ਕਿਸਾਨਾਂ ਦੇ ਦੋਹਰੇ ਵਿਰੋਧ ਕਾਰਨ ਕਿੰਨੂ ਉਤਪਾਦਕਾਂ ਨੂੰ ਹੋ ਰਿਹੈ ਭਾਰੀ ਨੁਕਸਾਨ, ਕੀਮਤਾਂ 'ਚ ਆ ਸਕਦੀ ਹੈ ਗਿਰਾਵਟ
Wednesday, Feb 14, 2024 - 11:44 AM (IST)
ਅਬੋਹਰ- ਕਿਸਾਨਾਂ ਦੇ 'ਦਿੱਲੀ ਚੱਲੋ' ਮਾਰਚ ਅਤੇ 16 ਫਰਵਰੀ ਦੇ 'ਭਾਰਤ ਬੰਦ' ਕਾਰਨ ਕਿੰਨੂ ਉਤਪਾਦਕਾਂ ਨੂੰ ਨੁਕਸਾਨ ਹੋ ਰਿਹਾ ਹੈ, ਕਿਉਂਕਿ ਸਪਲਾਈ ਲੜੀ ਪਟੜੀ ਤੋਂ ਉਤਰਨ ਤੋਂ ਬਾਅਦ ਕੀਮਤਾਂ ਵਿਚ ਹੋਰ ਗਿਰਾਵਟ ਆਵੇਗੀ। ਸਰਪੰਚ ਯੂਨੀਅਨ ਅਬੋਹਰ ਬਲਾਕ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਨੇ ਕਿਹਾ ਕਿ ਕਿੰਨੂ ਮੰਡੀਕਰਨ ਦੇ ਸੀਜ਼ਨ ਦੌਰਾਨ ਸ਼ੁਰੂ ਹੋਇਆ ਕਿਸਾਨਾਂ ਦਾ ਵਿਰੋਧ ਕਿਸਾਨਾਂ ਅਤੇ ਠੇਕੇਦਾਰਾਂ ਨੂੰ ਨੁਕਸਾਨ ਪਹੁੰਚਾਏਗਾ, ਜੋ ਪਹਿਲਾਂ ਹੀ ਮੰਦੀ ਦਾ ਸਾਹਮਣਾ ਕਰ ਰਹੇ ਹਨ। ਫਾਜ਼ਿਲਕਾ ਜਿਲ੍ਹੇ ਵਿੱਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੜਕ ਕਿਨਾਰੇ ਭਾਰੀ ਮਾਤਰਾ ਵਿੱਚ ਕਿੰਨੂਆਂ ਨੂੰ ਬੀਤੇ ਦਿਨੀਂ ਸੁੱਟ ਕੇ ਪ੍ਰਦਰਸ਼ਨ ਕੀਤਾ ਸੀ।
ਪੀੜਤ ਉਤਪਾਦਕਾਂ ਨੇ ਪੰਜਾਬ ਏਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ 'ਤੇ ਦੋਸ਼ ਲਾਏ ਕਿ ਉਹ ਛੋਟੇ ਕਿਸਾਨਾਂ ਤੋਂ ਕਿੰਨੂ ਨਹੀਂ ਖ਼ਰੀਦ ਰਿਹਾ ਹੈ। ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਅਜਿਹੇ ਵਿਚ ਪਰੇਸ਼ਾਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿੰਨੂ ਸੁੱਟ ਕੇ ਪ੍ਰਦਰਸ਼ਨ ਕੀਤਾ। ਦਰਅਸਲ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (PAIC) ਰਾਜ ਸਰਕਾਰ ਦੀ ਐਗਰੋ-ਪ੍ਰੋਸੈਸਿੰਗ ਸ਼ਾਖਾ ਹੈ। ਇਹ ਕਿਸਾਨਾਂ ਤੋਂ ਉਤਪਾਦ ਖਰੀਦਦਾ ਹੈ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਜਾ ਰਹੇ ਹੋ ਦਿੱਲੀ ਤਾਂ ਪੜ੍ਹੋ ਅਹਿਮ ਖ਼ਬਰ, ਰਸਤੇ ਡਾਇਵਰਟ, ਇਨ੍ਹਾਂ ਰੂਟਾਂ ਤੋਂ ਨਿਕਲ ਸਕਦੀ ਹੈ ਗੱਡੀ
ਫਲ ਉਤਪਾਦਕਾਂ ਨੂੰ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰਨ ਕਾਰਨ ਕਿੰਨੂ ਦਾ ਮੰਡੀਕਰਨ ਬੰਦ ਹੋ ਜਾਵੇਗਾ। ਕਿੰਨੂ ਦੀ ਸਪਲਾਈ ਅਤੇ ਮਾਰਕੀਟਿੰਗ ਬੰਦ ਹੋਣ ਨਾਲ ਕੀਮਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਲਗਭਗ 40 ਫ਼ੀਸਦੀ ਕਿੰਨੂ ਅਜੇ ਵੱਢਣੇ ਬਾਕੀ ਹਨ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਸੰਬਰ ਮਹੀਨੇ ਤੋਂ ਕਿੰਨੂ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਉਦੋਂ ਤੋਂ ਹੀ ਕਿਸਾਨ ਆਪਣੇ ਫਲਾਂ ਦਾ ਉਚਿਤ ਮੁੱਲ ਨਾ ਮਿਲਣ ਤੋਂ ਅਸੰਤੁਸ਼ਟ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੀ. ਏ. ਆਈ. ਸੀ. ਨੇ ਅਜੇ ਤੱਕ ਦਰਮਿਆਨੇ ਅਤੇ ਛੋਟੇ ਕਿਸਾਨਾਂ ਤੋਂ ਕੋਈ ਥੋਕ ਖ਼ਰੀਦ ਨਹੀਂ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਸਬ-ਡਿਵੀਜ਼ਨ ਵਿੱਚ ਕਿਸਾਨ ਸਭ ਤੋਂ ਵੱਧ ਕਿੰਨੂ ਦੀ ਖੇਤੀ ਕਰਦੇ ਹਨ। ਇਥੇ ਕਿੰਨੂ ਦਾ ਖੇਤਰ ਲਗਭਗ 32,000 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਇਸ ਸਾਲ ਪੀ. ਏ. ਆਈ. ਸੀ. ਨੇ ਲਗਭਗ 9,000 ਮੀਟ੍ਰਿਕ ਟਨ ਕਿੰਨੂ ਖ਼ਰੀਦਣ ਦਾ ਟੀਚਾ ਰੱਖਿਆ ਹੈ। ਇਸ ਵਿੱਚੋਂ ਉਸ ਨੇ 4200 ਮੀਟ੍ਰਿਕ ਟਨ ਤੋਂ ਵੱਧ ਫਲਾਂ ਦੀ ਖ਼ਰੀਦ ਕੀਤੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਮਾਨਸਾ-ਹਰਿਆਣਾ ਬਾਰਡਰ ਸੀਲ, ਲਗਾਇਆ ਚਿਤਾਵਨੀ ਭਰਿਆ ਬੋਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।