65 ਰੁਪਏ ਲੈ ਕੇ ਘਰੋਂ ਪੰਜਾਬ ਲਈ ਨਿਕਲਿਆ ਸੀ ਇਹ ਸ਼ਖਸ, ਅੱਜ ਨੇਕੀ ਕਾਰਨ ਬਣ ਚੁੱਕਾ ਹੈ ਅੰਮ੍ਰਿਤਸਰ ''ਚ ਇਸ ਦੇ ਨਾਂ ਦਾ

04/30/2017 7:09:58 PM

ਅੰਮ੍ਰਿਤਸਰ— ਜ਼ਿਆਦਾਤਰ ਚੌਕਾਂ ਦੇ ਨਾਂ ਕਿਸੇ ਸ਼ਹੀਦ, ਦਿਵੰਗਤ ਨੇਤਾ ਜਾਂ ਫਿਰ ਕਿਸੇ ਸਮਾਜ ਸੇਵਕ ''ਤੇ ਨਾਂ ''ਤੇ ਰੱਖੇ ਹੁੰਦੇ ਹਨ ਪਰ ਅੰਮ੍ਰਿਤਸਰ ਦੇ ਬਟਾਲਾ ਰੋਡ ''ਤੇ ਇਕ ਅਜਿਹਾ ਚੌਕ ਹੈ, ਜਿਸ ਦਾ ਨਾਂ ਇਕ ਆਮ ਇਨਸਾਨ ਰਾਮਬਲੀ ਦੇ ਨਾਂ ''ਤੇ ਰੱਖਿਆ ਗਿਆ ਹੈ। ਅੰਮ੍ਰਿਤਸਰ ਦੇ ਬਟਾਲਾ ਰੋਡ ''ਤੇ ਸਥਿਤ ਪ੍ਰਕਾਸ਼ ਵਿਹਾਰ ਦਾ ਕੇਂਦਰ ਦਾ ਹੈ, ''ਰਾਮਬਲੀ ਚੌਕ''। ਇਹ ਚੌਕ ਪੂਰੇ ਖੇਤਰ ਦੀ ਪਛਾਣ ਹੈ। ਸਰਕਾਰੀ ਅਤੇ ਗੈਰ-ਸਰਕਾਰੀ ਤੌਰ ''ਤੇ ਕਿਸੇ ਦਾ ਵੀ ਪਤਾ-ਟਿਕਾਣਾ ਦੱਸਣਾ ਹੁੰਦਾ ਹੈ ਤਾਂ ਲੋਕ ਇਸ ਚੌਕ ਦਾ ਹਵਾਲਾ ਦਿੰਦੇ ਹਨ। ਇਥੋਂ ਤੱਕ ਕਿ ਰਾਸ਼ਨ ਕਾਰਡ, ਆਧਾਰ ਕਾਰਡ ਵਰਗੇ ਸਰਕਾਰੀ ਦਸਤਾਵੇਜ਼ਾਂ ''ਤੇ ਵੀ ਰਾਮਬਲੀ ਚੌਕ ਦਾ ਜ਼ਿਕਰ ਹੈ। ਪ੍ਰਕਾਸ਼ ਵਿਹਾਰ ''ਚ ਨਗਰ-ਨਿਗਮ ਦਾ ਜੋ ਬੋਰਡ ਲੱਗਾ ਹੈ, ਉਸ ''ਤੇ ਵੀ ਰਾਮਬਲੀ ਚੌਕ ਲਿਖਿਆ ਹੋਇਆ ਹੈ। 
ਜ਼ਿਕਰਯੋਗ ਹੈ ਕਿ 55 ਸਾਲ ਦੇ ਰਾਮਬਲੀ ਪ੍ਰਕਾਸ਼ ਵਿਹਾਰ ''ਚ ਆਪਣੇ ਨਾਂ ਦੇ ਚੌਕ ''ਤੇ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਹਨ। ਜਦੋਂ ਉਹ ਇਸ ਇਲਾਕੇ ''ਚ ਆਏ ਸਨ ਤਾਂ ਰੋਜ਼ੀ-ਰੋਟੀ ਦਾ ਸੰਕਟ ਸੀ। ਬਚਪਨ ''ਚ ਦਿਲ ''ਚ ਸੇਵਾ ਦੀ ਭਾਵਨਾ ਸੀ। ਖੁਦ ਦੀ ਕਮਾਈ ਨਾਲ ਉਹ ਲੋਕਾਂ ਦੇ ਕੰਮ ਕਰਵਾ ਦਿੰਦੇ ਸਨ। ਥਾਣੇ, ਕਚਹਿਰੀ ਆਦਿ ਜਦੋਂ ਵੀ ਕਿਸੇ ਲੋੜ ਪਈ ਤਾਂ ਉਹ ਹਮੇਸ਼ਾ ਅੱਗੇ ਆਉਂਦੇ ਰਹੇ। ਇਸੇ ਤਰ੍ਹਾਂ ਹੀ ਉਨ੍ਹਾਂ ਨੇ ਲੋਕਾਂ ਦੇ ਦਿਲਾਂ ''ਚ ਆਪਣੀ ਜਗ੍ਹਾ ਬਣਾ ਲਈ। ਹੌਲੀ-ਹੌਲੀ ਲੋਕਾਂ ਦੀ ਜ਼ੁਬਾਨ ਉਨ੍ਹਾਂ ਦਾ ਨਾਂ ਚੜਿਆ ਅਤੇ ਇਸ ਚੌਰਾਹੇ ਦਾ ਨਾਂ ਵੀ ਉਨ੍ਹਾਂ ਦੇ ਨਾਂ ''ਤੇ ਪੈ ਗਿਆ। ਬਿਹਾਰ ਦੇ ਚੰਪਾਰਣ ਜ਼ਿਲੇ ਦੇ ਰਹਿਣ ਵਾਲੇ ਰਾਮਬਲੀ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੋ ਭਰਾ ਸਨ। ਜਦੋਂ ਉਹ 6 ਸਾਲ ਦੇ ਸਨ ਤਾਂ ਪਿਤਾ ਦਾ ਦੇਹਾਂਤ ਹੋ ਗਿਆ ਸੀ ਅਤੇ ਬਾਅਦ ''ਚ ਭੈਣ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਤੋਂ ਵੱਖ ਹੋਣ ''ਤੇ ਉਨ੍ਹਾਂ ਦੇ ਕੋਲ ਮਾਂ ਦੀ ਜ਼ਿੰਮੇਵਾਰੀ ਆਈ। ਸਾਲ 1978 ''ਚ ਜਦੋਂ 16 ਸਾਲ ਦੇ ਸਨ ਤਾਂ ਘਰੋਂ 65 ਰੁਪਏ ਲੈ ਕੇ ਪੰਜਾਬ ਲਈ ਚਲੇ ਸਨ। ਇਹ ਪੈਸੇ ਵੀ ਮਾਂ ਨੇ ਕਿਸੇ ਨੂੰ ਉਧਾਰ ਲਏ ਸਨ। 45 ਪੁਪਏ ਗੱਡੀ ਦੇ ਕਿਰਾਏ ''ਚ ਖਰਚ ਕੀਤੇ ਅਤੇ 20 ਰੁਪਏ ਲੈ ਕੇ ਪੰਜਾਬ ਪੁੱਜੇ। ਪੂਰੇ ਰਸਤੇ ਘਰ ਦਾ ਖਾਣਾ ਖਾਧਾ। ਪਿੰਡ ਵਾਲਿਆਂ ਦੇ ਨਾਲ ਗੋਪਾਲ ਨਗਰ ''ਚ ਬੰਬੀ ''ਤੇ ਸਮਾਂ ਬਤੀਤ ਕਰਦੇ ਰਹਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੇਂਟ ਦੇ ਕੰਮ ''ਚ ਮਜ਼ਦੂਰੀ ਸ਼ੁਰੂ ਕੀਤੀ। ਮਿਹਨਤ ਦੇ ਨਾਂ ''ਤੇ ਠੇਕੇਦਾਰੀ ਕੀਤੀ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। 
ਰਾਮਬਲੀ ਦੱਸਦੇ ਹਨ ਕਿ ਸਾਲ 1990 ''ਚ ਇਸੇ ਥਾਂ ''ਤੇ 32000 ਦਾ ਪਲਾਟ ਲੈ ਕੇ ਛੋਟਾ ਜਿਹਾ ਘਰ ਬਣਾਇਆ। ਪ੍ਰਕਾਸ਼ ਵਿਹਾਰ ਦਾ ਇਹ ਪਹਿਲਾ ਮਕਾਨ ਸੀ। ਇਸ ਤੋਂ ਬਾਅਦ ਲੋਕ ਇਥੇ ਆਉਂਦੇ ਗਏ ਅਤੇ ਵੱਸਦੇ ਗਏ। ਹੁਣ ਇਥੇ 1200 ਦੇ ਕਰੀਬ ਮਕਾਨ ਹਨ। ਇਥੇ ਯੂ. ਪੀ., ਪੰਜਾਬ, ਹਿਮਾਚਲ ਆਦਿ ਤੋਂ ਆਏ ਲੋਕ ਰਹਿੰਦੇ ਹਨ। ਵਿਕਾਸ ਦੇ ਨਾਲ ਉਨ੍ਹਾਂ ਦਾ ਘਰ ਚੌਕ ਤੱਕ ਗਿਆ ਅਤੇ ਹੌਲੀ-ਹੌਲੀ ਇਹ ਚੌਕ ਉਨ੍ਹਾਂ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਇਥੇ ਨਗਰ-ਨਿਗਮ ਦਾ ਬੋਰਡ ਵੀ ਉਨ੍ਹਾਂ ਦੇ ਨਾਂ ਨਾਲ ਹੀ ਲੱਗਾ ਹੈ।


Related News