ੍ਰਿਸ਼ਨ, ਸੁਖਚੈਨ ਸਿੰਘ, ਕਰਨ ਸਿੰਘ, ਜੋਰਾ ਸਿੰਘ, ਪੂਰਨ ਰਾਮ, ਬਚਨ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਝੋਨਾ, ਗੁਆਰਾ ਅਤੇ ਤਿਲਾਂ ਦੀ ਫਸਲ ਬਰਬਾਦ ਹੋ ਗਈ ਹੈ। 
ਉਨ੍ਹਾਂ ਕਿਹਾ ਕਿ ਇਕ ਬੇੜਾ ਕਿਸਾਨਾਂ ਵੱਲੋਂ ਲੱਖਾਂ ਰੁਪਏ ਲਾ ਕੇ ਤਿਆਰ ਕਰਵਾਇਆ ਗਿਆ ਸੀ ਅਤੇ ਦੂਜਾ ਬੇੜਾ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਕਿਸਾਨਾਂ ਦੇ ਦੋਵੇਂ ਬੇੜੇ ਰਾਤ ਸਮੇਂ ਰੁੜ੍ਹ ਗਏ। ਕਿਸਾਨਾਂ ਨੇ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਕੇਂਦਰ ਵੱਲੋਂ ਆਉਂਦਾ ਮੁਆਵਜ਼ਾ ਵੀ ਉਨ੍ਹਾਂ ਨੂੰ ਨਹੀਂ ਮਿਲਿਆ।
ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਨਵੇਂ ਬੇੜੇ ਮੁਹੱਈਆ ਕਰਵਾਏ ਜਾਣ ਅਤੇ 2 ਸਾਲਾਂ ਦਾ ਮੁਆਵਜ਼ਾ ਵੀ ਦਿੱਤਾ ਜਾਵੇ ।


Related News