ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਮਾਰੀ ਨਹਿਰ ''ਚ ਛਾਲ, ਟ੍ਰੈਫਿਕ ਇੰਚਾਰਜ ਨੇ ਬਚਾਈ ਜਾਨ

Sunday, Apr 01, 2018 - 10:35 PM (IST)

ਦੋਰਾਹਾ (ਗੁਰਮੀਤ ਕੌਰ)—ਦੋਰਾਹਾ ਨਹਿਰ 'ਚ ਅੱਜ ਸਵੇਰ ਸਮੇਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਨੇ ਨਹਿਰ 'ਚ ਛਲਾਂਗ ਲਗਾ ਦਿੱਤੀ, ਜਿਸ ਨੂੰ ਨੇੜੇ ਬੀ. ਡਿਊਟੀ 'ਤੇ ਤਾਇਨਾਤ ਪੁਲਸ ਵਿਭਾਗ ਦੀ ਟ੍ਰੈਫਿਕ ਇੰਚਾਰਜ ਨੇ ਬਚਾ ਲਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 11-12 ਵਜੇ ਦੇ ਕਰੀਬ ਇਕ ਔਰਤ ਨੇ ਦੋਰਾਹਾ ਦੇ ਪੁਲ ਤੋਂ ਅਚਾਨਕ ਸਰਹੰਦ ਨਹਿਰ 'ਚ ਛਾਲ ਮਾਰ ਦਿੱਤੀ, ਪਰ ਐਨ ਮੌਕੇ 'ਤੇ ਨੇੜੇ ਹੀ ਡਿਊਟੀ ਦੇ ਰਹੇ ਟ੍ਰੈਫਿਕ ਇੰਚਾਰਜ ਏ. ਐੱਸ. ਆਈ. ਗੁਰਦੀਪ ਸਿੰਘ ਨੇ ਝਟਪਟ ਹੀ ਰਾਹਗੀਰਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਔਰਤ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਅਤੇ ਔਰਤ ਦੀ ਜਾਨ ਬਚਾਈ। ਛਾਲ ਮਾਰਨ ਵਾਲੀ ਔਰਤ ਦੀ ਪਹਿਚਾਣ ਅਮਰਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਪਿੰਡ ਕਿਸ਼ਨਗੜ੍ਹ ਨੇੜੇ ਖੰਨਾ ਵਜੋਂ ਹੋਈ ਹੈ। ਘਟਨਾ ਸਥਾਨ 'ਤੇ ਥਾਣਾ ਮੁਖੀ ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਔਰਤ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ ਅਤੇ ਪੇਸ਼ੇ ਵਜੋਂ ਰਾਗੀ ਹੈ। ਉਨ੍ਹਾਂ ਦੱਸਿਆ ਕਿ ਔਰਤ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਨਹਿਰ 'ਚ ਛਾਲ ਮਾਰ ਦਿੱਤੀ ਸੀ , ਬਾਅਦ 'ਚ ਜਿਸਨੂੰ ਨਹਿਰ 'ਚੋਂ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਉਕਤ ਔਰਤ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।


Related News