ਸੰਘਣੀ ਧੁੰਦ ਕਾਰਨ ਦਿੱਲੀ-ਕਾਲਕਾ ਵਿਚਾਲੇ ਚੱਲਣ ਵਾਲੀ ਟਰੇਨ ਲੇਟ, 4 ਉਡਾਣਾਂ ਕੀਤੀਆਂ ਗਈਆਂ ਰੱਦ
Tuesday, Jan 09, 2024 - 08:54 AM (IST)
ਚੰਡੀਗੜ੍ਹ (ਲਲਨ) : ਧੁੰਦ ਕਾਰਨ ਦਿੱਲੀ-ਕਾਲਕਾ ਵਿਚਕਾਰ ਚੱਲਣ ਵਾਲੀ ਸ਼ਤਾਬਦੀ ਸੁਪਰਫਾਸਟ ਰੇਲਗੱਡੀ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ 30 ਮਿੰਟ ਦੇਰੀ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਰੇਲਗੱਡੀ ਨੰਬਰ 12011-12 ਦਿੱਲੀ-ਚੰਡੀਗੜ੍ਹ ਸ਼ਤਾਬਦੀ ਆਪਣੇ ਨਿਰਧਾਰਿਤ ਸਮੇਂ 11 ਵਜੇ ਦੀ ਥਾਂ ਦੁਪਹਿਰ 1.30 ਵਜੇ ਚੰਡੀਗੜ੍ਹ ਪਹੁੰਚੀ। ਇੰਨਾ ਹੀ ਨਹੀਂ, ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਹੋਰ ਟਰੇਨਾਂ ਵੀ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਲੇਟ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ’ਤੇ 4 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 22 ਉਡਾਣਾਂ ਦੇਰੀ ਨਾਲ ਚੱਲੀਆਂ। ਧੁੰਦ ਕਾਰਨ ਕਈ ਟਰੇਨਾਂ ਵੀ ਲੇਟ ਰਹੀਆਂ। ਲਖਨਊ ਤੋਂ ਚੰਡੀਗੜ੍ਹ ਆਉਣ ਵਾਲੀ ਸਦਭਾਵਨਾ ਗੱਡੀ ਨੰਬਰ-12231 ਆਪਣੇ ਨਿਰਧਾਰਤ ਸਮੇਂ ਸਵੇਰੇ 10.30 ਵਜੇ ਦੀ ਜਗ੍ਹਾ 2 ਘੰਟੇ 30 ਮਿੰਟ ਲੇਟ ਰਹੀ। ਇਸ ਦੇ ਨਾਲ ਹੀ ਕੇਰਲ ਸੰਪਰਕ ਕ੍ਰਾਂਤੀ 2 ਘੰਟੇ ਤੇ ਕਾਲਕਾ ਮੇਲ ਆਪਣੇ ਨਿਰਧਾਰਿਤ ਸਮੇਂ ਤੋਂ 4 ਘੰਟੇ ਲੇਟ ਚੰਡੀਗੜ੍ਹ ਪਹੁੰਚੀ।
ਇਹ ਵੀ ਪੜ੍ਹੋ : ਬੇਰਹਿਮੀ ਦੀ ਹੱਦ : ਹੱਡ ਚੀਰਵੀਂ ਠੰਡ 'ਚ ਬਰਛੇ ਨਾਲ ਕੁੱਤੇ ਦਾ ਜੋ ਹਾਲ ਕੀਤਾ, ਸੁਣ ਤੁਹਾਨੂੰ ਵੀ ਆਵੇਗਾ ਗੁੱਸਾ
ਇਹ ਉਡਾਣਾਂ ਰਹੀਆਂ ਰੱਦ
6ਈ5261 ਮੁੰਬਈ, 6ਈ867 ਹੈਦਰਾਬਾਦ, 6ਈ242 ਪੁਣੇ, 6ਈ2175 ਦਿੱਲੀ
ਕਈ ਉਡਾਣਾ ਰਹੀਆਂ ਲੇਟ
ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਕਈ ਉਡਾਣਾਂ 30 ਤੋਂ 40 ਮਿੰਟ ਲੇਟ ਰਹੀਆਂ ਪਰ ਕੁਝ ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਡੇਢ ਤੋਂ ਦੋ ਘੰਟੇ ਦੀ ਦੇਰੀ ਨਾਲ ਰਵਾਨਾ ਹੋਈਆਂ, ਜੋ ਕਿ ਇਸ ਤਰ੍ਹਾਂ ਹਨ।
6ਈ6634 ਬੰਗਲੌਰ 2 ਘੰਟੇ 25 ਮਿੰਟ
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਦੌਰਾਨ ਚੰਡੀਗੜ੍ਹ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਯੂ. ਕੇ. 656 ਬੰਗਲੌਰ 1 ਘੰਟਾ 45 ਮਿੰਟ
6ਈ7742 ਜੈਪੁਰ 2 ਘੰਟੇ 05 ਮਿੰਟ
6ਈ5262 ਮੁੰਬਈ 1 ਘੰਟਾ 24 ਮਿੰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8