ਦੁਬਈ 'ਚ ਜਹਾਲਤ ਭਰੀ ਜ਼ਿੰਦਗੀ ਬਸਰ ਕਰ ਰਹੇ ਦੋ ਪੰਜਾਬੀਆਂ ਦੀ ਹੋਈ ਘਰ ਵਾਪਸੀ, ਦੱਸੀ ਦਾਸਤਾਨ
Friday, Sep 18, 2020 - 04:10 PM (IST)
ਜਲੰਧਰ/ਕਪੂਰਥਲਾ— ਦੁਬਈ 'ਚ ਫਸੇ ਦੋ ਪੰਜਾਬੀਆਂ ਵਿਅਕਤੀਆਂ ਦੀ ਬੀਤੀ ਰਾਤ ਘਰ ਵਾਪਸੀ ਹੋਈ। ਵਾਪਸ ਆਏ ਨੌਜਵਾਨਾਂ ਨੇ ਆਪਣੀ ਹੱਡਬੀਤੀ ਸੁਣਾਉਂਦੇ ਕਿਹਾ ਕਿ ਐੱਨ. ਜੀ. ਓ. ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਮਦਦ ਨਾਲ ਉਹ ਆਪਣੇ ਘਰ ਵਾਪਸ ਪਹੁੰਚੇ ਹਨ।
ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ
ਦਰਅਸਲ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਪਾਕਿਸਤਾਨ ਦੇ ਰਹਿਣ ਵਾਲੇ ਰਵਿਸ਼ ਕੁਮਾਰ ਨੇ ਦੁਬਈ ਦੇ ਫੁੱਟਪਾਥ 'ਚ ਜੀਵਨ ਬਸਰ ਕਰ ਰਹੇ ਦੋ ਭਾਰਤੀ ਗੁਰਦੀਪ ਸਿੰਘ ਅਤੇ ਚਰਨਜੀਤ ਸਿੰਘ ਦੀ ਵੀਡੀਓ ਵਾਇਰਲ ਕੀਤੀ ਸੀ। ਗੁਰਦੀਪ ਸਿੰਘ ਗੋਰਾਇਆ ਦੇ ਪਿੰਡ ਠੀਕਰੀ ਵਾਲ ਦਾ ਰਹਿਣ ਵਾਲਾ ਜਦਕਿ ਚਰਨਜੀਤ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਜਗਪਾਪੁਰ ਦਾ ਰਹਿਣ ਵਾਲਾ ਹੈ। ਉਸ ਵੀਡੀਓ ਨੂੰ ਵੇਖ ਇਕ ਐੱਨ. ਜੀ. ਓ. ਨੇ ਦੋਹਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ। ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਐੱਨ. ਜੀ. ਓ. ਦੀ ਮਦਦ ਕੀਤੀ ਅਤੇ ਦੋਵੇਂ ਅੱਜ ਆਪਣੇ ਘਰ ਵਾਪਸ ਪਰਤ ਗਏ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਭਿਆਨਕ ਰੂਪ ਵਿਖਾਉਣ ਲੱਗਾ 'ਕੋਰੋਨਾ', ਜ਼ਿਲ੍ਹਾ ਕਪੂਰਥਲਾ 'ਚ ਵਧੀ ਮੌਤ ਦਰ
ਡੇਢ ਸਾਲ ਫੁੱਟਪਾਥ 'ਤੇ ਗੁਜ਼ਾਰੀ ਜ਼ਿੰਦਗੀ
ਦੁਬਈ ਤੋਂ ਵਾਪਸ ਆਏ ਚਰਨਜੀਤ ਸਿੰਘ ਨੇ ਆਪਬੀਤੀ ਸੁਣਾਉਂਦੇ ਦੱਸਿਆ ਕਿ ਉਨ੍ਹਾਂ ਕੋਲੋਂ ਪਹਿਲਾਂ ਉਥੇ ਹਲਕਾ ਕੰਮ ਕਰਵਾਇਆ ਜਾਂਦਾ ਸੀ ਪਰ ਬਾਅਦ ਉਨ੍ਹਾਂ ਨੂੰ ਭਾਰੀ ਕੰਮ ਦੇ ਦਿੱਤਾ ਗਿਆ। ਜਦੋਂ ਉਨ੍ਹਾਂ ਕੋਲ ਕੰਮ ਨਹੀਂ ਸੀ ਤਾਂ ਫੁੱਟਪਾਥ 'ਤੇ ਜੀਵਨ ਬਤੀਤ ਕਰਨਾ ਪਿਆ ਸੀ। ਪਾਕਿਸਤਾਨ ਦੇ ਇਕ ਨੌਜਵਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਵੀਡੀਓ ਵਾਇਰਲ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਵੀਡੀਓ ਵਾਇਰਲ ਹੋਣ ਨਾਲ ਅਸੀਂ ਕਰ ਜਾ ਸਕਦੇ ਹਾਂ ਤਾਂ ਕਰ ਦਿਓ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਗਾਏ ਸੁਖਬੀਰ ਬਾਦਲ ਦੇ ਸੋਹਲੇ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)
ਚਰਨਜੀਤ ਨੇ ਦੱਸਿਆ ਕਿ ਡੇਢ ਸਾਲ ਤੋਂ ਉਹ ਫੁੱਟਪਾਥ 'ਤੇ ਰਹਿ ਰਹੇ ਸਨ ਅਤੇ ਖਾਣ-ਪੀਣ ਲਈ ਉਥੋਂ ਦੇ ਲੋਕ ਕੁਝ ਦੇ ਦਿੰਦੇ ਸਨ। ਉਨ੍ਹਾਂ ਦਾ ਪਾਸਪੋਰਟ ਵੀ ਉਥੋਂ ਦੇ ਸ਼ੇਖ ਕੋਲ ਸੀ। ਉਨ੍ਹਾਂ ਐੱਨ. ਜੀ. ਓ. ਜੋਗਿੰਦਰ ਸਲਾਰੀਆ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਅੱਜ ਉਨ੍ਹਾਂ ਦੀ ਮਦਦ ਸਦਕਾਹੀ ਆਪਣੇ ਘਰ ਪਹੁੰਚੇ ਹਨ ਅਤੇ ਪਾਕਿਸਤਾਨ ਦੇ ਨੌਜਵਾਨ ਵੱਲੋਂ ਵੀਡੀਓ ਵਾਇਰਲ ਹੋਣ 'ਤੇ ਵਤਨ ਵਾਪਸੀ ਕਰ ਸਕੇ ਹਾਂ।
ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼
ਐੱਨ. ਜੀ. ਓ. ਦੇ ਮੈਂਬਰ ਨੇ ਦੱਸਿਆ ਕਿ ਵਾਇਰਲ ਹੋਈ ਵੀਡੀਓ ਉਨ੍ਹਾਂ ਤੱਕ ਪਹੁੰਚੀ ਸੀ। ਜਦੋਂ ਉਨ੍ਹਾਂ ਨੇ ਵੀਡੀਓ 'ਚ ਵੇਖਿਆ ਕਿ ਪੰਜਾਬ ਦੇ ਰਹਿਣ ਵਾਲੇ ਦੋ ਨੌਜਵਾਨ ਬੁਰੇ ਹਾਲਾਤ 'ਚ ਦੁਬਈ ਰਹਿ ਰਹੇ ਹਨ ਤਾਂ ਫਿਰ ਐੱਨ. ਜੀ. ਓ. ਦੇ ਬੁਲਾਰੇ ਜੋਗਿੰਦਰ ਸਲਾਰੀਆ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕੀਤੀ। ਫਿਰ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦੀ ਬਦੌਲਤ ਹੀ ਅੱਜ ਘਰ ਵਾਪਸੀ ਹੋ ਸਕੀ ਹੈ। ਉਥੇ ਹੀ ਚਰਨਜੀਤ ਸਿੰਘ ਦੇ ਘਰ ਪਹੁੰਚੇ ਪੰਜਾਬੀ ਗਾਇਕ ਫਿਰੋਜ਼ ਖਾਨ ਨੇ ਕਿਹਾ ਕਿ ਐੱਨ. ਜੀ. ਓ. ਦੇ ਸਲਾਰੀਆ ਅਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਮਦਦ ਨਾਲ ਦੁਬਈ 'ਚ ਫਸੇ ਪੰਜਾਬੀ ਵਾਪਸ ਆ ਗਏ ਹਨ।
ਇਹ ਵੀ ਪੜ੍ਹੋ: ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!